ਸਟੇਟ ਬਿਊਰੋ, ਸ੍ਰੀਨਗਰ : ਸ੍ਰੀਨਗਰ ਦੇ ਡੀਸੀ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਵੀਰਵਾਰ ਨੂੰ ਲੋਕਾਂ ਨੂੰ ਆਗਾਹ ਕਰਦੇ ਹੋਏ ਕਿਹਾ ਕਿ ਸ੍ਰੀਨਗਰ 'ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਨਗਰ ਦੀ ਸਥਿਤੀ ਬਹੁਤ ਗੰਭੀਰ ਹੈ। ਜੇਕਰ ਜਨਤਾ ਨੇ ਪੂਰਾ ਸਹਿਯੋਗ ਨਾ ਕੀਤਾ ਤਾਂ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਜਾਣਗੇ। ਅਸੀਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਯਤਨ ਕਰ ਰਹੇ ਹਾਂ। ਇਸ ਲਈ ਸ਼ੁੱਕਰਵਾਰ ਤੋਂ ਲਾਕਡਾਊਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸਾਫ਼ ਕੀਤਾ ਕਿ ਕਰਫਿਊ ਪਾਸ ਨੂੰ ਸਿਰਫ਼ ਘਰ ਤੋਂ ਕੰਮਕਾਜ ਦੇ ਸਥਾਨ ਤਕ ਲਈ ਹੀ ਮੰਨਿਆ ਜਾਵੇਗਾ।

ਕੋਰੋਨਾ ਵਾਇਰਸ ਪ੍ਰਭਾਵਿਤਾਂ ਵਿਚ ਸ੍ਰੀਨਗਰ ਜ਼ਿਲ੍ਹਾ ਜੰਮੂ-ਕਸ਼ਮੀਰ ਦੇ ਸਾਰਿਆਂ ਜ਼ਿਲਿ੍ਹਆਂ ਤੋਂ ਅੱਗੇ ਚੱਲ ਰਿਹਾ ਹੈ। ਸੂਬੇ ਵਿਚ ਹੁਣ ਤਕ 184 ਲੋਕਾਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਿੱਚੋਂ 152 ਕਸ਼ਮੀਰ ਵਾਦੀ 'ਚ ਹਨ। ਸ੍ਰੀਨਗਰ ਸ਼ਹਿਰ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੀ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 50 ਦਾ ਅੰਕੜਾ ਪਾਰ ਕਰ ਗਈ ਹੈ।

ਡੀਸੀ ਡਾ. ਸ਼ਾਹਿਦ ਇਕਬਾਲ ਚੌਧਰੀ ਨਾਲ ਐੱਸਐੱਸਪੀ ਸ੍ਰੀਨਗਰ ਡਾ. ਹਸੀਬ ਮੁਗਲ ਨੇ ਇਕ ਸਾਂਝੇ ਪ੍ਰਰੈੱਸ ਬਿਆਨ ਵਿਚ ਸਥਿਤੀ ਤੋਂ ਜਾਣੂ ਕਰਵਾਇਆ। ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਦੱਸਿਆ ਕਿ ਪੂੁਰੀ ਸ੍ਰੀਨਗਰ ਨੂੰ 25 ਜ਼ੋਨ ਵਿਚ ਵੰਡਿਆ ਗਿਆ ਹੈ ਅਤੇ ਇਨ੍ਹਾਂ ਵਿਚ 14 ਰੈੱਡ ਜ਼ੋਨ ਹਨ। ਉਨ੍ਹਾਂ ਦੱਸਿਆ ਕਿ ਛਤਾਬਲ, ਲਾਲਬਾਜ਼ਾਰ, ਈਦਗਾਹ ਅਤੇ ਗੋਰੀਪੋਰਾ ਵਿਚ ਸਥਿਤੀ ਸੰਵੇਦਨਸ਼ੀਲ ਹੈ। ਰੈੱਡ ਜ਼ੋਨ 'ਚ ਸ਼ਾਮਲ ਇੋਲਾਕਿਆਂ ਵਿਚ 1000 ਦਸਤੇ (ਚਾਰ ਹਜ਼ਾਰ ਕਰਮਚਾਰੀ) ਸੈਨੇਟਾਈਜੇਸ਼ਨ ਅਤੇ ਡੀਕਨਟੈਮੀਨੇਸ਼ਨ 'ਚ ਲੱਗੇ ਹੋਏ ਹਨ।

