ਪੰਚਕੂਲਾ : ਸਮਝੌਤਾ ਐੱਕਸਪ੍ਰਰੈੱਸ ਧਮਾਕਾ ਮਾਮਲੇ 'ਚ ਵੀਰਵਾਰ ਨੂੰ ਸੁਣਵਾਈ ਮੁੜ ਟਲ਼ ਗਈ। ਪੰਚਕੂਲਾ ਬਾਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਦੋਵਾਂ ਧਿਰਾਂ ਦੇ ਵਕੀਲ ਅਦਾਲਤ ਵਿਚ ਦਾਖ਼ਲ ਨਾ ਹੋ ਸਕੇ। ਦੋਵਾਂ ਧਿਰਾਂ ਦੇ ਵਕੀਲ ਸਵੇਰੇ ਹੀ ਪੁੱਜ ਗਏ ਸਨ ਤੇ ਉਮੀਦ ਸੀ ਕਿ ਦੋ ਵਜੇ ਤਕ ਹੜਤਾਲ ਖ਼ਤਮ ਹੋ ਜਾਵੇਗੀ ਪਰ ਹੜਤਾਲ ਖ਼ਤਮ ਨਾ ਹੋਣ ਕਾਰਨ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਅਦਾਲਤ ਨੇ ਸੁਣਵਾਈ ਲਈ 18 ਮਾਰਚ ਦੀ ਤਰੀਕ ਨਿਸ਼ਚਤ ਕਰ ਦਿੱਤੀ।