ਨਵੀਂ ਦਿੱਲੀ, ਏਐੱਨਆਈ : ਕੁਝ ਦਿਨ ਪਹਿਲੇ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਜੰਮੂ-ਕਸ਼ਮੀਰ ਦੇ ਨਗਰੋਟਾ ਖੇਤਰ ਵਿਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਜਾਸੂਸੀ ਏਜੰਸੀ ਆਈਐੱਸਆਈ ਨੇ ਜੈਸ਼-ਏ-ਮੁਹੰਮਦ ਨੂੰ ਪੁਲਵਾਮਾ ਹਮਲੇ ਦੇ ਪੈਮਾਨੇ 'ਤੇ ਆਤਮਘਾਤੀ ਹਮਲੇ ਨੂੰ ਅੰਜ਼ਾਮ ਦੇਣ ਦਾ ਕੰਮ ਦਿੱਤਾ ਸੀ, ਜਿਸਦੇ ਲਈ ਸਾਂਬਾ ਸੈਕਟਰ ਵਿਚ ਚਾਰ ਅੱਤਵਾਦੀਆਂ ਨੂੰ ਭਾਰਤ ਵਿਚ ਘੁਸਪੈਠ ਕਰਵਾਈ ਗਈ ਸੀ। 18 ਤੇ 19 ਨਵੰਬਰ ਨੂੰ ਜੰਮੂ ਖੇਤਰ ਦੇ ਨਗਰੋਟਾ ਕੋਲ ਸੁਰੱਖਿਆ ਬਲਾਂ ਦੁਆਰਾ ਚਾਰ ਅੱਤਵਾਦੀ ਇਕ ਮੁਠਭੇੜ ਵਿਚ ਮਾਰੇ ਗਏ ਸਨ।

ਖ਼ਬਰ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੁਲਵਾਮਾ ਵਿਚ ਵੱਡੇ ਪੈਮਾਨੇ 'ਤੇ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਦਾ ਜਿੰਮਾ ਪਾਕਿਸਤਾਨ ਫ਼ੌਜ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਦੁਆਰਾ ਮੌਲਾਨਾ ਮਸੂਦ ਅਜ਼ਹਰ ਦੀ ਅਗਵਾਈ ਵਾਲੇ ਜੈਸ਼-ਏ-ਮੁਹੰਮਦ ਨੂੰ ਦਿੱਤਾ ਗਿਆ ਸੀ ਜਿਸ ਵਿਚ ਉਸਦਾ ਭਰਾ ਅਬਦੁਲ ਰਉਫ ਅਸਗਰ ਦਾ ਵੱਡਾ ਹੱਥ ਸੀ। ਉਸ ਨੇ ਭਾਰਤੀ ਸਰਹੱਦ ਕੋਲ ਪਾਕਿਸਤਾਨ ਦੇ ਜੈਸ਼ ਦੇ ਸ਼ਕਰਗੜ੍ਹ ਕੈਂਪ ਤੋਂ ਚਾਰ ਜਹਾਦੀਆਂ ਦੀ ਚੋਣ ਕੀਤੀ ਸੀ। ਹਮਲੇ ਦੀ ਯੋਜਨਾ ਬਣਾਉਣ ਲਈ ਜੈਸ਼ ਵਿਚ ਇਕ ਹੋਰ ਅੱਤਵਾਦੀ ਕਾਜੀ ਤਰਾਰ ਨੂੰ ਵੀ ਅਸਗਰ ਨਾਲ ਸੌਂਪਿਆ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਬਹਾਵਲਪੁਰ ਵਿਚ ਜੈਸ਼ ਮੁਖ ਦਫਤਰ ਵਿਚ ਇਕ ਬੈਠਕ ਵੀ ਹੋਈ ਤੇ ਇਸ ਵਿਚ ਅਬਦੁਲ ਰਉਫ ਅਸਗਰ, ਕਾਜੀ ਤਰਾਰ ਤੇ ਆਈਐੱਸਆਈ ਅਧਿਕਾਰੀਆਂ ਸਮੇਤ ਜੈਸ਼ ਦੇ ਅੱਤਵਾਦੀ ਨੈਟਵਰਕ ਦੇ ਮੌਲਾਨਾ ਅਬੂ ਜੁੰਦਾਲ ਤੇ ਮੁਫਤੀ ਤੌਸੀਫ ਵੀ ਸ਼ਾਮਲ ਸਨ।

Posted By: Susheel Khanna