ਜੇਐੱਨਐੱਨ, ਪਟਨਾ ਸਿਟੀ : ਗੁਰੂ ਗੋਬਿੰਦ ਸਿੰਘ ਜੀ ਦੇ 354ਵੇਂ ਪ੍ਰਕਾਸ਼ ਪੁਰਬ ਸਮਾਗਮ 'ਤੇ ਸੋਮਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ 'ਚ ਗੁਰੂ ਗ੍ੰਥ ਸਾਹਿਬ ਦਾ ਅਖੰਡ ਪਾਠ ਰੱਖਿਆ ਗਿਆ। ਪਾਠ ਦੀ ਸਮਾਪਤੀ ਬੁੱਧਵਾਰ ਦੀ ਦਰਮਿਆਨੀ ਰਾਤ ਤੋਂ ਬਾਅਦ ਹੋਵੇਗੀ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦੀ ਦੇਖ-ਰੇਖ 'ਚ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਥੇ ਬਾਲਲੀਲਾ ਗੁਰਦੁਆਰਾ ਮੈਨੀ ਸੰਗਤ 'ਚ ਮੰਗਲਵਾਰ ਨੂੰ ਤਿੰਨ ਦਿਨਾ ਅਖੰਡ ਪਾਠ ਰੱਖਿਆ ਜਾਵੇਗਾ। ਸਮਾਪਤੀ ਵੀਰਵਾਰ ਨੂੰ ਹੋਵੇਗੀ। ਇਸ ਤੋਂ ਬਾਅਦ ਦਸਮੇਸ਼ ਗੁਰੂ ਦਾ ਜਨਮ ਉੱਤਸਵ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸੰਗਤ ਦਾ ਆਉਣਾ ਜਾਰੀ ਹੈ।