ਜੇਐੱਨਐੱਨ, ਦੇਹਰਾਦੂਨ : ਭਾਰਤ ਨੇ ਕੁਝ ਮਹੀਨੇ ਪਹਿਲਾਂ ਐਂਟੀ ਸੈਟੇਲਾਈਟ ਮਿਜ਼ਾਈਲ ਨਾਲ ਲੋ-ਅਰਥ ਆਰਬਿਟ (ਧਰਤੀ ਦਾ ਹੇਠਲਾ ਪੰਧ) ਵਿਚ ਸਥਾਪਤ ਲਾਈਵ ਸੈਟੇਲਾਈਟ ਨੂੰ ਡੇਗ ਕੇ ਪੁਲਾੜ ਵਿਚ ਅਮਰੀਕਾ, ਚੀਨ ਅਤੇ ਰੂਸ ਦੀ ਤਰ੍ਹਾਂ ਰੁਤਬਾ ਹਾਸਲ ਕਰ ਲਿਆ ਸੀ। ਹੁਣ ਇਸ ਕੜੀ ਵਿਚ ਭਾਰਤ ਇਕ ਹੋਰ ਕੀਰਤੀਮਾਨ ਬਣਾਉਣ ਜਾ ਰਿਹਾ ਹੈ। ਇਸ ਵਾਰ ਸੈਟੇਲਾਈਟ ਨਾਲ ਧਰਤੀ ਦੀ ਸਤ੍ਹਾ 'ਤੇ ਦੁਸ਼ਮਣ ਨੂੰ ਧੂੜ ਚਟਾਉਣ ਵਿਚ ਮਹਾਰਤ ਹਾਸਲ ਕਰ ਲੈਣਗੇ। ਇਸ ਲਈ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਜੀਜੇਸ਼ਨ (ਡੀਆਰਡੀਓ) ਦੇ ਦੇਹਰਾਦੂਨ ਸਥਿਤ ਯੰਤਰ ਖੋਜ ਅਤੇ ਵਿਕਾਸ ਸੰਸਥਾਨ (ਆਈਆਰਡੀਈ) ਹਾਈਪਰ-ਸਪੈਕਟਰਲ ਇਮੇਜਿੰਗ ਪੈਲੋਡ ਸਿਸਟਮ ਤਿਆਰ ਕਰ ਰਿਹਾ ਹੈ। ਇਹ ਸਿਸਟਮ ਸੈਟੇਲਾਈਟ 'ਤੇ ਸਥਾਪਤ ਕੀਤਾ ਜਾਵੇਗਾ ਅਤੇ ਇਹ ਉਸ ਦੀ ਨਿਗਰਾਨੀ ਸਮਰੱਥਾ ਨੂੰ ਬੇਮਿਸਾਲ ਬਣਾਉਣ ਦਾ ਕੰਮ ਕਰੇਗਾ।

ਆਈਆਰਡੀਈ ਦੇ ਐਸੋਸੀਏਟ ਡਾਇਰੈਕਟਰ ਪੁਨੀਤ ਵਸ਼ਿਸ਼ਠ ਨੇ ਦਸਿਆ ਕਿ 'ਅਨਵੇਸ਼ਾ' ਨਾਂ ਦਾ ਇਹ ਪ੍ਰਰਾਜੈਕਟ ਇਕ ਛੋਟੇ ਸੈਟੇਲਾਈਟ ਪ੍ਰਰੋਗਰਾਮ ਤਹਿਤ ਹੈ। ਇਸ ਵਿਚ ਧਰਤੀ ਦੇ ਹੇਠਲੇ ਪੰਧ ਵਿਚ ਸਥਾਪਤ ਸੈਟੇਲਾਈਟ 'ਤੇ ਹਾਈਪਰ-ਸਪੈਕਟਰਲ ਇਮੇਜ ਦਾ ਕੈਮਰਾ ਸਥਾਪਤ ਕੀਤਾ ਜਾਵੇਗਾ। ਐਂਟੀ ਸੈਟੇਲਾਈਟ ਮਿਜ਼ਾਈਲ ਪ੍ਰੋਗਰਾਮ ਵਿਚ ਸੈਟੇਲਾਈਟ 300 ਤੋਂ 350 ਕਿਲੋਮੀਟਰ ਦੀ ਉਚਾਈ 'ਤੇ ਸਥਾਪਤ ਹੁੰਦਾ ਹੈ। ਇਸ ਪ੍ਰਾਜੈਕਟ ਵਿਚ ਹੋਰ ਉੱਪਰ ਕਰੀਬ 500 ਕਿਲੋਮੀਟਰ ਦੀ ਉਚਾਈ 'ਤੇ ਸਥਿਤ ਸੈਟੇਲਾਈਟ ਵਿਚ ਇਹ ਸਿਸਟਮ ਲਗਾਇਆ ਜਾਵੇਗਾ। ਇਸ ਨਾਲ ਅਸੀਂ ਧਰਤੀ 'ਤੇ ਇਕ-ਦੂਜੇ ਤੋਂ ਕਰੀਬ 12 ਮੀਟਰ ਦੀ ਦੂਰੀ 'ਤੇ ਖੜ੍ਹੇ ਦੋ ਵੱਖ-ਵੱਖ ਟਾਰਗੇਟ ਦੀ ਆਸਾਨੀ ਨਾਲ ਪਛਾਣ ਕਰ ਲੈਣਗੇ।