ਜੇਐੱਨਐੱਨ, ਨਵੀਂ ਦਿੱਲੀ : ਹੁਣ ਦਿੱਲੀ 'ਚ ਡਰਾਈਵਿੰਗ ਲਾਇੰਸੈਂਸ ਕੁਝ ਹੀ ਲੋਕਾਂ ਨੂੰ ਮਿਲੇਗੀ। ਯਾਨੀ ਮੈਨਅੂਲ ਡਾਰਈਵਿੰਗ ਟੈਸਟ ਸਿਸਟਮ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਇਸ ਸਖ਼ਤੀ 'ਚ ਲੌਨੀ, ਰਾਜਾ ਗਾਰਡਨ ਤੇ ਰੋਹਿਨੀ ਆਵਾਜਾਈ ਵਾਹਨਾਂ 'ਚ ਵੀ ਆਟੋਮੇਟੇਡ ਡਰਾਈਵਿੰਗ ਟੈਸਟ ਸੈਂਟਰ ਚਾਲੂ ਹੋ ਰਹੇ ਹਨ। ਇਸ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਨਾਲ ਪਹਿਲਾਂ ਵਜੀਰਪੁਰ, ਬੁਰਾੜੀ, ਸੂਰਜਮਹਿਲ ਵਿਹਾਰ, ਮਿਊਰ ਵਿਹਾਰ, ਤੇ ਸਰਾਏ ਕਾਲੇ ਖਾਂ 'ਚ ਆਟੋਮੇਟੇਡ ਡਰਾਈਵਿੰਗ ਟੈਸਟ ਸੈਂਟਰ ਕੰਮ ਕਰ ਰਹੇ ਹਨ। ਜਨਵਰੀ ਤੋਂ ਦਵਾਰਕਾ, ਲਾਡੋ ਸਰਾਇ ਤੇ ਹਰੀਨਗਰ 'ਚ ਵੀ ਆਟੋਮੇਟੇਡ ਡਰਾਈਵਿੰਗ ਟੈਸਟ ਸੈਂਟਰ ਤਿਆਰ ਹੋ ਜਾਣਗੇ। ਅਜਿਹੇ 'ਚ ਇਸੇ ਸਾਲ ਡਰਾਈਵਿੰਗ ਲਾਇਸੈਂਸ 'ਚ ਮੈਨਿਊਅਲ ਸਿਸਟਮ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਨਵੇਂ ਸਿਸਟਮ ਨਾਲ ਡਰਾਈਵਿੰਗ ਟੈਸਟ ਨੂੰ ਪਾਰਦਰਸ਼ੀ ਬਣਾਉਣ 'ਚ ਮਦਦ ਮਿਲੇਗੀ।

ਆਵਾਜਾਈ ਵਿਭਾਗ ਮੁਤਾਬਿਕ ਆਟੋਮੇਟੇਡ ਡਰਾਈਵਿੰਗ ਟੈਸਟ ਟਰੈਕ 'ਤੇ ਠੀਕ ਨਾਲ ਗੱਡੀ ਚਲਾਉਣ ਵਾਲਿਆਂ ਨੂੰ ਹੀ ਸਥਾਨਕ ਡਰਾਈਵਿੰਗ ਲਾਇੰਸੈਂਸ ਮਿਲ ਜਾਂਦਾ ਹੈ। ਇਸ ਨਾਲ ਸੜਕ ਹਾਦਸਿਆਂ 'ਚ ਕਮੀ ਆਵੇਗੀ ਤੇ ਨਾਲ ਹੀ ਡਰਾਈਵਿੰਗ ਟੈਸਟ ਸਿਸਟਮ ਨੂੰ ਸੌ-ਪ੍ਰਤੀਸ਼ਤ ਪਾਰਦਰਸ਼ੀ ਬਣਾਉਣ 'ਚ ਮਦਦ ਮਿਲੇਗੀ।

ਡਾ.ਅਜੀਤ ਕੁਮਾਰ ਸਿੰਗਲਾ ਦਾ ਕਹਿਣਾ ਹੈ ਕਿ ਸੁਰੱਖਿਅਤ ਆਵਾਜਾਈ ਲਈ ਸੜਕ ਸੁਰੱਖਿਆ ਵਿਭਾਗ ਲਗਾਤਾਰ ਵਿਗਿਆਪਨ ਤੇ ਥਾਂ-ਥਾਂ ਸਟਿਕਰ, ਪੰਪਲੇਟ ਤੇ ਬੋਰਡ ਲਾ ਕੇ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਹੈ। ਆਵਾਜਾਈ ਹਫ਼ਤੇ ਤੇ ਮਹੀਨੇ 'ਚ ਇਸ ਲਈ ਵਿਸ਼ੇਸ਼ ਮੁਹਿੰਮ ਚਲਾਇਆ ਜਾਂਦਾ ਹੈ।

Posted By: Amita Verma