ਨਵੀਂ ਦਿੱਲੀ (ਏਜੰਸੀਆਂ) : ਇਸ ਸਾਲ ਮੌਨਸਨ ਨੂੰ ਲੈ ਕੇ ਚੰਗੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਦੱਖਣ ਪੂਰਬੀ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਦਾ ਖੇਤਰ ਬਣਿਆ ਹੈ ਜਿਸ ਕਾਰਨ ਇਸ ਸਾਲ ਮੌਨਸੂਨ ਦੇ ਪੰਜ ਛੇ ਦਿਨ ਪਹਿਲਾਂ ਹੀ 16 ਮਈ ਤਕ ਅੰਡੇਮਾਨ-ਨਿਕੋਬਾਰ ਟਾਪੂਆਂ ਤਕ ਪੁੱਜਣ ਦਾ ਅਨੁਮਾਨ ਹੈ। ਰਾਜਧਾਨੀ ਦਿੱਲੀ ਵਿਚ ਇਸ ਸਾਲ 27 ਜੂਨ ਤਕ ਮੌਨਸੂਨ ਦਸਤਕ ਦੇ ਸਕਦਾ ਹੈ। ਆਮ ਤੌਰ 'ਤੇ ਅੰਡੇਮਾਨ-ਨਿਕੋਬਾਰ ਟਾਪੂਆਂ ਤਕ ਮੌਨਸੂਨ 20 ਮਈ ਤਕ ਪੁੱਜਦਾ ਹੈ। ਹਾਲਾਂਕਿ ਪਿਛਲੇ ਸਾਲ ਇਸ ਨੂੰ ਸੋਧ ਕੇ 22 ਮਈ ਕਰ ਦਿੱਤਾ ਗਿਆ ਸੀ। ਇੱਥੋਂ ਅੱਗੇ ਵਧਦਿਆਂ ਤਕਰੀਬਨ 10 ਤੋਂ 11 ਦਿਨਾਂ ਵਿਚ ਮੌਨਸੂਨ ਕੇਰਲ ਦੇ ਤੱਟਾਂ 'ਤੇ ਦਸਤਕ ਦੇ ਦਿੰਦਾ ਹੈ ਅਤੇ ਫਿਰ ਉਸ ਦੇ ਨਾਲ ਹੀ ਦੇਸ਼ ਵਿਚ ਚਾਰ ਮਹੀਨੇ ਦਾ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਇਸ ਵਾਰ ਚੂੰਕਿ ਅੰਡੇਮਾਨ-ਨਿਕੋਬਾਰ ਟਾਪੂਆਂ 'ਚ ਛੇ ਦਿਨ ਪਹਿਲਾਂ ਹੀ ਮੌਨਸਨ ਦੇ ਪੁੱਜਣ ਦਾ ਅਨੁਮਾਨ ਹੈ ਇਸ ਲਈ ਕੇਰਲ ਵਿਚ ਵੀ ਇਹ ਪਹਿਲਾਂ ਦਸਤਕ ਦੇ ਸਕਦਾ ਹੈ। ਇਸ ਬਾਰੇ ਮੌਸਮ ਵਿਭਾਗ ਇਸ ਹਫ਼ਤੇ ਦੇ ਅਖੀਰ ਵਿਚ ਸਮੇਂ ਦੀ ਜਾਣਕਾਰੀ ਦੇਵੇਗਾ।

