ਬੈਂਗਲੁਰੂ (ਏਜੰਸੀਆਂ) : ਕਰਨਾਟਕ 'ਚ ਭਰੋਸੇ ਦੇ ਮਤੇ 'ਤੇ ਜਾਰੀ ਸਿਆਸੀ ਜੰਗ ਹੋਰ ਲੰਬੀ ਖਿੱਚ ਗਈ ਹੈ। ਰਾਜਪਾਲ ਵਜੂਭਾਈ ਵਾਲਾ ਦੇ ਦੋ ਵਾਰੀ ਦਿੱਤੇ ਗਏ ਨਿਰਦੇਸ਼ਾਂ ਨੂੰ ਦਰਕਿਨਾਰ ਕਰਦੇ ਹੋਏ ਵਿਧਾਨ ਸਭਾ ਦੇ ਸਪੀਕਰ ਕੇਆਰ ਰਮੇਸ਼ ਕੁਮਾਰ ਨੇ ਸ਼ੁੱਕਰਵਾਰ ਦੇਰ ਸ਼ਾਮ ਸਦਨ ਦੀ ਕਾਰਵਾਈ 22 ਜੁਲਾਈ (ਸੋਮਵਾਰ) ਤਕ ਲਈ ਮੁਲਤਵੀ ਕਰ ਦਿੱਤੀ। ਹੁਣ ਭਰੋਸੇ ਦੇ ਮਤੇ 'ਤੇ ਮਤਦਾਨ ਸੋਮਵਾਰ ਨੂੰ ਹੋਵੇਗਾ। ਇਸ ਤੋਂ ਪਹਿਲਾਂ ਦੁਪਹਿਰ ਨੂੰ ਰਾਜਪਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸ਼ਾਮ ਛੇ ਵਜੇ ਤਕ ਬਹੁਮਤ ਸਾਬਤ ਕਰਨ ਦਾ ਨਿਰਦੇਸ਼ ਦਿੱਤਾ ਸੀ।

Garib Rath : ਗ਼ਰੀਬਾਂ ਦੀ ਏਸੀ ਰੇਲਗੱਡੀ 'ਗ਼ਰੀਬ ਰਥ' ਨਹੀਂ ਹੋਵੇਗੀ ਬੰਦ, ਰੇਲ ਮੰਤਰਾਲੇ ਨੇ ਦਿੱਤੀ ਜਾਣਕਾਰੀ

ਸਦਨ 'ਚ ਭਰੋਸੇ ਦੇ ਮਤੇ 'ਤੇ ਮਤਦਾਨ ਸ਼ੁੱਕਰਵਾਰ ਨੂੰ ਹੀ ਕਰਾਉਣ ਲਈ ਭਾਜਪਾ-ਕਾਂਗਰਸੀ ਵਿਧਾਇਕਾਂ 'ਚ ਜ਼ਬਰਦਸਤ ਬਹਿਸ ਹੋਈ। ਭਾਜਪਾ ਦੇ ਵਿਧਾਇਕਾਂ ਨੇ ਮਾਮਲੇ ਨੂੰ ਲੰਬਾ ਖਿੱਚਣ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਨਾਲ ਭਰੋਸੇ ਦੇ ਮਤੇ 'ਤੇ ਸਪਸ਼ਟਤਾ ਪ੍ਰਭਾਵਿਤ ਹੋਵੇਗੀ। ਸੂਬਾ ਭਾਜਪਾ ਪ੍ਰਧਾਨ ਬੀਐੱਸ ਯੇਦੀਯੁਰੱਪਾ ਨੇ ਸਪੀਕਰ ਨੂੰ ਇੱਥੋਂ ਤਕ ਕਿਹਾ, ਸਪੀਕਰ ਸਰ, ਅਸੀਂ ਤੁਹਾਡਾ ਆਦਰ ਕਰਦੇ ਹਾਂ। ਰਾਜਪਾਲ ਦੇ ਆਖ਼ਰੀ ਪੱਤਰ 'ਚ ਕਿਹਾ ਗਿਆ ਹੈ ਕਿ ਭਰੋਸੇ ਦਾ ਵੋਟ ਸ਼ੁੱਕਰਵਾਰ ਨੂੰ ਸਾਬਤ ਹੋਣਾ ਚਾਹੀਦਾ ਹੈ।

