ਨਵੀਂ ਦਿੱਲੀ, ਏਜੰਸੀ : ਦੇਸ਼ 'ਚ ਕੋਰੋਨਾ ਸੰਕ੍ਰਮਣ ਦੀ ਦੂਜੀ ਲਹਿਰ ਦੇ ਕਹਿਰ ਦੌਰਾਨ ਹੁਣ ਤੀਜੀ ਲਹਿਰ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਮੁੱਖ ਵਿਗਿਆਨੀ ਸਲਾਹਕਾਰ ਦੇ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ। ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਸੀ।


ਇਹ ਸਪੱਸ਼ਟ ਨਹੀਂ ਕੋਰੋਨਾ ਦੀ ਤੀਜੀ ਲਹਿਰ ਕਦੋ ਆਵੇਗੀ


ਕੇ ਵਿਜੈ ਰਾਘਵਨ ਨੇ ਬੁੱਧਵਾਰ ਨੂੰ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਵਾਇਰਸ ਦੇ ਜ਼ਿਆਦਾ ਮਾਤਰਾ 'ਚ ਸਕੂਲੇਸ਼ਨ ਹੋ ਰਿਹਾ ਹੈ ਤੇ ਤੀਜਾ ਪੜਾਅ ਆਉਣਾ ਹੀ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਦੋਂ ਆਵੇਗਾ। ਵਿਗਿਆਨਕ ਸਲਾਹਕਾਰ ਨੇ ਇਹ ਵੀ ਕਿਹਾ ਕਿ ਵਾਇਰਸ ਦੇ ਸਟ੍ਰੇਨ ਦਾ ਪਹਿਲਾਂ ਸਟ੍ਰੇਨ ਦੀ ਤਰ੍ਹਾਂ ਫੈਲ ਰਿਹਾ ਹੈ। ਇਨ੍ਹਾਂ 'ਚ ਨਵੇਂ ਤਰ੍ਹਾਂ ਦੇ ਸੰਕ੍ਰਮਣ ਦਾ ਗੁਣ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵੈਰੀਐਂਟਸ ਖ਼ਿਲਾਫ਼ ਵੈਕਸੀਨ ਪ੍ਰਭਾਵੀ ਹੈ। ਦੇਸ਼ ਤੇ ਦੁਨੀਆ 'ਚ ਨਵੇਂ ਵੈਰੀਐਂਟਸ ਆਉਣਗੇ।

Posted By: Ravneet Kaur