ਨਈਂ ਦੁਨੀਆ : Anthony Fauci on Coronavirus ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਭਾਰਤ 'ਚ ਵੀ ਸੀਰਮ ਇੰਸਟੀਚਿਊਟ 'ਚ ਤਿਆਰ ਕੀਤੀ ਜਾ ਰਹੀ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਣ ਦੀ ਉਮੀਦ ਹੈ। ਅੱਜ ਭਾਰਤ 'ਚ ਵੈਕਸੀਨ ਲਾਉਣ ਦੀ ਪ੍ਰਕਿਰਿਆ ਨੂੰ ਲੈ ਕੇ ਕਈ ਜ਼ਿਲ੍ਹਿਆਂ 'ਚ ਡਰਾਈਰਨ ਵੀ ਚੱਲ ਰਿਹਾ ਹੈ। ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਆਉਣ ਤੋਂ ਬਾਅਦ ਕੋਰੋਨਾ ਸੰਕ੍ਰਮਣ ਦਾ ਖਤਰਾ 70 ਫੀਸਦੀ ਤੋਂ ਜ਼ਿਆਦਾ ਵੱਧ ਗਿਆ ਹੈ ਪਰ ਅਮਰੀਕਾ 'ਚ ਵਾਇਰਸ ਵਿਗਿਆਨ ਦੇ ਮਾਹਿਰਾਂ ਤੇ ਅਮਰੀਕੀ ਸਰਕਾਰ ਦੇ ਸਲਾਹਕਾਰ ਐਂਥੋਨੀ ਫਾਊਚੀ ਦਾ ਕਹਿਣਾ ਹੈ ਕਿ ਦੁਨੀਆ ਤੋਂ ਜੁਲਾਈ ਤਕ ਕੋਰੋਨਾ ਦਾ ਅੰਤ ਹੋ ਜਾਵੇਗਾ।


ਫਾਊਚੀ ਬੋਲੇ, ਸਹੀ ਤਰੀਕੇ ਨਾਲ ਕਰਨਾ ਪਵੇਗਾ ਵੈਕਸੀਨੇਸ਼ਨ ਦਾ ਕੰਮ


ਅਮਰੀਕਾ ਦੇ ਵਾਇਰਲ ਡਿਸੀਜ਼ ਐਕਸਪਰਟ ਡਾਕਟਰ ਐਂਥੋਨੀ ਫਾਊਚੀ ਨੇ ਕਿਹਾ ਕਿ ਜੇਕਰ ਦੁਨੀਆ 'ਚ ਸਾਰੇ ਦੇਸ਼ ਵੈਕਸੀਨੇਸ਼ਨ ਦਾ ਕੰਮ ਸਹੀ ਤਰੀਕੇ ਨਾਲ ਪੂਰਾ ਕਰਨਗੇ ਤਾਂ ਜੁਲਾਈ 2021 ਤਕ ਕੋਰੋਨਾ ਵਾਇਰਸ ਮਹਾਮਾਰੀ ਦਾ ਸਫਾਇਆ ਹੋ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਯਕੀਨੀ ਬਣਾਉਣਾ ਹੋਵੇਗਾ ਕਿ 70 ਫੀਸਦੀ ਆਬਾਦੀ ਤਕ ਵੈਕਸੀਨ ਦੀ ਪਹੁੰਚ ਹੋ ਜਾਵੇ। ਜੇਕਰ ਵੈਕਸੀਨ ਦੀ ਵੰਡ ਸਹੀ ਸਮੇਂ 'ਤੇ ਤੇ ਸਹੀ ਤਰੀਕੇ ਨਾਲ ਹੋਈ ਤਾਂ ਦੁਨੀਆ ਨੂੰ ਕੋਰੋਨਾ ਮਹਾਮਾਰੀ ਜੁਲਾਈ ਤਕ ਖ਼ਤਮ ਹੋਣ ਦੀ ਕਗਾਰ 'ਤੇ ਆ ਜਾਵੇਗੀ।


ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਡਮਿਨਸਿਟ੍ਰੇਸ਼ਨ 'ਚ ਕੋਰੋਨਾ ਟਾਸਕ ਫੋਰਸ ਦੇ ਖਾਸ ਮੈਂਬਰ ਡਾਕਟਰ ਐਂਥੋਨੀ ਫਾਊਚੀ ਨੇ ਇਹ ਗੱਲ ਕੈਲੀਫੋਰਨੀਆ ਦੇ ਗਰਵਰਨਰ ਗੋਵਿਨ ਨਿਯੂਸਨ ਨੂੰ ਦਿੱਤੇ ਇੰਟਰਵਿਊ 'ਚ ਕਿਹਾ। ਫਾਊਚੀ ਨੇ ਕਿਹਾ ਕਿ ਅਮਰੀਕਾ 'ਤੇ ਕੋਰੋਨਾ ਦਾ ਸਭ ਤੋਂ ਜ਼ਿਆਦ ਪ੍ਰਭਾਵ ਦਿਖਿਆ ਹੈ। ਫਾਊਚੀ ਨੇ ਦਾਅਵਾ ਕੀਤਾ ਕਿ ਅਪ੍ਰੈਲ ਤੋਂ ਜੁਲਾਈ 2021 ਤਕ ਦੇ ਮਹੀਨੇ ਸਿਰਫ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਕਾਫੀ ਖਾਸ ਹੋਵੇਗਾ।

ਜ਼ਿਕਰਯੋਗ ਹੈ ਕਿ ਡਾਕਟਰ ਫਾਊਚੀ ਤੋਂ ਪਹਿਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਵੀ ਕਹਿ ਚੁੱਕੇ ਹਨ ਕਿ ਜੇਕਰ ਕੋਰੋਨਾ ਨੂੰ ਕਾਬੂ 'ਚ ਕਰਨਾ ਹੈ ਤਾਂ ਦੁਨੀਆ ਦੀ 70 ਫੀਸਦੀ ਆਬਾਦੀ ਨੂੰ ਵੈਕਸੀਨ ਲਾਉਣ ਪਵੇਗੀ। ਹਰ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਦੇ ਹਿਸਾਬ ਨਾਲ 10 ਅਰਬ ਡੋਜ਼ ਦੀ ਜ਼ਰੂਰਤ ਪਵੇਗੀ। ਇਹ ਬਹੁਤ ਵੱਡਾ ਕੰਮ ਹੈ।

Posted By: Ravneet Kaur