ਇੰਦੌਰ (ਮੱਧ ਪ੍ਰਦੇਸ਼), ਜੇਐੱਨਐੱਨ : ਇੰਦੌਰ ਦੇ ਬੇਲੇਸ਼ਵਰ ਮੰਦਰ 'ਚ ਹੋਏ ਹਾਦਸੇ ਤੋਂ ਬਾਅਦ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਦੀ ਬਚਾਅ ਟੀਮ ਦਿਨ ਭਰ ਦੀ ਮਿਹਨਤ ਤੋਂ ਬਾਅਦ ਥੱਕ ਗਈ ਤਾਂ ਫੌਜ ਦੀ ਮੇਹਰ ਰੈਜੀਮੈਂਟ ਨੇ ਰਾਤ ਨੂੰ ਲੋਕਾਂ ਨੂੰ ਬਚਾਉਣ ਲਈ ਮੋਰਚਾ ਸੰਭਾਲ ਲਿਆ। ਜਿਨ੍ਹਾਂ ਦੇ ਪਰਿਵਾਰਕ ਮੈਂਬਰ ਮੰਦਰ ਗਏ ਹੋਏ ਸਨ ਤੇ ਵਾਪਸ ਨਹੀਂ ਪਰਤੇ ਹਨ, ਅਜਿਹੀਆਂ ਹਜ਼ਾਰਾਂ ਅੱਖਾਂ ਆਪਣੇ ਪਿਆਰਿਆਂ ਨੂੰ ਉਡੀਕ ਰਹੀਆਂ ਸਨ। ਡੀਸੀਪੀ ਜ਼ੋਨ-1 ਆਦਿੱਤਿਆ ਮਿਸ਼ਰਾ ਨੇ ਉਨ੍ਹਾਂ ਪਰਿਵਾਰਾਂ ਨੂੰ ਮ੍ਰਿਤਕਾਂ ਦੀ ਸ਼ਨਾਖਤ ਲਈ ਦਰਵਾਜ਼ੇ ’ਤੇ ਬਿਠਾਇਆ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਖੋਹ ਗਏ ਸਨ।

ਲਾਸ਼ਾਂ ਲਈ ਚਾਦਰਾਂ ਤੇ ਸਟਰੈਚਰ ਪਏ ਘੱਟ

ਵਧੀਕ ਡੀਜੀਪੀ ਅਭਿਨਯ ਵਿਸ਼ਵਕਰਮਾ ਨੇ ਲਾਸ਼ਾਂ ਨੂੰ ਲਿਜਾਣ ਲਈ ਸਟਰੈਚਰ ਤੇ ਚਾਦਰਾਂ ਇਕੱਠੀਆਂ ਕੀਤੀਆਂ। ਫੌਜ ਨੇ ਸਭ ਤੋਂ ਪਹਿਲਾਂ ਸਰੀਏ ਕੱਟੇ ਤੇ ਰਸਤਾ ਬਣਾਇਆ। ਫਿਰ ਫੌਜ ਦੇ ਅਧਿਕਾਰੀ ਅਰਜੁਨ ਸਿੰਘ ਕੋਂਡਲ ਨੇ ਬਚਾਅ ਟੀਮ ਨੂੰ ਕਰੇਨ ਟਰਾਲੀ ਨਾਲ ਹੇਠਾਂ ਉਤਾਰਿਆ। ਰਾਤ ਕਰੀਬ 12.30 ਵਜੇ ਜਵਾਨ ਚਾਰ ਲਾਸ਼ਾਂ ਲੈ ਕੇ ਉਪਰ ਆਏ।

