ਜੇਐੱਨਐੱਨ, ਨਵੀਂ ਦਿੱਲੀ : ਕੇਰਲਾ ਹਾਈ ਕੋਰਟ ਨੇ ਜਬਰ ਜਨਾਹ ਦੇ ਮਾਮਲੇ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਜਬਰ ਜਨਾਹ ਦੇ ਦੋਸ਼ੀ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੀੜਤਾ ਇਸ ਆਦਤ ਤੋਂ ਮਜਬੂਰ ਸੀ ਜਾਂ ਚੰਗਾ ਚਰਿੱਤਰ ਨਹੀਂ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਇਕ ਪਿਤਾ ਵੱਲੋਂ ਆਪਣੀ ਹੀ ਧੀ ਨਾਲ ਜਬਰ ਜਨਾਹ ਕਰਨ ਬਹੁਤ ਹੀ ਘਿਨਾਉਣਾ ਅਪਰਾਧ ਹੈ। ਆਪਣੀ 16 ਸਾਲਾ ਦੀ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿਤਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਜਸਟਿਸ ਆਰ ਨਾਰਾਇਣ ਨੇ ਕਿਹਾ ਕਿ ਜਹਰ ਜਨਾਹ ਪੀੜਤ ਦੀ ਗਵਾਹੀ ਦੀ ਭਰੋਸੇਯੋਗਤਾ ਇਸ ਤੱਥ ਤੋਂ ਪ੍ਰਭਾਵਿਤ ਨਹੀਂ ਹੋਵੇਗੀ ਕਿ ਉਸ ਨੇ ਕਿਸੇ ਹੋਰ ਵਿਅਕਤੀ ਨਾਲ ਜਬਰ ਜਨਾਹ ਕੀਤਾ ਹੈ। ਦੋਸ਼ੀ ਵੱਲੋਂ ਤਰਕ ਦਿੱਤਾ ਗਿਆ ਹੈ ਕਿ ਪੀੜਤ ਦੇ ਕਿਸੇ ਹੋਰ ਨਾਲ ਸਬੰਧ ਸਨ।

ਮੁਲਜ਼ਮ ਦੀ ਦਲੀਲ ਨੂੰ ਰੱਦ ਕਰਦਿਆਂ, ਅਦਾਲਤ ਨੇ ਆਪਣੇ 11 ਅਕਤੂਬਰ ਦੇ ਫੈਸਲੇ ਵਿਚ ਕਿਹਾ, ਜੇਕਰ ਕੋਈ ਲੜਕੀ ਖ਼ਰਾਬ ਚਰਿੱਤਰ ਦੀ ਹੈ ਜਾਂ ਉਸ ਨੂੰ ਇਹ ਬੁਰੀ ਆਦਤ ਪਈ ਹੋਈ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜਬਰ ਜਨਾਹ ਦੇ ਦੋਸ਼ੀ ਨੂੰ ਬਖਸ਼ਿਆ ਜਾਣਾ ਚਾਹੀਦਾ ਹੈ।

Posted By: Sarabjeet Kaur