ਨਈਂ ਦੁਨੀਆ : ਆਪਣਾ ਹੁਨਰ ਜਾਂ ਕਲਾ ਦਿਖਾਉਣ ਲਈ ਸੋਸ਼ਲ ਮੀਡੀਆ ਇੰਨੀ ਦਿਨੀਂ ਇਕ ਚੰਗਾ ਪਲੇਟਫਾਰਮ ਬਣ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਉਚਿੱਤ ਮੌਕਾ ਨਹੀਂ ਮਿਲਿਆ ਉਹ ਇੰਨੀ ਦਿਨੀਂ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ ਤੇ ਆਏ ਦਿਨ ਕਈ ਰੌਚਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੁੰਦੇ ਰਹਿੰਦੇ ਹਨ। ਹੁਣ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਇਕ ਛੋਟਾ ਬੱਚਾ ਮੱਝ 'ਤੇ ਬੈਠ ਕੇ ਆਪਣੀ ਆਵਾਜ਼ ਦਾ ਜਾਦੂ ਬਿਖੇਰਦਾ ਹੋਇਆ ਦਿਖਾਈ ਦੇ ਰਿਹਾ ਹੈ।


ਇਸ ਵਾਇਰਲ ਹੋ ਰਹੇ ਵੀਡੀਓ 'ਚ ਪਿੰਡ ਦੇ ਕਿਨਾਰ ਮੱਝ 'ਤੇ ਬੈਠਾ ਹੋਇਆ ਇਕ ਬੱਚਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਬੱਚਾ ਮੱਝ 'ਤੇ ਬੈਠ ਕੇ ਸਲਮਾਨ ਖਾਨ ਦੀ ਸੁਪਰ ਹਿਟ ਫਿਲਮ 'ਮੁਝਸੇ ਸ਼ਾਦੀ ਕਰੋਗੀ' ਦਾ ਟਾਈਟਲ ਟ੍ਰੈਕ ਗਾਣਾ ਗਾਉਂਦਾ ਦਿਖਾਈ ਦੇ ਰਿਹਾ ਹੈ। ਬੱਚਾ ਜਿਸ ਅੰਦਾਜ਼ 'ਚ ਮੁਝਸੇ ਸ਼ਾਦੀ ਕਰੋਗੀ ਗੀਤ ਗਾ ਰਿਹਾ ਹੈ ਤੇ ਲੋਕ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਨ।


ਨਹੀਂ ਪਤਾ, ਕਿੱਥੋ ਦਾ ਹੈ ਵਾਇਰਲ ਵੀਡੀਓ


ਹਾਲਾਂਕਿ ਹਾਲੇ ਇਹ ਵੀ ਪਤਾ ਨਹੀਂ ਚਲਿਆ ਹੈ ਕਿ ਵਾਇਰਲ ਹੋ ਰਹੇ ਬੱਚੇ ਦਾ ਇਹ ਵੀਡੀਓ ਕਦੋਂ ਤੇ ਕਿੱਥੇ ਦਾ ਹੈ ਪਰ ਸੋਸ਼ਲ ਮੀਡੀਆ ਯੂਜ਼ਰਜ਼ ਲਡ਼ਕੇ ਦੀ ਜਾਦੂ ਭਰੀ ਆਵਾਜ਼ ਦੀ ਤਾਰੀਫ ਕਰ ਰਹੇ ਹਨ।

Posted By: Ravneet Kaur