ਦੇਸ਼ ਦੇ ਸਭ ਤੋਂ ਅਮੀਰ ਸ਼ਖ਼ਸ Mukesh Ambani (ਮੁਕੇਸ਼ ਅੰਬਾਨੀ) ਦੇ ਘਰ ਦੇ ਬਾਹਰ ਮਿਲੇ ਵਿਸਫੋਟਕ ਦੇ ਕੇਸ ਵਿਚ ਨਵਾਂ ਮੋੜ ਆਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਕ ਅੱਤਵਾਦੀ ਸੰਗਠਨ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਹਰਕਤ ਦੀ ਜ਼ਿੰਮੇਵਾਰੀ ਲਈ ਹੈ। ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਇਕ ਸਕਾਰਪੀਓ ਮਿਲੀ ਸੀ ਜਿਸ ਵਿਚ ਜਿਲੇਟਿਨ ਦੀਆਂ 20 ਛੜਾਂ ਵੀ ਸਨ। ਇਨ੍ਹਾਂ ਛੜਾਂ ਦਾ ਇਸਤੇਮਾਲ ਧਮਾਕੇ ਲਈ ਕੀਤਾ ਜਾ ਸਕਦਾ ਸੀ। ਜਿਉਂ ਹੀ ਇਹ ਜਾਣਕਾਰੀ ਮਿਲੀ ਪੂਰੀ ਮੁੰਬਈ 'ਚ ਹੜਕੰਪ ਮਚ ਗਿਆ। ਤੁਰੰਤ ਜਾਂਚ ਟੀਮਾਂ ਮੌਕੇ 'ਤੇ ਰਵਾਨਾ ਹੋਈਆਂ। ਮੁੰਬਈ ਪੁਲਿਸ ਦੇ ਨਾਲ ਹੀ ਕ੍ਰਾਈਮ ਬ੍ਰਾਂਚ ਨੂੰ ਇਹ ਜਾਂਚ ਸੌਂਪੀ ਗਈ ਹੈ। ਇਸੇ ਦੌਰਾਨ ਅੱਤਵਾਦੀ ਸੰਗਠਨ ਨੇ ਇਹ ਜ਼ਿੰਮੇਵਾਰੀ ਲੈਣ ਵਾਲਾ ਸੰਦੇਸ਼ ਟੈਲੀਗ੍ਰਾਮ 'ਤੇ ਲਿਖਿਆ ਹੈ।

ਹਾਲਾਂਕਿ ਅੱਤਵਾਦੀ ਸੰਗਠਨ ਵੱਲੋਂ ਜ਼ਿੰਮੇਵਾਰੀ ਲੈਣ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਸੰਗਠਨ ਨੇ ਸਿਰਫ ਚਰਚਾ ਵਿਚ ਆਉਣ ਲਈ ਅਜਿਹਾ ਕੀਤਾ ਹੈ। ਜਿਸ ਤਰ੍ਹਾਂ ਨਾਲ ਟੈਲੀਗ੍ਰਾਮ 'ਤੇ ਸੰਦੇਸ਼ ਲਿਖਿਆ ਗਿਆ ਹੈ ਤੇ ਪੈਸਿਆਂ ਦੀ ਮੰਗ ਕੀਤੀ ਗਈ ਹੈ, ਉਹ ਅਜੀਬ ਲੱਗ ਰਹੀ ਹੈ। ਦੱਸ ਦੇਈਏ, ਬੀਤੇ ਦਿਨੀਂ ਦਿੱਲੀ 'ਚ ਮਿਲੇ ਵਿਸਫੋਟਕ ਕੇਸ 'ਚ ਵੀ ਇਸੇ ਸੰਗਠਨ ਨੇ ਜ਼ਿੰਮੇਵਾਰੀ ਲਈ ਸੀ, ਪਰ ਜਾਂਚ ਟੀਮਾਂ ਨੂੰ ਹੁਣ ਤਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

Posted By: Seema Anand