ਜੇਐੱਨਐੱਨ, ਨਵੀਂ ਦਿੱਲੀ : ਮਨ ਕੀ ਬਾਤ ਪ੍ਰੋਗਰਾਮ ਦਾ ਅਗਲਾ ਐਪੀਸੋਡ ਇਸ ਮਹੀਨੇ 26 ਸਤੰਬਰ ਨੂੰ ਹੋਵੇਗਾ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਤੋਂ ਸੁਝਾਅ ਮੰਗੇ ਹਨ। ਇਸ ਦਾ ਟੀਚਾ ਲੋਕਾਂ ਦੇ ਚੰਗੇ ਸੁਝਾਵਾਂ ਦੇ ਆਧਾਰ ’ਤੇ ਦੋਸ਼ ਦੀਆਂ ਯੋਜਨਾਵਾਂ ਨੂੰ ਅੱਗੇ ਲਿਜਾਣਾ ਹੈ।

ਪੀਐੱਮ ਨੇ ਦੇਸ਼ ਵਾਸੀਆਂ ਸੱਦਾ ਦਿੱਤਾ ਹੈ ਕਿ ‘ਮਨ ਕੀ ਬਾਤ’ ਦੀ 18ਵੀਂ ਲੜੀ ਲਈ ਆਪਣੇ ਵਿਚਾਰਾਂ ਨਾਲ ਸੂਚਿਤ ਕੀਤਾ ਜਾਵੇਗਾ, ਜਿਸਦਾ ਪ੍ਰਸਾਰਣ ਐਤਵਾਰ, 26 ਸਤੰਬਰ 2021 ਨੂੰ ਹੋਵੇਗਾ। ਦੱਸ ਦਈਏ ਕਿ ਮਨ ਕੀ ਬਾਤ ਲਈ ਤੁਸੀਂ ਆਪਣੇ ਵਿਚਾਰ ਨਮੋ ਐਪ ਤੇ Mygov ਐਪ ’ਤੇ ਦਰਜ ਕਰਾ ਸਕਦੇ ਹੋ। ਇਸ ਦੇ ਨਾਲ ਹੀ ਟੈਲੀਫੋਨ ਨੰਬਰ 1800-11-7800 ’ਤੇ ਵੀ ਤੁਸੀਂ ਆਪਣਾ ਸੰਦੇਸ਼ ਰਿਕਾਰਡ ਕਰਾ ਸਕਦੇ ਹੋ।

ਇਸ ਟਵੀਟ ’ਚ ਪ੍ਰਧਾਨ ਮੰਤਰੀ ਨੇ ਕਿਹਾ, ਇਸ ਮਹੀਨੇ ਦੀ ਮਨ ਕੀ ਬਾਤ ਲਈ ਕਈ ਦਿਲਚਸਪ ਸੁਝਾਅ ਮਿਲ ਰਹੇ ਹਨ, ਜਿਸ ਦਾ ਪ੍ਰਸਾਰਣ 26 ਤਰੀਕ ਨੂੰ ਹੋਣਾ ਹੈ। ਨਮੋ ਐਪ ਤੇ Mygov ਐਪ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਰਹੇ ਜਾਂ ਆਪਣਾ ਸੰਦੇਸ਼ 1800-11-7800 ’ਤੇ ਰਿਕਾਰਡ ਕਰਵਾਓ।

Posted By: Sarabjeet Kaur