style="text-align: justify;"> ਨਵੀਂ ਦਿੱਲੀ (ਪੀਟੀਆਈ) : ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵਾਅਦੇ ਮੁਤਾਬਕ ਜੂਨ ਮਹੀਨੇ 'ਚ ਕੋਵੀਸ਼ੀਲਡ ਦੀਆਂ 10 ਕਰੋੜ ਖ਼ੁਰਾਕਾਂ ਤਿਆਰ ਕੀਤੀਆਂ ਹਨ। ਕੋੋਰੋਨਾ ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਤੋਂ ਪਹਿਲਾਂ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਮੁਹਿੰਮ 'ਚ ਭਾਰਤ ਲਈ ਇਹ ਇਕ ਰਾਹਤ ਦੇਣ ਵਾਲੀ ਖਬਰ ਹੈ।

ਪੁਣੇ ਸਥਿਤ ਐੱਸਆਈਆਈ ਨੇ ਦੱਸਿਆ ਕਿ ਉਸ ਨੇ ਜੂਨ 'ਚ ਜਾਰੀ ਕਰਨ ਲਈ ਕੋਵੀਸ਼ੀਲਡ ਦੀ 45 ਬੈਚ ਕਸੌਲੀ ਸਥਿਤ ਕੇਂਦਰੀ ਪ੍ਰਯੋਗਸ਼ਾਲਾ 'ਚ ਭੇਜ ਦਿੱਤੀ ਹੈ। ਜਿਸ 'ਚ 10.80 ਕਰੋੜ ਖ਼ੁਰਾਕਾਂ ਹਨ। ਕੰਪਨੀ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਮਈ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੂਨ 'ਚ 10 ਕਰੋੜ ਖੁਰਾਕਾਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ਨੂੰ ਪੂਰਾ ਕਰਨ ਲਈ ਕੰਪਨੀ ਨੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦਿਨ ਰਾਤ ਇਕ ਕਰ ਕੇ ਇਹ ਟੀਚਾ ਹਾਸਲ ਕੀਤਾ ਹੈ।