ਸੰਜੀਵ ਕੁਮਾਰ ਮਿਸ਼ਰ, ਨਵੀਂ ਦਿੱਲੀ : ਹਰ ਭਾਰਤੀ ਦੀ ਆਨ, ਬਾਨ ਤੇ ਸ਼ਾਨ ਤਿਰੰਗਾ ਝੰਡਾ ਹੁਣ ਹਰ ਮੌਸਮ ’ਚ ਲਹਿਰਾਏਗਾ। ਆਈਆਈਟੀ ਦਿੱਲੀ ਦੇ ਵਿਗਿਆਨੀਆਂ ਨੇ ਤਿਰੰਗੇ ਲਈ ਅਜਿਹੇ ਕੱਪੜਾ ਤਿਆਰ ਕੀਤਾ ਹੈ, ਜੋ ਹਰ ਤਰ੍ਹਾਂ ਦੇ ਮੌਸਮ ਨੂੰ ਸਹਿਣ ਦੇ ਕਾਬਲ ਹੈ। ਆਈਆਈਟੀ ਦੇ ਟੈਕਸਟਾਈਲ ਵਿਭਾਗ ਦੀ ਲੈਬੋਰਟਰੀ ’ਚ ਬਣਾਏ ਗਏ ਵੱਖ-ਵੱਖ ਤਰ੍ਹਾਂ ਦੇ ਉੱਨਤ ਕੱਪੜਿਆਂ ਨਾਲ ਤਿਆਰ ਤਿਰੰਗੇ ਝੰਡੇ ਦੇ ਦੋ ਪ੍ਰੋਟੋਟਾਈਪ ਦਿੱਲੀ ਤੇ ਲੱਦਾਖ ’ਚ ਲਗਾਏ ਗੇ ਹਨ। ਇਸ ਤੋਂ ਇਲਾਵਾ ਉੱਨਤ ਕੱਪੜੇ ਨਾਲ ਤਿਰੰਗੇ ਦੇ 10 ਪ੍ਰੋਟੋਟਾਈਪ ਬਣਾਏ ਗਏ ਹਨ, ਜਿਨ੍ਹਾਂ ਨੂੰ ਫਰਵਰੀ ’ਚ ਦੇਸ਼ ਦੇ 10 ਸ਼ਹਿਰਾਂ ’ਚ ਲਹਿਰਾਇਆ ਜਾਵੇਗਾ।

ਟੈਕਸਟਾਈਲ ਵਿਭਾਗ ਦੇ ਪ੍ਰੋਫੈਸਰ ਬਿਪਿਨ ਕੁਮਾਰ ਨੇ ਦੱਸਿਆ ਕਿ ਚਾਰ ਮਹੀਨੇ ਬਾਅਦ ਇਨ੍ਹਾਂ ਝੰਡਿਆਂ ਨੂੰ ਆਈਆਈਟੀ ਦੀ ਲੈਬ ’ਚ ਲਿਆ ਕੇ ਇਨ੍ਹਾਂ ’ਤੇ ਮੌਸਮ ਦੇ ਅਸਰ ਦਾ ਅਧਿਐਨ ਕੀਤਾ ਜਾਵੇਗਾ। ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ’ਚ ਅਸੀਂ ਅਜਿਹੇ ਕੱਪੜੇ ਤਿਆਰ ਕਰ ਸਕਾਂਗੇ, ਜੋ ਵੱਖ-ਵੱਖ ਮੌਸਮਾਂ ਨੂੰ ਸਹਿਣ ’ਚ ਸਮਰੱਥ ਹੋਣਗੇ। ਤਿਰੰਗਾ ਵੀ ਲਹਿਰਾਏਗਾ ਤੇ ਕੱਪੜਾ ਵੀ ਖ਼ਰਾਬ ਨਹੀਂ ਹੋਵੇਗਾ।

ਦਰਅਸਲ, ਦੇਸ਼ ’ਚ ਜਲਵਾਯੂ ਤੇ ਭੂਗੋਲਿਕ ਵਿਭਿੰਨਤਾਵਾਂ ਹਨ, ਜਿਸ ਕਾਰਨ ਇੰਜੀਨੀਅਰਿੰਗ ਫੈਬਿ੍ਰਕ ਡਿਜ਼ਾਈਨ ਕਰਨਾ ਵੱਡੀ ਚੁਣੌਤੀ ਹੈ। ਅਜਿਹੇ ’ਚ ਝੰਡੇ ਲਈ ਰੇਸੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾ ਰਿਹਾ ਹੈ ਤਾਂਕਿ ਉਹ ਮੁਸ਼ਕਲ ਹਾਲਾਤਾਂ ’ਚ ਵੀ ਲੰਬੇ ਸਮੇਂ ਤਕ ਟਿਕ ਸਕੇ ਤੇ ਬਹੁਤ ਭਾਰੀ ਵੀ ਨਾ ਹੋਵੇ।

ਇਕ ਮਹੀਨੇ ’ਚ ਤਿਆਰ ਹੋਇਆ ਇਕ ਝੰਡਾ

ਪ੍ਰੋ. ਬਿਪਿਨ ਕੁਮਾਰ ਮੁਤਾਬਕ ਇਨ੍ਹਾਂ ਝੰਡਿਆਂ ’ਚ ਲੱਗੇ ਕੱਪੜੇ ਨੂੰ ਬੁਣ ਕੇ ਤਿਆਰ ਕੀਤਾ ਗਿਆ ਹੈ। ਕਿਉਂਕਿ ਤਿਰੰਗੇ ਦਾ ਆਕਾਰ ਵੱਡਾ ਹੈ, ਇਸ ਲਈ ਬਣਾਉਣ ’ਚ ਸਮਾਂ ਵੀ ਲੱਗ ਰਿਹਾ ਹੈ। ਛੇ ਫੁੱਟ ਲੰਬੇ ਤੇ ਨੌਂ ਫੁੱਟ ਚੌੜਾਈ ਤੋਂ ਲੈ ਕੇ 60 ਫੁੱਟ ਲੰਬੇ ਤੇ 90 ਫੁੱਟ ਚੌੜੇ ਝੰਡੇ ਬਣਾਏ ਜਾ ਰਹੇ ਹਨ।

Posted By: Sunil Thapa