ਜੀਵਨ ਰੱਖਿਅਕ ਦਵਾਈਆਂ ਦੀ ਕੋਈ ਕਮੀ ਨਹੀਂ

ਡਾ. ਸ਼ਾਹਿਦ ਇਕਬਾਲ ਨੇ ਕਿਹਾ ਕਿ ਵਾਦੀ ਖ਼ਾਸ ਕਰ ਕੇ ਸ੍ਰੀਨਗਰ ਵਿਚ ਜੀਵਨ ਰੱਖਿਅਕ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਛੇ ਅਤੇ ਸੱਤ ਅਪ੍ਰਰੈਲ ਨੂੰ ਦੋ ਜਹਾਜ਼ ਇੱਥੇ ਦਵਾਈਆਂ ਲੈ ਕੇ ਪੁੱਜੇ ਹਨ। ਸਾਡੇ ਕੋਲ ਡੇਢ ਮਹੀਨੇ ਲਈ ਸਾਰੀਆਂ ਜ਼ਰੂਰੀ ਦਵਾਈਆਂ ਦਾ ਭੰਡਾਰ ਹੈ। ਡਾਕਟਰਾਂ ਅਤੇ ਪੈਰਾਮੈਡੀਕਲ ਮੁਲਾਜ਼ਮਾਂ ਲਈ ਪੀਪੀਈ ਕਿਟਸ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਸੁਚਾਰੂ ਬਣਾਇਆ ਗਿਆ ਹੈ। ਲਾਕਡਾਊਨ ਦੌਰਾਨ ਰੋਜ਼ਾਨਾ ਏਟੀਐੱਮ 'ਤੇ 19 ਹਜ਼ਾਰ ਅਤੇ ਕਾਊਂਟਰ 'ਤੇ ਨੌਂ ਹਜ਼ਾਰ ਟ੍ਾਂਜੈਕਸ਼ਨ ਹੋਈਆਂ ਹਨ।

ਟ੍ਰੈਵਲ ਹਿਸਟਰੀ ਨਾ ਲੁਕਾਉਣ ਲੋਕ

ਸ੍ਰੀਨਗਰ ਵਿਚ ਕਮਿਊਨਿਟੀ ਸਪ੍ਰਰੈੱਡ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਡਾ. ਸ਼ਾਹਿਦ ਇਕਬਾਲ ਨੇ ਕਿਹਾ ਕਿ ਮੈਂ ਅਜੇ ਇਸ ਬਾਰੇ ਵਿਚ ਹਾਂ ਜਾਂ ਨਾ ਵਿਚ ਜਵਾਬ ਨਹੀਂ ਦੇ ਸਕਦਾ। ਇਸ ਸਮੇਂ ਸ੍ਰੀਨਗਰ ਵਿਚ ਅਜਿਹੇ ਕਈ ਲੋਕ ਘੁੰਮ ਰਹੇ ਹਨ ਜਿਨ੍ਹਾਂ ਆਪਣੀ ਟ੍ਰੈਵਲ ਹਿਸਟਰੀ ਲੁਕੋ ਕੇ ਰੱਖੀ ਹੋਈ ਹੈ। ਅਸੀਂ ਅਜਿਹੇ ਲੋਕਾਂ ਦਾ ਪਤਾ ਲਗਾਉਣ ਵਿਚ ਲੱਗੇ ਹਾਂ। ਅਜਿਹੇ ਲੋਕ ਖ਼ੁਦ ਅੱਗੇ ਆਉਣ।

ਡਰੋਨ, ਸੀਸੀਟੀਵੀ ਨਾਲ ਸਥਿਤੀ 'ਤੇ ਰੱਖੀ ਜਾ ਰਹੀ ਨਜ਼ਰ

ਲਾਕਡਾਊਨ ਦੇ ਉਲੰਘਣ 'ਤੇ ਐੱਸਐੱਸਪੀ ਸ੍ਰੀਨਗਰ ਡਾ. ਹਸੀਬ ਮੁਗਲ ਨੇ ਕਿਹਾ ਕਿ ਕਿਸੇ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲਿਆਂ ਨੂੰ ਨਹੀਂ ਛੱਡਿਆ ਜਾ ਸਕਦਾ। ਅਸੀਂ ਡਰੋਨ, ਸੀਸੀਟੀਵੀ ਅਤੇ ਹੋਰ ਉਪਕਰਣਾਂ ਦੀ ਮਦਦ ਨਾਲ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਇਹ ਲਾਕਡਾਊਨ ਜਾਂ ਮਨਾਹੀ ਦੇ ਹੁਕਮ ਸਾਧਾਰਨ ਦਿਨਾਂ ਵਾਂਗ ਨਹੀਂ ਹਨ। ਤੁਸੀਂ ਦਿਨ ਭਰ ਘਰ ਅੰਦਰ ਬੰਦ ਰਹੋ ਤੇ ਸ਼ਾਮ ਨੂੰ ਸੈਰ ਕਰਨ ਘਰ ਤੋਂ ਬਾਹਰ ਆ ਜਾਉ, ਅਜਿਹਾ ਕਰਨਾ ਇਨਫੈਕਸ਼ਨ ਨੂੰ ਰੋਕਣ ਦੀ ਕਵਾਇਦ 'ਤੇ ਪਾਣੀ ਫੇਰ ਦੇਵੇਗਾ। ਉਨ੍ਹਾਂ ਕਿਹਾ ਕਿ ਕਰਫਿਊ ਪਾਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।