ਬੰਗਾਲ ਦੀ ਖਾੜੀ 'ਚ ਬਣਿਆ ਹੈ ਘੱਟ ਦਬਾਅ ਦਾ ਖੇਤਰ

ਭਾਰਤੀ ਮੌਸਮ ਵਿਗਿਆਨ (ਆਈਐੱਮਡੀ) ਨੇ ਬੁੱਧਵਾਰ ਦੀ ਸਵੇਰ ਦੱਖਣ ਪੂਰਬੀ ਬੰਗਾਲ ਦੀ ਖਾੜੀ ਅਤੇ ਇਸ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਉੱਪਰ ਘੱਟ ਦਬਾਅ ਦਾ ਖੇਤਰ ਬਣਿਆ ਹੈ ਜੋ ਚੱਕਰਵਾਰ ਦਾ ਪਹਿਲਾ ਪੜਾਅ ਹੈ। ਇਸ ਕਾਰਨ 15 ਮਈ ਨੂੰ ਦੱਖਣੀ ਤੇ ਮੱਧ ਬੰਗਾਲ ਦੀ ਖਾੜੀ ਵਿਚ ਸੰਘਣੀ ਗੜਬੜੀ ਪੈਦਾ ਹੋਵੇਗੀ ਜਿਸ ਦੇ ਚੱਕਰਵਾਤ ਦਾ ਰੂਪ ਲੈ ਕੇ 16 ਮਈ ਦੀ ਸ਼ਾਮ ਤਕ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਤੇ ਨੇੜਲੇ ਪੱਛਮੀ ਮੱਧ ਖੇਤਰ ਤਕ ਪੁੱਜਣ ਦਾ ਅਨੁਮਾਨ ਹੈ। ਇਸ ਕਾਰਨ ਅਸਾਮ ਤੇ ਮੇਘਾਲਿਆ ਵਰਗ ਪੂਰਬ ਉੱਤਰੀ ਸੂਬਿਆਂ ਵਿਚ ਅਗਲੇ ਕੁਝ ਦਿਨਾਂ ਵਿਚ ਗਰਜ-ਚਮਕ ਨਾਲ ਬਾਰਿਸ਼ ਹੋ ਸਕਦੀ ਹੈ। ਆਈਐੱਮਡੀ ਨੇ ਕਿਹਾ ਕਿ ਚੱਕਰਵਾਤ ਦੇ ਅੱਗੇ ਵਧਣ ਨਾਲ ਦੱਖਣ-ਪੱਛਮੀ ਮੌਨਸੂਨ ਦੇ ਦੱਖਣੀ ਬੰਗਾਲ ਦੀ ਖਾੜੀ, ਅੰਡੇਮਾਨ ਸਾਗਰ ਤੇ ਅੰਡੇਮਾਨ ਨਿਕੋਬਾਰ ਟਾਪੂਆਂ ਤਕ 16 ਮਈ ਤਕ ਪੁੱਜਣ ਦੀ ਪੂਰੀ ਸੰਭਾਵਨਾ ਹੈ। ਇਸ ਚੱਕਰਵਾਤ ਕਾਰਨ 15 ਮਈ ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਤੇ ਮੱਧ ਭਾਗ ਤੇ ਅੰਡੇਮਾਨ ਸਾਗਰ ਵਿਚ ਮੌਸਮ ਭਿਅੰਕਰ ਰੂਪ ਧਾਰਨ ਕਰ ਸਕਦਾ ਹੈ।

ਮੌਸਮ ਦੀ ਹਰ ਚਾਲ 'ਤੇ ਨਜ਼ਰ

ਆਈਐੱਮਡੀ ਦੇ ਚੱਕਰਵਾਤ ਚਿਤਾਵਨੀ ਵਿਭਾਗ ਨੇ ਕਿਹਾ ਹੈ ਕਿ ਮੌਸਮ ਤੇ ਸਮੁੰਦਰ ਦੀਆਂ ਹਲਚਲਾਂ 'ਤੇ ਨਜ਼ਰ ਰੱਖਣ ਵਾਲੀ ਪ੍ਰਣਾਲੀ ਪੂਰੀ ਤਰ੍ਹਾਂ ਸਰਗਰਮ ਹੈ। ਮੌਸਮ 'ਚ ਪਲ਼-ਪਲ਼ ਹੋ ਰਹੀ ਤਬਦੀਲੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਿਤ ਸੂਬਿਆਂ ਨੂੰ ਇਸ ਬਾਰੇ ਨਿਯਮਤ ਰੂਪ 'ਚ ਸੂਚਿਤ ਵੀ ਕੀਤਾ ਜਾ ਰਿਹਾ ਹੈ।

ਆਮ ਰਹੇਗਾ ਮੌਨਸੂਨ

ਆਈਐੱਮਡੀ ਦੇ ਡਾਇਰੈਕਟਰ ਜਨਰਲ ਮਿ੍ਤੂਯੰਜੈ ਮੋਹਾਪਾਤਰਾ ਨੇ ਕਿਹਾ ਕਿ ਚੱਕਰਵਾਤ ਨਾਲ ਮੌਨਸੂਨ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ ਜਿਸ ਦੇ ਇਸ ਸਾਲ ਆਮ ਰਹਿਣ ਦੀ ਉਮੀਦ ਹੈ। ਦੱਖਣ-ਪੱਛਮੀ ਮੌਨਸੂਨ ਪਹਿਲੀ ਜੂਨ ਨੂੰ ਕੇਰਲ ਪੁੱਜਦਾ ਹੈ ਜਿਸ ਤੋਂ ਬਾਅਦ ਦੇਸ਼ ਵਿਚ ਚਾਰ ਮਹੀਨਿਆਂ ਤਕ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ।

ਮੌਨਸੂਨ ਦੀ ਚਾਲ ਦੀਆਂ ਤਰੀਕਾਂ ਬਦਲੀਆਂ

ਆਈਐੱਮਡੀ ਨੇ ਦੇਸ਼ ਵਿਚ ਮੌਨਸਨ ਦੇ ਆਉਣ ਤੇ ਜਾਣ ਦੀ ਤਰੀਕ ਵਿਚ ਵੀ ਸੋਧ ਕੀਤੀ ਹੈ। ਪਹਿਲਾਂ 1901 ਤੋਂ 1940 ਦੇ ਦਰਮਿਆਨ ਦੇ ਡਾਟਾ ਦੇ ਆਧਾਰ 'ਤੇ ਮੌਸਮ ਦੀ ਚਾਲ ਤੈਅ ਹੁੰਦੀ ਸੀ ਪਰ ਹੁਣ ਇਸ ਦਾ ਨਿਰਧਾਰਣ 1960-2019 ਦੇ ਅੰਕੜਿਆਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਹਾਲਾਂਕਿ ਕੇਰਲ ਵਿਚ ਮੌਨਸੂਨ ਦੇ ਦਸਤਕ ਦੇਣ ਦੀ ਤਰੀਕ ਨਹੀਂ ਬਦਲੀ, ਉਹ ਇਕ ਜੂਨ ਹੀ ਹੈ। ਦੱਖਣੀ ਭਾਰਤ ਤੋਂ ਹੀ 15 ਅਕਤੂਬਰ ਨੂੰ ਮੌਨਸੂਨ ਦੀ ਵਿਦਾਈ ਵੀ ਹੋਵੇਗੀ।

