ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ’ਚ ਭਾਰਤ ਇਕ ਹੋਰ ਕਦਮ ਅੱਗੇ ਵਧਾਇਆ ਜਾ ਰਿਹਾ ਹੈ। ਦੇਸ਼ ’ਚ ਦੋ ਤੋਂ 18 ਸਾਲ ਦੀ ਉਮਰ ਦੇ ਲੋਕਾਂ ’ਤੇ ਕੋਰੋਨਾ ਵੈਕਸੀਨ ਦੇ ਟ੍ਰਾਈਲ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ। ਡਰੱਗ ਕੰਟਰੋਲਰ ਜਨਰਲ ਇੰਡੀਆ ਨੇ ਦੇਸ਼ ’ਚ 2 ਤੋੀਂ 18 ਸਾਲ ਦੀ ਉਮਰ ਦੇ ਲੋਕਾਂ ’ਤੇ ਕੋਵੈਕਸੀਨ ਦੇ ਟ੍ਰਾਈਲ ਨੂੰ ਦੂਜੇ ਤੇ ਤੀਜੇ ਚੜਾਅ ਦੇ ਟ੍ਰਾਈਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਬਾਓਟੈੱਕ 525 ਸਿਹਤਮੰਤ ਵਾਲੰਟੀਅਰਾਂ ’ਤੇ ਇਸ ਕੋਰੋਨਾ ਵੈਕਸੀਨ ਦਾ ਟ੍ਰਾਈਲ ਕਰੋਗਾ। ਭਾਰਤ ਬਾਓਟੈੱਕ ਆਪਣੀ ਕੋਰੋਨਾ ਐਂਟੀ ਟੀਕਾ ਕੋਵੈਕਸੀਨ ਦਾ ਦੋ ਤੋਂ 18 ਸਾਲ ਦੇ ਬੱਚਿਆਂ ’ਤੇ ਜਲਦ ਹੀ ਦੂਸਰੇ ਤੇ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਈਲ ਸ਼ੁਰੂ ਕਰੇਗੀ।

ਹੈਦਰਾਬਾਦ ਸਥਿਤ ਭਾਰਤ ਬਾਓਟੈੱਕ ਨੇ ਦੋ ਤੋਂ 18 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦੀ ਸੁਰੱਖਿਆ ਤੇ ਛੋਟ ਦਾ ਮੁਲਾਂਕਣ ਕਰਨ ਲਈ ਆਗਿਆ ਕੀਤਾ ਸੀ। ਕੋਰੋਨਾ ’ਤੇ ਸੈਂਟਰਲ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਵਿਸਾ ਮਾਹਰ ਕਮੇਟੀ ਦਾ ਗਠਨ ਕੀਤਾ ਗਿਆ। ਹਾਲਾਂਕਿ ਐੱਸਈਸੀ ਨੇ ਦੂਜੇ ਤੇ ਤੀਜੇ ਪੜਾਅ ਦੇ ਟ੍ਰਾਈਲ ਦੀ ਸਿਫਾਰਿਸ਼ ਕਰਦੇ ਹੋਏ ਇਹ ਸ਼ਰਤ ਵੀ ਰੱਖੀ ਹੈ ਕਿ ਭਾਰਤ ਬਾਓਟੈੱਕ ਤੀਜੇ ਪੜਾਅ ਕਲੀਨਿਕਲ ਟ੍ਰਾਈਲ ਸ਼ੁਰੂ ਕਰਨ ਤੌੋਂ ਪਹਿਲਾਂ ਦੂਜੇ ਪੜਾਅ ਦੇ ਸੁਰੱਖਿਆ ਸਬੰਧੀ ਅੰਤਰਿਮ ਡਾਟਾ ਸੀਡੀਐੱਸਸੀਓ ਨੂੰ ਮੁਹੱਈਆ ਕਰਵਾਏਗੀ।

Posted By: Sarabjeet Kaur