ਸ਼ੁੱਕਰਵਾਰ ਨੂੰ ਰਿਲੀਜ਼ ਫਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਵਿਚ ਸਿਆਸੀ ਪਾਤਰਾਂ ਦੇ ਕਿਰਦਾਰ ਨਿਭਾਅ ਰਹੇ ਕਲਾਕਾਰਾਂ ਨੂੰ ਸ਼ਲਾਘਾ ਮਿਲੀ ਹੈ। ਫਿਲਮ ਦੇ ਨਿਰਦੇਸ਼ਕ ਵਿਜੈ ਰਤਨਾਕਰ ਗੁੱਟੇ ਕਹਿੰਦੇ ਹਨ ਕਿ ਹਰ ਪਾਤਰ ਲਈ ਸਹੀ ਕਲਾਕਾਰ ਦੀ ਚੋਣ ਕਰਨਾ ਉਨ੍ਹਾਂ ਲਈ ਮੁਸ਼ਕਿਲ ਸੀ। ਵਿਜੈ ਕਹਿੰਦੇ ਹਨ, 'ਮੈਨੂੰ ਫਿਲਮ ਦੇ ਕਿਰਦਾਰ ਚੁਣਨ 'ਚ ਨੌਂ ਮਹੀਨੇ ਲੱਗ ਗਏ। ਫਿਲਮ ਉਨ੍ਹਾਂ ਲੋਕਾਂ 'ਤੇ ਬਣਨੀ ਸੀ, ਜਿਨ੍ਹਾਂ ਨੂੰ ਲੋਕ ਜਾਣਦੇ ਸਨ, ਇਸ ਲਈ ਮੇਰੇ ਕੋਲ ਸਹੀ ਕਲਾਕਾਰ ਚੁਣਨ ਦੀ ਚੁਣੌਤੀ ਸੀ।' ਨਿਰਦੇਸ਼ਕ ਕਾਸਟਿੰਗ ਟੀਮ ਨੂੰ ਧੰਨਵਾਦ ਕਰਦਿਆਂ ਕਹਿੰਦੇ ਹਨ, 'ਹੰਸਲ ਮਹਿਤਾ ਤੇ ਉਨ੍ਹਾਂ ਦੀ ਟੀਮ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਮੈਨੂੰ ਕਲਾਕਾਰ ਲੱਭਣ 'ਚ ਮਦਦ ਕੀਤੀ। ਇਹ ਬਹੁਤ ਮੁਸ਼ਕਿਲ ਕੰਮ ਸੀ। ਸੰਜੇ ਬਾਰੂ ਦੇ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਨੂੰ ਲੱਭਣ 'ਚ ਮੁਸ਼ਕਿਲ ਹੋਈ, ਜਿਸ ਨੂੰ ਅਕਸ਼ੈ ਖੰਨਾ ਨੇ ਨਿਭਾਇਆ ਹੈ।'

Posted By: Seema Anand