ਪੀਟੀਆਈ, ਨਵੀਂ ਦਿੱਲੀ : ਭਾਰਤੀ ਫੇਸਬੁੱਕ ਯੂਜ਼ਰਜ਼ ਦੇ ਵਿਅਕਤੀਗਤ ਡਾਟਾ ਦੀ ਕਥਿਤ ਚੋਰੀ ਦੇ ਮਾਮਲੇ ’ਚ ਬਿ੍ਰਟੇਨ ਦੀ ਕੰਪਨੀ ਕੈਂਬਿ੍ਰਜ਼ ਐਨਾਲਿਟਿਕਾ ਅਤੇ ਗਲੋਬਲ ਸਾਇੰਸ ਰਿਸਰਚ ਲਿਮਟਿਡ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ ਨੇ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਹੋਈ। ਇਸ ’ਚ ਪਤਾ ਲੱਗਾ ਕਿ ਗਲੋਬਲ ਸਾਇੰਸ ਰਿਸਰਚ ਨੇ ਇਕ ਐਪ (thisisyourdigitallife) ਬਣਾਇਆ ਸੀ, ਜਿਸਨੂੰ 2014 ’ਚ ਫੇਸਬੁੱਕ ਦੁਆਰਾ ਆਪਣੇ ਉਪਯੋਗਕਰਤਾਵਾਂ ਦੇ ਖ਼ਾਸ ਡਾਟਾ ਨੂੰ ਰਿਸਰਚ ਅਤੇ ਐਜ਼ੂਕੇਸ਼ਨਲ ਉਦੇਸ਼ਾਂ ਲਈ ਇਕੱਠੇ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ।

ਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੇ ਇਸਤੋਂ ਬਾਅਦ ਕੈਂਬਿ੍ਰਜ਼ ਐਨਾਲਿਟਿਕਾ ਦੇ ਨਾਲ ਇਕ ਅਪਰਾਧਿਕ ਸਾਜਿਸ਼ ਰਚੀ ਅਤੇ ਵਿਵਸਾਇਕ ਉਦੇਸ਼ਾਂ ਲਈ ਡਾਟਾ ਦੇ ਇਸਤੇਮਾਲ ਦੀ ਮਨਜ਼ੂਰੀ ਦੁਆਰਾ ਐਪ ਦਾ ਉਪਯੋਗ ਕਰਕੇ ਇਕੱਠੇ ਕੀਤੇ ਅੰਕੜਿਆਂ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ। ਹਾਲਾਂਕਿ, ਸੀਬੀਆਈ ਜਾਂਚ ’ਚ ਅਧਿਕਾਰੀਆਂ ਅਨੁਸਾਰ, ਇਸ ਤਰ੍ਹਾਂ ਦੇ ਕਿਸੇ ਵੀ ਡਾਟਾ ਨੂੰ ਨਸ਼ਟ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ।

ਐੱਫਆਈਆਰ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਕਿਹਾ ਕਿ ਪਹਿਲੀ ਜਾਂਚ ’ਚ ਪਤਾ ਲੱਗਾ ਕਿ ਬਿ੍ਰਟੇਨ ਦੀ ਗਲੋਬਲ ਸਾਇੰਸ ਰਿਸਰਚ ਲਿਮਟਿਡ ਨੇ ਐਪ ਯੂਜ਼ਰਜ਼ ਅਤੇ ਉਨ੍ਹਾਂ ਦੇ ਫੇਸਬੁੱਕ ਫਰੈਂਡਸ ਦੇ ਡਾਟਾ ਦਾ ਬੇਈਮਾਨੀ ਤੇ ਧੋਖੇ ਨਾਲ ਉਪਯੋਗ ਕੀਤਾ। ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ 2018 ’ਚ ਕਿਹਾ ਸੀ ਕਿ ਕੇਂਦਰੀ ਜਾਂਚ ਏਜੰਸੀ ਇਹ ਜਾਂਚ ਕਰੇਗੀ ਕਿ ਕੀ ਬਿ੍ਰਟਿਸ਼ ਕੰਪਨੀ ਨੇ 2014 ਦੀਆਂ ਆਮ ਚੋਣਾਂ ਦੌਰਾਨ ਚੋਣਾਵੀਂ ਪ੍ਰਕਿਰਿਆ ’ਚ ਹੇਰਫੇਰ ਕਰਨ ਲਈ ਕਾਨੂੰਨਾਂ ਦਾ ਉਲੰਘਣ ਕੀਤਾ ਸੀ। ਜਾਂਚ ਏਜੰਸੀ ਇਸਤੋਂ ਪਹਿਲਾਂ ਕੈਂਬਿ੍ਰਜ਼ ਐਨਾਲਿਟਿਕਾ ਤੇ ਫੇਸਬੁੱਕ ਦੁਆਰਾ ਸਾਂਝਾ ਕੀਤੇ ਗਏ ਵਿਵਰਣਾਂ ਦੀ ਜਾਂਚ ਕਰ ਚੁੱਕੀ ਹੈ।

Posted By: Ramanjit Kaur