ਹਾਦਸੇ ਤੋਂ ਬਾਅਦ ਉਥੇ ਮੌਜੂਦ ਲੋਕਾਂ ਦੀ ਭੀੜ ਆਪਣੇ ਅਜ਼ੀਜ਼ਾਂ ਨੂੰ ਲੱਭਣ ਲਈ ਲਾਸ਼ਾਂ ਵੱਲ ਦੌਡ਼ੀ। ਜਦੋਂ ਲਾਸ਼ਾਂ ਨੂੰ ਐਂਬੂਲੈਂਸ ਵਿਚ ਲਿਜਾਇਆ ਗਿਆ ਤਾਂ ਭੀੜ ਉੱਥੇ ਵੀ ਐਂਬੂਲੈਂਸ ਦਾ ਪਿੱਛਾ ਕਰਦੀ ਰਹੀ। ਰਾਤ ਕਰੀਬ 12.43 ਵਜੇ ਦੂਜੀ ਟਰਾਲੀ ਫਿਰ ਚਾਰ ਲਾਸ਼ਾਂ ਨੂੰ ਲੈ ਕੇ ਨਿਕਲੀ।

ਭਾਰਤੀ ਫੌਜ ਦੀਆਂ ਅੱਖਾਂ ਹੋਈਆਂ ਨਮ

ਫੌਜੀ ਅਫਸਰ ਅਰਜੁਨ ਸਿੰਘ ਨੇ ਤੀਜੇ ਦੌਰ ਵਿਚ ਹੋਰ ਲਾਸ਼ਾਂ ਲਿਆਉਣ ਲਈ ਸਿਪਾਹੀਆਂ ਦੀ ਗਿਣਤੀ ਘਟਾ ਦਿੱਤੀ। ਇਸ ਵਾਰ ਬਚਾਅ ਟੀਮ 8 ਲਾਸ਼ਾਂ ਲੈ ਕੇ ਬਾਹਰ ਆਈ। ਇਨ੍ਹਾਂ ਵਿਚ 4 ਪੁਰਸ਼, 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ। 8 ਲਾਸ਼ਾਂ ਨੂੰ ਇਕੱਠਿਆਂ ਢਕਣ ਲਈ ਚਾਦਰਾਂ ਤੇ ਸਟਰੈਚਰ ਘਟ ਗਏ।

12 ਘੰਟੇ ਪਾਣੀ 'ਚ ਰਹਿਣ ਤੋਂ ਬਾਅਦ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ। ਵੱਡੀਆਂ-ਵੱਡੀਆਂ ਮੁਹਿੰਮਾਂ ਨੂੰ ਅੰਜਾਮ ਦੇਣ ਵਾਲੇ ਜਵਾਨਾਂ ਲਈ ਬੱਚਿਆਂ ਦੀਆਂ ਲਾਸ਼ਾਂ ਸਭ ਤੋਂ ਭਾਰੀ ਰਹੀਆਂ। ਉਨ੍ਹਾਂ ਦੇ ਹੱਥ ਕੰਬ ਰਹੇ ਸਨ। ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਫੌਜ ਤੇ ਬਚਾਅ ਦਲ ਸਮੇਤ ਹੋਰ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ।