ਉੱਤਰ ਪ੍ਰਦੇਸ਼-ਬਿਹਾਰ ਤਕ ਅਉਣ ਵਿਚ ਹੋਵੇਗੀ ਹਫ਼ਤੇ ਦੀ ਦੇਰ

ਮੌਸਮ ਵਿਭਾਗ ਮੁਤਾਬਕ ਬਿਹਾਰ, ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਓਡੀਸ਼ਾ, ਮਹਾਰਸ਼ਟਰ, ਆਂਧਰ ਪ੍ਰਦੇਸ਼ ਤੇ ਤੇਲੰਗਾਨਾ ਵਰਗੇ ਸੂਬਿਆਂ ਵਿਚ ਮੌਜੂਦਾ ਸਧਾਰਨ ਸਮੇਂ ਦੀ ਤੁਲਨਾ ਵਿਚ ਇਸ ਸਾਲ ਮੌਨਸੂਨ ਦੇ ਤਿੰਨ ਤੋਂ ਸੱਤ ਦਿਨ ਦੀ ਦੇਰ ਨਾਲ ਪੁੱਜਣ ਦਾ ਅਨੁਮਾਨ ਹੈ।

ਮੁੰਬਈ-ਕੋਲਕਾਤਾ ਦੀ ਤਰੀਕ ਵੀ ਬਦਲੀ

ਮੌਨਸੂਨ ਦੇ ਮੁੰਬਈ ਤੇ ਕੋਲਕਾਤਾ ਪੁੱਜਣ ਦੀ ਤਰੀਕ ਵਿਚ ਵੀ ਸੋਧ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਦੋਵਾਂ ਮਹਾਨਗਰਾਂ ਵਿਚ ਹੁਣ ਮੌਨਸੂਨ ਦੇ ਪੁੱਜਣ ਦੀ ਤਰੀਕ 10 ਜੂਨ ਦੀ ਥਾਂ 11 ਜੂਨ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ ਚੇਨਈ ਵਿਚ ਇਕ ਜੂਨ ਦੀ ਥਾਂ ਚਾਰ ਜੂਨ ਤਕ ਮੌਨਸੂਨ ਦੇ ਪੁੱਜਣ ਦੇ ਆਸਾਰ ਹਨ। ਰਾਜਧਾਨੀ ਦਿੱਲੀ ਵਿਚ ਪਹਿਲਾਂ 23 ਜੂਨ ਤਕ ਮੌਨਸੂਨ ਪੁੱਜਦਾ ਸੀ ਜਿਸ ਨੂੰ ਚਾਰ ਦਿਨ ਵਧਾ ਕੇ 27 ਜੂਨ ਕਰ ਦਿੱਤਾ ਗਿਆ ਹੈ ਯਾਨੀ ਰਾਜਧਾਨੀ ਦੇ ਲੋਕਾਂ ਨੂੰ ਇਸ ਸਾਲ ਆਮ ਨਾਲੋਂ ਚਾਰ ਦਿਨ ਬਾਅਦ ਬਾਰਿਸ਼ ਨਸੀਬ ਹੋਵੇਗੀ।

ਉੱਤਰ-ਪੱਛਮੀ ਭਾਰਤ ਵਿਚ ਇਕ ਹਫ਼ਤਾ ਪਹਿਲਾਂ ਹੀ ਹੋਣ ਲੱਗੇਗੀ ਬਾਰਿਸ਼

ਦੇਸ਼ ਦੇ ਮੱਧ ਤੇ ਉਤਰੀ ਇਲਾਕਿਆਂ ਚਿ ਭਾਵੇਂ ਹੀ ਮੌਨਸੂਨ ਦੇਰ ਨਾਲ ਪੁੱਜੇਗਾ ਪਰ ਉੱਤਰ ਪੱਥਮ ਦੇ ਦੂਰ-ਦੂਰ ਦੇ ਇਲਾਕਿਆਂ ਵਿਚ ਇਹ ਅੱਠ ਦਿਨ ਪਹਿਲਾਂ ਹੀ ਅੱਠ ਜੁਲਾਈ ਤਕ ਪੁੱਜ ਜਾਵੇਗਾ। ਆਮ ਤੌਰ 'ਤੇ ਇਨ੍ਹਾਂ ਇਲਾਕਿਆਂ ਵਿਚ 15 ਜੁਲਾਈ ਤਕ ਮੌਨਸੂਨ ਪੁੱਜਦਾ ਹੈ।