ਜੇਐੱਨਐੱਨ, ਸ੍ਰੀਨਗਰ : ਪੁਲਵਾਮਾ ਦੇ ਖਿਊ 'ਚ ਬੁੱਧਵਾਰ ਨੂੰ ਮਾਰਿਆ ਗਿਆ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਸੈਫੁੱਲਾ ਹੈ। ਸੱਤ ਸਾਲ ਤੋਂ ਕਸ਼ਮੀਰ 'ਚ ਸਰਗਰਮ ਸੈਫੁੱਲਾ 'ਤੇ ਸੁਰੱਖਿਆ ਏਜੰਸੀਆਂ ਨੇ ਸੱਤ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਹ ਅਬੂ ਕਾਸਿਮ ਦੇ ਕੋਡ ਨਾਂ ਨਾਲ ਵੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ।

ਸੁਰੱਖਿਆ ਦਸਤਿਆਂ ਨੇ ਪੁਲਵਾਮਾ ਜ਼ਿਲ੍ਹੇ ਦੇ ਖਿਊ 'ਚ ਮੰਗਲਵਾਰ ਨੂੰ ਅੱਤਵਾਦੀਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਸੀ। ਉਦੋਂ ਮੁਕਾਬਲੇ 'ਚ ਅੱਤਵਾਦੀ ਕਿਸੇ ਤਰ੍ਹਾਂ ਘੇਰਾਬੰਦੀ ਤੋੜ ਕੇ ਭੱਜ ਗਏ ਸਨ। ਇਸ ਮੁਕਾਬਲੇ 'ਚ ਅੱਤਵਾਦੀ ਕਿਸੇ ਤਰ੍ਹਾਂ ਘੇਰਾਬੰਦੀ ਤੋ ਕੇ ਭੱਜ ਗਏ ਸਨ। ਇਸ ਮੁਕਾਬਲੇ 'ਚ ਦੋ ਸੁਰੱਖਿਆ ਮੁਲਾਜ਼ਮ ਸ਼ਹੀਦ ਹੋਏ ਸਨ। ਅਗਲੇ ਦਿਨ ਬੁੱਧਵਾਰ ਨੂੰ ਸੁਰੱਖਿਆ ਦਸਤਿਆਂ ਨੇ ਜਮਤਰਾਗ ਖਿਊ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਨਗੀਨਦਰ ਇਲਾਕੇ 'ਚ ਅੱਤਵਾਦੀਆਂ ਨੂੰ ਘੇਰ ਲਿਆ। ਇਸ ਤੋਂ ਬਾਅਦ ਹੋਏ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ ਸੀ, ਜਦਕਿ ਉਸਦਾ ਹੋਰ ਸਾਥੀ ਭੱਜਣ 'ਚ ਕਾਮਯਾਬ ਰਿਹਾ ਸੀ। ਮਾਰਿਆ ਗਿਆ ਇਹ ਅੱਤਵਾਦੀ ਹੀ ਸੈਫੁੱਲਾ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ ਸਾਲ 2013 ਦੀ ਸ਼ੁਰੂਆਤ 'ਚ ਕਸ਼ਮੀਰ 'ਚ ਘੁਸਪੈਠ ਕਰ ਕੇ ਆਇਆ ਪਾਕਿਸਤਾਨੀ ਅੱਤਵਾਦੀ ਸੈਫੁੱਲਾ ਸ਼ੁਰੂ 'ਚ ਉੱਤਰੀ ਕਸ਼ਮੀਰ 'ਚ ਕੁਪਵਾੜਾ ਜ਼ਿਲ੍ਹੇ 'ਚ ਸਰਗਰਮ ਰਿਹਾ ਸੀ। ਉਹ ਜੁਲਾਈ 2013 'ਚ ਕੁਪਵਾੜਾ 'ਚ ਮਾਰੇ ਗਏ ਜੈਸ਼ ਕਮਾਂਡਰ ਕਾਰੀ ਯਾਸਿਰ ਦਾ ਕਰੀਬੀ ਸੀ। ਕਾਰੀ ਯਾਸਿਰ ਦੇ ਮਾਰੇ ਜਾਣ ਦੇ ਕੁਝ ਸਮੇਂ ਬਾਅਦ ਉਸਨੇ ਬਾਰਾਮੁਲਾ 'ਚ ਆਪਣਾ ਟਿਕਾਣਾ ਬਣਾਇਆ। ਕਰੀਬ ਤਿੰਨ ਸਾਲ ਪਹਿਲਾਂ ਉਸਨੇ ਦੱਖਣੀ ਕਸ਼ਮੀਰ ਨੂੰ ਆਪਣਾ ਟਿਕਾਣਾ ਬਣਾ ਲਿਆ। ਦੱਸਣਯੋਗ ਹੈ ਕਿ ਕਾਰੀ ਯਾਸਿਰ ਦੋ ਸਾਲ ਪਹਿਲਾਂ ਹੀ ਮਾਰਿਆ ਗਿਆ ਸੀ।