ਮਾਸੂਮ ਨੇ ਆਪਣੀ ਮਾਂ ਨੂੰ ਬਚਾਉਣ ਲਈ ਪਾਣੀ 'ਚ ਮਾਰੀ ਫੂਕ

ਇੰਦੌਰ ਟੈਂਪਲ ਐਕਸੀਡੈਂਟ ਵਿਚ ਇਕ 6 ਸਾਲ ਦੇ ਬੱਚੇ ਤੇ ਉਸ ਦੀ ਛੋਟੀ ਭੈਣ ਨੇ ਵੀ ਆਪਣੀ ਮਾਂ ਖੋਹ ਦਿੱਤੀ। ਦੋਵੇਂ ਲੜਕੀਆਂ ਆਪਣੀ ਮਾਂ ਭੂਮਿਕਾ ਨਾਲ ਮੰਦਰ 'ਚ ਦਰਸ਼ਨਾਂ ਲਈ ਗਈਆਂ ਸਨ। ਆਰਤੀ ਦੌਰਾਨ ਸਲੈਬ ਡਿੱਗਣ ਕਾਰਨ ਕਈ ਲੋਕ ਖੂਹ ਵਿਚ ਡਿੱਗ ਗਏ। ਇਸ ਦੌਰਾਨ ਦੋਵੇਂ ਲੜਕੀਆਂ ਅਲੀਨਾ ਖੂਬਚੰਦਾਨੀ ਅਤੇ ਵੇਦਾ ਆਪਣੀ ਮਾਂ ਭੂਮਿਕਾ ਸਮੇਤ ਪਾਣੀ 'ਚ ਡਿੱਗ ਗਈਆਂ। ਲੜਕੀਆਂ ਕਿਸੇ ਤਰ੍ਹਾਂ ਕਿਨਾਰੇ ਨੂੰ ਲੱਭ ਕੇ ਬਚਣ 'ਚ ਕਾਮਯਾਬ ਹੋ ਗਈਆਂ ਪਰ ਦੋਵਾਂ ਲੜਕੀਆਂ ਨੇ ਆਪਣੀਆਂ ਅੱਖਾਂ ਸਾਹਮਣੇ ਆਪਣੀ ਮਾਂ ਨੂੰ ਆਖਰੀ ਸਾਹ ਲੈਂਦਿਆਂ ਦੇਖਿਆ। ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਾਸੂਮ ਏਲੀਨਾ ਨੇ ਪਾਣੀ ਦੀਆਂ 'ਚ ਫੂਕ ਮਾਰ ਕੇ ਆਪਣੀ ਮਾਂ ਦੇ ਮੂੰਹ 'ਚੋਂ ਪਾਣੀ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮਾਸੂਮ ਬੱਚੀ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ।

ਕਰੀਬ 40 ਸਾਲ ਪਹਿਲਾਂ ਲਗਾਈ ਗਈ ਸੀ ਸਲੈਬ

ਜਿਵੇਂ ਕਿ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਦੱਸਿਆ ਕਿ ਮੰਦਰ ਵਿਚ ਹਵਨ ਕਰਵਾਇਆ ਜਾ ਰਿਹਾ ਸੀ। ਹਵਨ ਖਤਮ ਹੋਣ ਤੋਂ ਬਾਅਦ ਮੈਂ ਭਗਵਾਨ ਰਾਮ ਦੀ ਆਰਤੀ ਦੀਆਂ ਤਿਆਰੀਆਂ ਕਰ ਰਿਹਾ ਸੀ। 12 ਵਜੇ ਤੋਂ ਪਹਿਲਾਂ ਆਰਤੀ ਹੋਣੀ ਸੀ। ਇਸ ਆਰਤੀ ਦੌਰਾਨ ਬਹੁਤ ਸਾਰੀਆਂ ਔਰਤਾਂ ਅਤੇ ਬੱਚੇ ਸ਼ਾਮਲ ਸਨ। ਆਰਤੀ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਸਲੈਬ ਟੁੱਟ ਗਈ ਅਤੇ ਸਾਰੇ 45 ਫੁੱਟ ਡੂੰਘੇ ਖੂਹ ਵਿਚ ਡਿੱਗ ਗਏ। ਸਾਰੇ ਇਕ ਝਟਕੇ ਨਾਲ ਪਾਣੀ ਵਿੱਚ ਚਲੇ ਗਏ। ਮੈਂ ਤੈਰਨਾ ਜਾਣਦਾ ਸੀ। ਮੈਂ ਪੌੜੀਆਂ ਤੱਕ ਤੈਰ ਕੇ ਆਇਆ। ਪਾਣੀ ਬਹੁਤ ਗੰਦਾ ਸੀ। ਔਰਤਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਉਹ ਡੁੱਬ ਗਈਆਂ। ਇਹ ਸਲੈਬ ਕਰੀਬ 40 ਸਾਲ ਪਹਿਲਾਂ ਲਗਾਈ ਗਈ ਸੀ।

ਫੌਜ ਨੇ ਬਚਾਅ ਕਾਰਜ ਸੰਭਾਲਿਆ

ਦੇਰ ਰਾਤ ਪੁੱਜੀ ਭਾਰਤੀ ਫੌਜ ਨੇ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਬਚਾਅ ਮੁਹਿੰਮ ਦੌਰਾਨ ਹੁਣ ਤਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਬਚਾਅ ਕਾਰਜ ਅਜੇ ਵੀ ਜਾਰੀ ਹੈ।

Posted By: Harjinder Sodhi