v> ਨਵੀਂ ਦਿੱਲੀ, ਏਐਨਆਈ : ਕੋਰੋਨਾ ਵਾਇਰਸ ਨੂੰ ਦੁਨੀਆ 'ਚ ਆਏ ਇਕ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਹੈ ਪਰ ਕਿਤੇ ਹੀ ਹਾਲਤ ਆਮ ਨਹੀਂ ਹਨ। ਦੂਜੇ ਪਾਸੇ ਵਾਇਰਸ ਦੇ ਮੱਦੇਨਜ਼ਰ ਭਾਰਤ ਦੇ ਸੁਪਰੀਮ ਕੋਰਟ 'ਚ ਵੀ ਨਿਯਮਾਂ ਦਾ ਪਾਲਣ ਕਰਦੇ ਹੋਏ ਫਿਜ਼ੀਕਲ ਸੁਣਵਾਈ ਬੰਦ ਕਰ ਦਿੱਤੀ ਗਈ ਜਿਸ ਨਾਲ ਸਰੀਰਕ ਦੂਰੀ ਦਾ ਧਿਆਨ ਰੱਖਿਆ ਜਾ ਸਕਦਾ ਹੈ। ਹਾਲਾਂਕਿ ਭਾਰਤ 'ਚ ਹੌਲੀ-ਹੌਲੀ ਸਾਰੇ ਸਥਾਨਾਂ 'ਤੇ ਹਾਲਤ ਆਮ ਹੁੰਦੇ ਜਾ ਰਹੇ ਹਨ। ਕਾਫ਼ੀ ਸਮੇਂ ਤੋਂ ਮੰਗ ਵੀ ਉੱਠ ਰਹੀ ਹੈ ਕਿ ਅਦਾਲਤ ਨੂੰ ਪਹਿਲਾਂ ਦੀ ਤਰ੍ਹਾਂ ਫਿਜੀਕਲ ਸੁਣਵਾਈ ਨੂੰ ਦੋਬਾਰਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿੱਥੇ ਹੁਣ ਇਸ ਦੇ ਸੰਕੇਤ ਮਿਲ ਰਹੇ ਹਨ। ਰਿਪੋਰਟ ਮੁਤਾਬਕ ਸੁਪਰੀਮ ਕੋਰਟ 15 ਮਾਰਚ ਤੋਂ ਹਾਈਬ੍ਰਿਡ ਤਰੀਕੇ ਨਾਲ ਫਿਜੀਕਲ ਸੁਣਵਾਈ ਦੀ ਸ਼ੁਰੂਆਤ ਕਰੇਗਾ। ਸੁਪਰੀਟ ਕੋਰਟ ਦਾ ਕਹਿਣਾ ਹੈ ਕਿ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ ਸੂਚੀਬੱਧ ਮਾਮਲੇ, ਜਿਨ੍ਹਾਂ 'ਚ ਆਖਰੀ ਸੁਣਵਾਈ ਸਣੇ ਹੋਰ ਮਾਮਲਿਆਂ ਨੂੰ ਹਾਈਬ੍ਰਿਡ ਤਰੀਕੇ ਨਾਲ ਸੁਣਿਆ ਜਾਵੇਗਾ। ਕੋਰੋਨਾ ਮਹਾਮਾਰੀ ਕਾਰਨ ਸੁਪਰੀਮ ਕੋਰਟ 'ਚ ਲੰਬੇ ਸਮੇਂ ਤੋਂ ਵੀਡੀਓ ਕੰਨਫਰਾਸਿੰਗ ਰਾਹੀਂ ਵਰਚੂਅਲ ਸੁਣਵਾਈ ਹੋ ਰਹੀ ਹੈ।

Posted By: Ravneet Kaur