National news ਜੇਐੱਨਐੱਨ, ਨਵੀਂ ਦਿੱਲੀ : ਆਨਲਾਈਨ ਰਿਸਰਚ ਏਜੰਸੀਆਂ ਦੇ ਅੰਕੜੇ ਦੱਸਦੇ ਹਨ ਕਿ ਸਾਲ 2020 ’ਚ ਮਾਰਚ ਤੋਂ ਮਈ ਤਕ ਤਿੰਨ ਮਹੀਨਿਆਂ ’ਚ ਕਰੀਬ ਪੰਜ ਕਰੋੜ ਲੋਕਾਂ ਨੇ ਘੱਟ ਤੋਂ ਘੱਟ ਦੋ ਵਾਰ ਆਨਲਾਈਨ ਡਾਕਟਰੀ ਸੇਵਾਵਾਂ ਲਈਆਂ। ਭਾਰਤੀਆਂ ਨੇ ਡਾਕਟਰ ਦੇ ਕੋਲ ਜਾਣ ਦੀ ਬਜ਼ਾਏ ਘਰ ਬੈਠੇ ਹੀ ਫੋਨ ’ਤੇ ਡਾਕਟਰਾਂ ਦੀ ਸਲਾਹ ਲਈ। ਵੀਡੀਓ ਕਾਲ, ਮੈਸੇਜ ਕਾਲ, ਮੈਸੇਜ ਜਾਂ ਦੂਸਰੇ ਆਨਲਾਈਨ ਮਾਧਿਅਮਾਂ ਦੇ ਜ਼ਰੀਏ ਡਾਕਟਰੀ ਸਲਾਹ ਲਈ।

ਅਸੋਚੈਮ ਅਨੁਸਾਰ ਡਾਕਟਰੀ ਖੇਤਰ ਦਾ ਇਹ ਰੁਝਾਨ ਅੱਗੇ ਵੀ ਲੰਬੇ ਸਮੇਂ ਤਕ ਕਾਇਮ ਰਹਿਣ ਵਾਲਾ ਹੈ। ਆਉਣ ਵਾਲੇ ਪੰਜਾਂ ਸਾਲ ’ਚ ਸਿਹਤ ਸੇਵਾਵਾਂ ਦੇ ਇਸ ਖੇਤਰ ਦਾ ਬਾਜ਼ਾਰ 37.20 ਹਜ਼ਾਰ ਕਰੋੜ ਰੁਪਏ ਤਕ ਪਹੁੰਚਣ ਦਾ ਅਨੁਮਾਨ ਹੈ। ਦਰਅਸਲ ਘਰ ਬੈਠੇ ਸਿਹਤ ਸੇਵਾਵਾਂ ਲੈਣ ਦਾ ਇਹ ਬਦਲਾਅ ਵੱਡੀ ਆਬਾਦੀ ਵਾਲੇ ਸਾਡੇ ਦੇਸ਼ ਲਈ ਕਈ ਤਰੀਕਿਆਂ ਨਾਲ ਅਹਿਮ ਹੈ। ਇਸ ਨਾਲ ਨਾ ਸਿਰਫ਼ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਘਟੇਗੀ, ਬਲਕਿ ਕਈ ਤਰ੍ਹਾਂ ਦੇ ਸੰਕ੍ਰਮਕ ਰੋਗ ਫੈਲਣ ਦਾ ਸ਼ੱਕ ਘੱਟ ਹੈ।

ਟੈਲੀਮੈਡੀਸਨ ਮਾਡਲ ਦੇ ਚੱਲਦੇ ਹਸਪਤਾਲ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਅੱਧੀ ਹੋ ਸਕਦੀ ਹੈ। ਹਸਪਤਾਲ ਜਾ ਕੇ ਡਾਕਟਰ ਤੋਂ ਸਲਾਹ ਲੈਣ ਅਨੁਸਾਰ ਘਰ ਬੈਠ ਡਿਜੀਟਲ ਮਾਧਿਅਮਾਂ ’ਤੇ ਸਲਾਹ ਲੈਣ ’ਚ 30 ਫੀਸਦੀ ਘੱਟ ਖ਼ਰਚ ਆਉਂਦਾ ਹੈ। ਇਹ ਵਜ੍ਹਾ ਹੈ ਕਿ ਇਹ ਜ਼ਿਆਦੇ ਰੂਪ ਨਾਲ ਕਿਫਾਇਤੀ ਤੇ ਸਮੇਂ ’ਤੇ ਭਗਦੌੜ ਤੋਂ ਬਚਣ ਵਾਲਾ ਡਾਕਟਰੀ ਸਲਾਹ ਦਾ ਇਹ ਮਾਡਲ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਅਨੁਮਾਨ ਇਹ ਵੀ ਹੈ ਕਿ ਟੈਲੀਮੈਡੀਸਨ ਮਾਡਲ ਦੇ ਕਾਰਨ ਆਉਣ ਵਾਲੇ ਪੰਜ ਸਾਲਾਂ ’ਚ 300-375 ਅਰਬ ਰੁਪਏ ਦੀ ਬਚਤ ਹੋ ਸਕਦੀ ਹੈ।

ਅੰਕੜਿਆਂ ਅਨੁਸਾਰ ਭਾਰਤ ’ਚ 6 ਲੱਖ ਡਾਕਟਰ ਤੇ 20 ਲੱਖ ਨਰਸਾਂ ਦੀ ਜ਼ਰੂਰਤ ਹੈ। ਇਹ ਕੌੜਾ ਸੱਚ ਹੈ ਕਿ ਵੱਡੀ ਆਬਾਦੀ ਵਾਸੇ ਸਾਡੇ ਦੇਸ਼ ’ਚ ਜਨ-ਸਿਹਤ ਸੁਵਿਧਾਵਾਂ ਦਾ ਹਾਲ ਵਧੀਆ ਨਹੀਂ ਹੈ। ਟੈਲੀਮੈਡੀਸਨ ਨਾਲ ਹਾਲਾਤ ਵਧੀਆ ਕਰਨ ’ਚ ਮਦਦ ਮਿਲ ਸਕਦੀ ਹੈ। ਇਸ ਨਾਲ ਨਾ ਸਿਰਫ਼ ਡਾਕਟਰੀ ਮੁਲਾਜ਼ਮਾਂ ’ਤੇ ਕੰਮ ਦਾ ਦਬਾਅ ਘੱਟ ਹੋਵੇਗਾ, ਬਲਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਮੈਡੀਕਲ ਸੁਵਿਧਾਵਾਂ ਦੀ ਪਹੁੰਚ ਵੀ ਵਧੇਗੀ।

Posted By: Sarabjeet Kaur