ਏਐੱਨਆਈ, ਨਵੀਂ ਦਿੱਲੀ : ਇਸ ਸਾਲ ਦੀਵਾਲੀ 'ਤੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਪਿਛਲੇ ਸਾਲ ਭਾਵ ਸਾਲ 2019 ਦੀ ਤੁਲਨਾ 'ਚ ਇਸ ਦੀਵਾਲੀ 'ਤੇ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਸੀਪੀਸੀਬੀ ਨੇ ਇਸ ਸੰਦਰਭ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (National Green Tribunal) ਨੂੰ ਰਿਪੋਰਟ ਭੇਜੀ ਹੈ।

ਦੱਸ ਦੇਈਏ ਕਿ ਇਸਤੋਂ ਪਹਿਲਾਂ ਐੱਨਜੀਟੀ ਨੇ ਪੂਰੇ ਦੇਸ਼ 'ਚ ਪਟਾਕੇ ਚਲਾਉਣ ਤੇ ਵੇਚਣ 'ਤੇ ਰੋਕ ਲਗਾਈ ਸੀ। ਹਾਲਾਂਕਿ ਉਨ੍ਹਾਂ ਰਾਜਾਂ ਨੂੰ 2 ਘੰਟੇ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਸੀ ਜਿਥੇ ਹਵਾ ਦੀ ਗੁਣਵੱਤਾ ਸਹੀ ਹੋਵੇ। ਇਸ ਨਿਰਦੇਸ਼ ਦੇ ਬਾਵਜੂਦ ਦੀਵਾਲੀ 'ਤੇ ਚੋਰੀ-ਛਿਪੇ ਪਟਾਕੇ ਚਲਾਏ ਗਏ। ਨਤੀਜਾ ਇਹ ਰਿਹਾ ਹੈ ਕਿ ਹੋਰ ਦਿਨਾਂ ਦੀ ਥਾਂ ਦੀਵਾਲੀ ਦੇ ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਵਧਿਆ।

40 ਲੋਕੇਸ਼ਨ 'ਤੇ ਹਵਾ ਦੀ ਗੁਣਵੱਤਾ ਨੂੰ ਕੀਤਾ ਗਿਆ ਮੋਨੀਟਰ

ਸੀਪੀਸੀਬੀ ਨੇ ਇਸ ਸਾਲ ਦੀਵਾਲੀ 'ਤੇ ਹੋਏ ਪ੍ਰਦੂਸ਼ਣ ਤੇ ਧੁਨੀ ਪ੍ਰਦੂਸ਼ਣ 'ਤੇ ਇਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ 'ਚ ਪ੍ਰੀ-ਦੀਵਾਲੀ ਅਤੇ ਦੀਵਾਲੀ 'ਤੇ ਹੋਏ ਪ੍ਰਦੂਸ਼ਣ ਬਾਰੇ ਦੱਸਿਆ ਗਿਆ ਹੈ। ਇਸ ਦੌਰਾਨ 40 ਲੋਕੇਸ਼ਨ 'ਤੇ ਹਵਾ ਦੀ ਗੁਣਵੱਤਾ ਨੂੰ ਮੌਨੀਟਰ ਕੀਤਾ ਗਿਆ ਸੀ। ਇਸ ਦੌਰਾਨ ਪ੍ਰੀ-ਦੀਵਾਲੀ ਤੇ ਦੀਵਾਲੀ 'ਤੇ ਹੋਏ ਪ੍ਰਦੂਸ਼ਣ ਦੇ ਡਾਟਾ ਨੂੰ ਪਿਛਲੇ 5 ਸਾਲਾਂ ਦੇ ਡਾਟਾ ਦੇ ਨਾਲ ਤੁਲਨਾ ਕੀਤੀ ਗਈ ਸੀ।

Posted By: Ramanjit Kaur