ਜੇਐੱਨਐੱਨ, ਨਵੀਂ ਦਿੱਲੀ : ਸੰਸਦ 'ਚ ਚੱਲ ਰਹੇ ਮੌਨਸੂਨ ਸੈਸ਼ਨ ਦੇ ਵਿਚਕਾਰ ਕਾਂਗਰਸ ਨੇ ਭਲਕੇ ਇਕ ਮਹੱਤਵਪੂਰਨ ਬੈਠਕ ਬੁਲਾਈ ਹੈ। ਇਸ ਮਹੱਤਵਪੂਰਨ ਮੀਟਿੰਗ 'ਚ ਕਾਂਗਰਸ ਪਾਰਟੀ ਦੇ ਅੰਦਰ ਸੰਗਠਨਾਤਮਕ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਸੰਸਦ 'ਚ ਮੌਨਸੂਨ ਦੇ ਚੱਲ ਰਹੇ ਸੈਸ਼ਨ ਦੌਰਾਨ ਕਾਂਗਰਸ ਪਾਰਟੀ ਨੇ ਸਕੱਤਰ-ਜਨਰਲ ਤੇ ਸੂਬਾ ਇੰਚਾਰਜ ਨੂੰ ਇਸ ਬੈਠਕ 'ਚ ਸ਼ਾਮਲ ਹੋਣ ਲਈ ਕਿਹਾ। ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਸੋਮਵਾਰ ਨੂੰ ਪਾਰਟੀ ਦੇ ਅੰਤ੍ਰਿਮ ਮੁਖੀ ਸੋਨੀਆ ਗਾਂਧੀ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਗੈਰਹਾਜ਼ਰੀ 'ਚ ਮਹੱਤਵਪੂਰਨ ਸੰਗਠਨਾਤਮਕ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਕਰਨਗੇ।

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਇਕ ਪੱਤਰ 'ਚ ਵੇਣੂਗੋਪਾਲ ਨੇ ਸਮੂਹ ਜਨਰਲ ਸਕੱਤਰਾਂ ਵਿਸ਼ੇਸ਼ ਕਮੇਟੀ ਮੈਂਬਰਾਂ ਤੇ ਸੂਬਾ ਇੰਚਾਰਜਾਂ ਨੂੰ ਸੰਗਠਨਾਤਮਕ ਸੰਚਾਲਨ ਮਾਮਲਿਆਂ 'ਚ ਕਾਂਗਰਸ ਪ੍ਰਧਾਨ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਪਾਰਟੀ ਦੀ ਇਹ ਅਹਿਮ ਬੈਠਕ ਸੋਮਵਾਰ ਸ਼ਾਮ 4 ਵਜੇ ਪਾਰਟੀ ਹੈੱਡਕੁਆਰਟਰ ਵਿਖੇ ਹੋਵੇਗੀ।

Posted By: Sarabjeet Kaur