ਨਵੀਂ ਦਿੱਲੀ (ਏਜੰਸੀ) : ਕੇਂਦਰੀ ਬਲਾਂ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 36 ਹਜ਼ਾਰ ਤੋਂ ਵੱਧ ਹੋ ਗਈ ਹੈ। ਹੁਣ ਤਕ 128 ਦੀ ਮੌਤ ਹੋ ਚੁੱਕੀ ਹੈ ਜਦਕਿ 29 ਹਜ਼ਾਰ ਤੋਂ ਵੱਧ ਠੀਕ ਹੋ ਚੁੱਕੇ ਹਨ। ਸਰਗਰਮ (ਐਕਟਿਵ ਕੇਸ) ਮਾਮਲਿਆਂ ਦੀ ਗਿਣਤੀ 6,646 ਹੈ।

ਇਨਫੈਕਟਿਡ ਦਾ ਇਕ ਅੰਕੜਾ ਸੱਤ ਕੇਂਦਰੀ ਬਲਾਂ ਸੀਆਰਪੀਐੱਫ, ਬੀਐੱਸਐੱਫ, ਸੀਆਈਐੱਸਐੱਫ, ਆਈਟੀਬੀਪੀ, ਐੱਸਐਸਬੀ, ਐੱਨਐੱਸਜੀ ਤੇ ਐੱਨਡੀਆਰਐੱਫ ਨਾਲ ਜੁੜਿਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਕੁਲ ਕੋਰੋਨਾ ਪਾਜ਼ੇਟਿਵ ਮਾਮਲਿਆਂ 'ਚ ਸੀਆਰਪੀਐੱਫ ਦੇ 10602 ਤੇ ਸੀਆਈਐੱਸਐਫ ਦੇ 6466 ਮਾਮਲੇ ਹਨ।

ਆਈਟੀਬੀਪੀ 'ਚ 3,845, ਐੱਸਐੱਸਬੀ 'ਚ 3,684, ਐੱਨਡੀਆਰਐਫ 'ਚ 514 ਤੇ ਐੱਨਐੱਸਜੀ 'ਚ 250 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਨਾਲ ਸਭ ਤੋਂ ਵੱਧ 52 ਮੌਤਾਂ ਸੀਆਰਪੀਐੱਫ 'ਚ ਹੋਈਆਂ ਹਨ। ਜਦਕਿ ਬੀਐੱਸਐਫ 'ਚ 29 ਤੇ ਸੀਆਈਐੱਸਐਫ 'ਚ 28 ਤੇ ਨੌਂ-ਨੌਂ ਮੌਤਾਂ ਆਈਟੀਬੀਪੀ ਤੇ ਐੱਸਐਸਬੀ 'ਚ ਹੋਈਆਂ ਹਨ। ਐੱਨਡੀਆਰਆਫ 'ਚ ਸਿਰਫ਼ ਇਕ ਮੌਤ ਹੋਈ ਹੈ। ਇਨ੍ਹਾਂ ਸਾਰੇ ਕੇਂਦਰੀ ਬਲਾਂ ਦੀ ਕੁਲ ਗਿਣਤੀ ਕਰੀਬ 10 ਲੱਖ ਹੈ।

Posted By: Sunil Thapa