ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦਾ ਅਸਰ ਦੇਸ਼ ਵਿਚ ਭਾਵੇਂ ਹੀ ਘੱਟ ਹੋ ਰਿਹਾ ਹੋਵੇ ਅਤੇ ਹੁਣ ਤਕ ਲੱਖਾਂ ਲੋਕਾਂ ਨੂੰ ਵੈਕਸੀਨ ਵੀ ਲੱਗ ਚੱੁਕੀ ਹੈ ਪਰ ਰਾਜਸਥਾਨ ਵਿਚ ਕੋਰੋਨਾ ਲਾਗ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਡਾਕਟਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਆਮ ਤੌਰ ’ਤੇ ਡਾਕਟਰ ਤੇ ਵਿਗਿਆਨਕ ਇਹ ਮੰਨਦੇ ਹਨ ਕਿ ਕੋਰੋਨਾ ਵਾਇਰਸ ਦਾ ਅਸਰ ਸਰੀਰ ਵਿੱਚੋਂ 14 ਦਿਨਾਂ ’ਚ ਖ਼ਤਮ ਹੋ ਜਾਂਦਾ ਹੈ। ਰਾਜਸਥਾਨ ਵਿਚ ਇਕ ਮਹਿਲਾ ’ਚ ਕੋਰੋਨਾ ਲਾਗ ਦਾ ਅਸਰ ਪੰਜ ਮਹੀਨੇ ਬਾਅਦ ਵੀ ਖ਼ਤਮ ਨਹੀਂ ਹੋਇਆ ਹੈ। ਇਹ ਔਰਤ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ।

31 ਵਾਰ ਹੋ ਚੱੁਕੀ ਹੈ ਕੋਰੋਨਾ ਜਾਂਚ

ਮਿਲੀ ਜਾਣਕਾਰੀ ਅਨੁਸਾਰ ਭਰਤਪੁਰ ਦੀ ਔਰਤ ਬੀਤੇ ਪੰਜ ਮਹੀਨਿਆਂ ਤੋਂ ਕੋਰੋਨਾ ਪੀੜਤ ਹੈ ਤੇ ਇਸ ਦੌਰਾਨ 31 ਵਾਰ ਮਹਿਲਾ ਦੀ ਕੋਰੋਨਾ ਜਾਂਚ ਕੀਤੀ ਜਾ ਚੱੁਕੀ ਹੈ ਤੇ ਉਸ ਦੀ ਜਾਂਚ ਰਿਪੋਰਟ ਹਰ ਵੇਲੇ ਪਾਜ਼ੇਟਿਵ ਆਉਂਦੀ ਹੈ। ਹੁਣ ਮਹਿਲਾ ਨੂੰ ਜੈਪੁਰ ਵਿਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਇਸ ਅਜੀਬ ਮਾਮਲੇ ਨੂੰ ਦੇਖ ਕੇ ਡਾਕਟਰ ਇਸ ਲਈ ਵੀ ਹੈਰਾਨ ਹਨ ਕਿਉਂਕਿ ਮਹਿਲਾ ਵਿਚ ਕੋਵਿਡ-19 ਮਹਾਮਾਰੀ ਾਲ ਸਬੰਧਤ ਇਕ ਵੀ ਲੱਛਣ ਦਿਖਾਈ ਨਹੀਂ ਦੇ ਰਿਹਾ ਤੇ ਮਹਿਲਾ ਪੂਰੀ ਤਰ੍ਹਾਂ ਸਿਹਤਮੰਦ ਹੈ।

4 ਸਤੰਬਰ ਨੂੰ ਕਰਵਾਇਆ ਸੀ ਪਹਿਲਾ ਟੈਸਟ

ਭਰਤਪੁਰ ਵਿਚ ‘ਆਪਣਾ ਘਰ ਆਸ਼ਰਮ’ ’ਚ ਦਾਖ਼ਲ ਹੋਈ ਮਹਿਲਾ ਦੀ ਪਹਿਲੀ ਕੋਰੋਨਾ ਜਾਂਚ 4 ਸਤੰਬਰ 2020 ਨੂੰ ਕਰਵਾਈ ਗਈ ਸੀ, ਜਦੋਂ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਹਿਲਾ ਦਾ ਨਾਂ ਸ਼ਾਰਦਾ ਹੈ। ਉਦੋਂ ਤੋਂ ਮਹਿਲਾ ਦੀ 31 ਵਾਰ ਕੋਰੋਨਾ ਜਾਂਚ ਕਰਵਾਈ ਜਾ ਚੱੁਕੀ ਹੈ। ਲਗਾਤਾਰ ਪਾਜ਼ੇਟਿਵ ਆਉਣ ਕਾਰਨ ਮਹਿਲਾ ਨੂੰ ਉਦੋਂ ਤੋਂ ਹੀ ਕੁਆਰੰਟਾਈਨ ਕੀਤਾ ਗਿਆ ਹੈ। ਮਹਿਲਾ ਦੀ ਕੋਰੋਨਾ ਰਿਪੋਰਟ ਵਾਰ-ਵਾਰ ਪਾਜ਼ੇਟਿਵ ਆਉਣ ’ਤੇ ਮੱੁਖ ਸਿਹਤ ਅਧਿਕਾਰੀ ਨੇ ਕਿਹਾ ਕਿ ਕਈ ਵਾਰ ਮਰਿਆ ਹੋਇਆ ਵਾਇਰਸ ਸਰੀਰ ’ਚ ਰਹਿ ਜਾਂਦਾ ਹੈ, ਜੋ ਕੋਆ ਨੁਕਸਾਨ ਤਾਂ ਨਹੀਂ ਕਰਦਾ ਪਰ ਉਸ ਤੋਂ ਬਾਅਦ ਜਾਂਚ ਰਿੋਪਰਟ ਪਾਜ਼ੇਟਿਵ ਹੀ ਆਉਂਦੀ ਹੈ।

Posted By: Harjinder Sodhi