ਸ੍ਰੀਨਗਰ, ਏਐੱਨਆਈ : ਜੰਮੂ-ਕਸ਼ਮੀਰ 'ਚ 15 ਅਗਸਤ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸ੍ਰੀਨਗਰ ਦੇ ਬਾਹਰੀ ਇਲਾਕੇ ਨੌਗਾਮ 'ਚ ਪੁਲਿਸ ਟੀਮ 'ਤੇ ਹੋਏ ਅੱਤਵਾਦੀ ਹਮਲੇ 'ਚ 2 ਪੁਲਿਸ ਅਧਿਕਾਰੀ ਸ਼ਹੀਦ ਹੋ ਗਏ। ਹਮਲੇ 'ਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋਇਆ ਹੈ। ਇਲਾਕੇ ਦੀ ਘੇਰਾਬੰਦ ਕਰ ਲਈ ਗਈ ਹੈ ਤੇ ਸਰਚ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਨੇ ਨੌਗਾਮ 'ਚ 15 ਅਗਸਤ ਲਈ ਸੁਰੱਖਿਆ 'ਚ ਤਾਇਨਾਤ ਪੁਲਿਸ ਪਾਰਟੀ 'ਤੇ ਹਮਲਾ ਕੀਤਾ। ਸ਼੍ਰੀਨਗਰ ਦੇ ਨੌਗਾਮ ਬਾਈਪਾਸ 'ਚ ਸ਼ੁੱਕਰਵਾਰ ਸਵੇਰੇ ਅੱਤਵਾਦੀ ਹਮਲਾ ਹੋਇਆ ਹੈ।

ਕਸ਼ਮੀਰ ਜ਼ੋਨ ਪੁਲਿਸ ਅਨੁਸਾਰ ਨੌਗਾਮ ਬਾਈਪਾਸ ਕੋਲ ਨਾਕੇ 'ਤੇ ਅੱਤਵਾਦੀਆਂ ਨੇ ਪੁਲਿਸ ਪਾਰਟੀ 'ਤੇ ਗੋਲਾਬਾਰੀ ਕੀਤੀ। ਇਸ ਹਮਲੇ 'ਚ ਤਿੰਨ ਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਦੋ ਜਵਾਨਾਂ ਨੇ ਦਮ ਤੋੜ ਦਿੱਤਾ।


ਸਰਚ ਆਪ੍ਰੇਸ਼ਨ ਜਾਰੀ

15 ਅਗਸਤ ਤੋਂ ਇਕ ਦਿਨ ਪਹਿਲਾਂ ਹਮਲੇ ਨਾਲ ਕਸ਼ਮੀਰ 'ਚ ਹਲਚਲ ਤੇਜ਼ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ੍ਰੀਨਗਰ ਦੇ ਸ਼ਹੀਦਗੰਜ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ।

ਦੱਸਿਆ ਜਾ ਰਿਹਾ ਹੈ ਬਾਰਾਮੂਲਾ ਦੇ ਡੌਗੀ ਪਹਾੜੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਇਕ ਤਲਾਸ਼ੀ ਮੁਹਿੰਮ ਦੌਰਾਨ 10 ਗ੍ਰੇਨੇਡ, ਦੋ Detonator , ਦੋ ਰੇਡੀਓ ਸੇਟ ਤਿੰਨ ਪਿਸਤੌਲ ਤੇ ਅਸਾਲਟ ਰਾਈਫਲ ਦੇ ਕਾਰਤੂਸ ਤੋਂ ਇਲਾਵਾ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।

ਸ੍ਰੀਨਗਰ 'ਚ 15 ਅਗਸਤ ਨੂੰ ਪ੍ਰੋਗਰਾਮ

ਇਲਾਕੇ 'ਚ ਅੱਤਵਾਦੀ ਹਲਚਲ ਦੇਖੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਤੇ ਫ਼ੌਜ ਨੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਅੱਤਵਾਦੀਆਂ ਨਾਲ ਕੋਈ ਮੁਕਾਬਲਾ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਆਜ਼ਾਦੀ ਦਿਵਸ ਮੌਕੇ 'ਤੇ ਸ੍ਰੀਨਗਰ ਸਿਟੀ 'ਚ ਪ੍ਰਦੇਸ਼ ਦਾ ਮੁੱਖ ਪ੍ਰੋਗਰਾਮ ਹੋਣਾ ਹੈ। ਇੱਥੇ ਨਵੇਂ ਉਪ ਰਾਜਪਾਲ ਮਨੋਜ ਸਿਹਨਾ ਨੇ ਝੰਡਾ ਲਹਿਰਾਉਣਾ ਹੈ।

Posted By: Rajnish Kaur