ਜ਼ਬਰੀ ਕਰਵਾਉਂਦਾ ਸੀ ਬੰਦ, ਦੇ ਨਾਗਰਿਕਾਂ ਦੀ ਹੱਤਿਆ ਵੀ ਕੀਤੀ

ਸੈਫੁੱਲਾ ਨੇ ਹੀ ਬੀਤੇ ਸਾਲ ਅਗਸਤ 'ਚ ਤ੍ਰਾਲ ਦੇ ਉੱਪਰਲੇ ਖੇਤਰ 'ਚ ਦੋ ਨਾਗਰਿਕਾਂ ਅਬਦੁੱਲਾ ਕਦੀਰ ਕੋਹਲੀ ਤੇ ਮਨਜ਼ੂਰ ਅਹਿਮਦ ਕੋਹਲੀ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰਿਆ ਸੀ। ਉਸ ਨੇ ਹੀ ਸਾਥੀਆਂ ਨਾਲ ਮਿਲ ਕੇ ਦੁਕਾਨਦਾਰ ਨਸੀਰ ਅਹਿਮਦ ਦੀ ਹੱਤਿਆ ਦਾ ਯਤਨ ਕੀਤਾ ਸੀ। ਨਸੀਰ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੇ ਬਾਵਜੂਦ ਬਚ ਗਿਆ ਸੀ। ਸੈਫੁੱਲਾ ਦੱਖਣੀ ਕਸ਼ਮੀਰ ਦੇ ਤ੍ਰਾਲ, ਅਵੰਤੀਪੋਰਾ, ਖਿਊ, ਪਾਂਪੋਰ, ਸੰਬੂਰਾ ਤੇ ਸ੍ਰੀਨਗਰ ਦੇ ਬਾਹਰਲੇ ਹਿੱਸਿਆਂ 'ਚ ਸਰਗਰਮ ਸੀ। ਉਹ ਦੱਖਣੀ ਕਸ਼ਮੀਰ 'ਚ ਜ਼ਬਰੀ ਬੰਦ ਕਰਵਾਉਣ, ਪੁਲਿਸ ਮੁਲਾਜ਼ਮਾਂ ਤੇ ਐੱਸਪੀਓ ਨੂੰ ਧਮਕਾਉਣ ਤੇ ਉਨ੍ਹਾਂ ਨੂੰ ਨੌਕਰੀ ਛੱਡਣ ਦਾ ਫਰਮਾਨ ਸੁਣਾਉਣ ਤੋਂ ਇਲਾਵਾ ਬਾਹਰਲੇ ਲੋਕਾਂ ਨੂੰ ਕਸ਼ਮੀਰ ਛੱਡਣ ਦੀਆਂ ਧਮਕੀਆਂ ਦੇਣ ਤੇ ਪੰਚਾਇਤ ਦੇ ਵਫ਼ਦ ਨਾਲ ਮਾਰਕੁੱਟ ਦੀਆਂ ਵੱਖ-ਵੱਖ ਵਾਰਦਾਤਾਂ 'ਚ ਸ਼ਾਮਿਲ ਸੀ। ਉਹ ਸੁਰੱਖਿਆ ਬਲਾਂ 'ਤੇ ਫਾਇਰਿੰਗ ਤੇ ਗ੍ਰਨੇਡ ਹਮਲੇ ਦੀਆਂ ਦੋ ਦਰਜਨ ਤੋਂ ਵੱਧ ਵਾਰਦਾਤਾਂ 'ਚ ਸ਼ਾਮਲ ਰਿਹਾ ਸੀ।