ਜੇਐੱਨਐੱਨ : ਕੇਂਦਰ ਸਰਕਾਰ ਨੇ ਜਨਤਾ ਦੇ ਹਿੱਤ 'ਚ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਦਰਾਮਦ ਫੀਸ ਦੇ ਨਾਲ ਪਾਮ, ਸੋਇਆਬੀਨ ਤੇ ਸੂਰਜਮੁਖੀ ਦੇ ਤੇਲ ਦੀਆਂ ਕੱਚੀਆਂ ਕਿਸਮਾਂ 'ਤੇ ਮਾਰਚ 2022 ਤਕ ਦਾ ਖੇਤੀ ਉਪਕਰ ਹਟਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣਾ ਬਣਾਉਣ ਦੇ ਤੇਲ ਦੀਆਂ ਉੱਚੀਆਂ ਕੀਮਤਾਂ 'ਤੇ ਕੁਝ ਰੋਕ ਲਗਾਈ ਜਾਏਗੀ ਤੇ ਘਰੇਲੂ ਉਪਲਬਧਤਾ ਵਧਾਉਣ 'ਚ ਮਦਦ ਮਿਲੇਗੀ।

ਫੀਸ 'ਚ ਕਟੌਤੀ 14 ਅਕਤੂਬਰ ਤੋਂ ਲਾਗੂ ਹੋਵੇਗੀ

ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ (ਸੀਬੀਆਈਸੀ) ਨੇ ਇੱਕ ਨੋਟੀਫਿਕੇਸ਼ਨ 'ਚ ਕਿਹਾ ਕਿ ਫੀਸ 'ਚ ਕਟੌਤੀ 14 ਅਕਤੂਬਰ ਤੋਂ ਲਾਗੂ ਹੋਵੇਗੀ। ਇਹ 31 ਮਾਰਚ 2022 ਤਕ ਲਾਗੂ ਰਹੇਗਾ। ਕੱਚਾ ਪਾਮ ਤੇਲ ਹੁਣ 7.5 ਫ਼ੀਸਦੀ ਦੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਉਪਕਰਣ (ਏਆਈਡੀਸੀ) ਨੂੰ ਆਕਰਸ਼ਤ ਕਰੇਗਾ। ਜਦੋਂ ਕਿ ਸੋਇਆਬੀਨ ਤੇਲ ਤੇ ਸੂਰਜਮੁਖੀ ਦੇ ਤੇਲ ਲਈ ਇਹ ਦਰ 5 ਫੀਸਦੀ ਹੋਵੇਗੀ।

ਬੇਸਿਕ ਕਸਟਮ ਡਿਊਟੀ ਘਟਾ ਕੇ 17.5 ਫੀਸਦੀ ਕਰ ਦਿੱਤੀ ਗਈ ਹੈ

ਸੀਬੀਆਈਸੀ ਨੇ ਕਿਹਾ ਕਿ ਕਟੌਤੀ ਤੋਂ ਬਾਅਦ ਪਾਮ, ਸੂਰਜਮੁਖੀ ਤੇ ਸੋਇਆਬੀਨ ਤੇਲ 'ਤੇ ਕਸਟਮ ਡਿਊਟੀ ਕ੍ਰਮਵਾਰ 8.25 ਫੀਸਦੀ, 5.5 ਫੀਸਦੀ ਤੇ 5.5 ਫੀਸਦੀ ਹੋਵੇਗੀ। ਇਸ ਤੋਂ ਇਲਾਵਾ ਤੇਲ ਦੀਆਂ ਸ਼ੁੱਧ ਕਿਸਮਾਂ 'ਤੇ ਮੁੱਢਲੀ ਕਸਟਮ ਡਿਊਟੀ ਨੂੰ ਮੌਜੂਦਾ 32.5 ਫੀਸਦੀ ਤੋਂ ਘਟਾ ਕੇ 17.5 ਫੀਸਦੀ ਕਰ ਦਿੱਤਾ ਗਿਆ ਹੈ।

ਸਰਕਾਰ ਨੇ ਇਸ ਕਾਰਨ ਦਰਾਮਦ ਡਿਊਟੀ ਘਟਾ ਦਿੱਤੀ

ਸੋਲਵੈਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਬੀਵੀ ਮਹਿਤਾ ਨੇ ਕਿਹਾ ਕਿ ਘਰੇਲੂ ਬਾਜ਼ਾਰ ਤੇ ਤਿਉਹਾਰਾਂ ਦੇ ਸੀਜ਼ਨ 'ਚ ਪ੍ਰਚੂਨ ਕੀਮਤਾਂ 'ਚ ਵਾਧੇ ਦੇ ਕਾਰਨ ਸਰਕਾਰ ਨੇ ਖਾਣ ਵਾਲੇ ਤੇਲ 'ਤੇ ਆਯਾਤ ਡਿਊਟੀ ਘਟਾ ਦਿੱਤੀ ਹੈ।

Posted By: Sarabjeet Kaur