ਸਾਡੇ ਵਿਧਾਇਕ ਦੇਰ ਰਾਤ ਤੋਂ ਸ਼ਾਂਤੀ ਨਾਲ ਬੈਠੇ ਹਨ। ਇਸ ਵਿਚ ਜਿੰਨਾ ਸਮਾਂ ਲੱਗੇ, ਸਾਨੂੰ ਦੇਣਾ ਚਾਹੀਦਾ ਹੈ। ਇਸ ਨਾਲ ਅਸੀਂ ਰਾਜਪਾਲ ਦੇ ਆਦੇਸ਼ ਦਾ ਮਾਣ ਵੀ ਰੱਖ ਸਕਾਂਗੇ। ਉੱਥੇ ਕਾਂਗਰਸ-ਜੇਡੀਐੱਸ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਨੂੰ ਸੋਮਵਾਰ ਜਾਂ ਫਿਰ ਮੰਗਲਵਾਰ ਤਕ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਸੀ। ਹਾਲਾਂਕਿ ਉਦੋਂ ਸਪੀਕਰ ਨੇ ਇਸ ਨੂੰ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਦੁਨੀਆ ਦਾ ਸਾਹਮਣਾ ਕਰਨਾ ਹੈ। ਇਸ ਤੋਂ ਇਲਾਵਾ ਸਪੀਕਰ ਨੇ ਪ੍ਰਕਿਰਿਆ ਛੇਤੀ ਖ਼ਤਮ ਕਰਨ ਦੀ ਇੱਛਾ ਪ੍ਰਗਟਾਉਂਦੇ ਹੋਏ ਕਿਹਾ ਸੀ ਕਿ ਭਰੋਸੇ ਦੇ ਮਤੇ 'ਤੇ ਕਾਫ਼ੀ ਚਰਚਾ ਹੋ ਚੁੱਕੀ ਹੈ ਅਤੇ ਹੁਣ ਉਹ ਇਸ ਪ੍ਰਕਿਰਿਆ ਨੂੰ ਸ਼ੁੱਕਰਵਾਰ ਨੂੰ ਹੀ ਖ਼ਤਮ ਕਰਨਾ ਚਾਹੁੰਦੇ ਹਨ।

ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਆਏ ਯੂਪੀ ਦੇ ਚਾਰ ਗੈਂਗਸਟਰ ਗ੍ਰਿਫ਼ਤਾਰ, ਵੱਡੀ ਮਾਤਰਾ 'ਚ ਅਸਲਾ ਬਰਾਮਦ

ਚਰਚਾ ਦੌਰਾਨ ਕੁਮਾਰਸਵਾਮੀ ਨੇ ਕਿਹਾ, 'ਮੇਰੇ ਮਨ ਵਿਚ ਰਾਜਪਾਲ ਲਈ ਸਨਮਾਨ ਹੈ, ਪਰ ਉਨ੍ਹਾਂ ਦੇ ਦੂਜੇ ਪ੍ਰੇਮ ਪੱਤਰ ਨੇ ਮੈਨੂੰ ਦੁਖੀ ਕੀਤਾ।'

ਬੀਐੱਸ ਯੇਦੀਯੁਰੱਪਾ ਦੇ ਨਿੱਜੀ ਸਕੱਤਰ ਪੀਏ ਸੰਤੋਸ਼ ਨਾਲ ਆਜ਼ਾਦ ਵਿਧਾਇਕ ਐੱਚ ਨਾਗੇਸ਼ ਦੀ ਫੋਟੋ ਦਿਖਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, 'ਕੀ ਵਾਕਈ ਉਨ੍ਹਾਂ ਨੂੰ ਵਿਧਾਇਕਾਂ ਦੀ ਖ਼ਰੀਦੋ-ਫਰੋਖਤ ਦੇ ਬਾਰੇ 10 ਦਿਨ ਪਹਿਲਾਂ ਨਹੀਂ ਪਤਾ ਲੱਗਾ? ਮੈਂ ਫਲੋਰ ਟੈਸਟ ਦਾ ਫ਼ੈਸਲਾ ਸਪੀਕਰ 'ਤੇ ਛੱਡਦਾ ਹਾਂ। ਮੈਂ ਦਿੱਲੀ ਵੱਲੋਂ ਨਿਰਦੇਸ਼ਿਤ ਨਹੀਂ ਹੋ ਸਕਦਾ। ਮੈਂ ਸਪੀਕਰ ਨੂੰ ਅਪੀਲ ਕਰਦਾ ਹਾਂ ਕਿ ਰਾਜਪਾਲ ਵੱਲੋਂ ਭੇਜੇ ਗਏ ਪੱਤਰ ਨਾਲ ਮੇਰੀ ਰੱਖਿਆ ਕਰਨ।

Posted By: Jagjit Singh