ਏਐੱਨਆਈ, ਹੈਦਰਾਬਾਦ : ਤੇਲੰਗਾਨਾ ਵਿੱਚ ਬੁਰਕਾ ਪਾ ਕੇ ਆਈਆਂ ਦੋ ਔਰਤਾਂ ਨੇ ਮੰਦਰ ਅਤੇ ਚਰਚ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਉਹ ਅਜਿਹਾ ਕਰਨ ਤੋਂ ਨਹੀਂ ਰੁਕੀਆਂ, ਜਿਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਹ ਜਾਣਕਾਰੀ ਨਾਮਪਲੀ ਦੇ ਵਿਧਾਇਕ ਜੇਐੱਚ ਮੇਰਾਜ ਨੇ ਦਿੱਤੀ।

ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼

ਵਿਧਾਇਕ ਨੇ ਕਿਹਾ, ''ਬੁਰਕਾ ਪਾ ਕੇ ਆਈਆਂ ਦੋ ਔਰਤਾਂ ਨੇ ਸਪੈਨਰ ਨਾਲ ਦੇਵੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਰੋਕਿਆ ਤਾਂ ਦੋਵਾਂ ਨੇ ਇੱਕ ਚਰਚ ਵਿੱਚ ਜਾ ਕੇ ਦੁਬਾਰਾ ਅਜਿਹਾ ਕੀਤਾ। ਜਦੋਂ ਉਨ੍ਹਾਂ ਨੂੰ ਉੱਥੇ ਵੀ ਰੋਕਿਆ ਗਿਆ ਤਾਂ ਦੋਵੇਂ ਔਰਤਾਂ ਹਨੂੰਮਾਨ ਮੰਦਰ ਪਹੁੰਚੀਆਂ, ਜਿੱਥੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਮੈਂ ਪੁਲਿਸ ਕਮਿਸ਼ਨਰ ਨੂੰ ਵਿਸਥਾਰਪੂਰਵਕ ਜਾਂਚ ਦੀ ਬੇਨਤੀ ਕੀਤੀ ਹਾਂ।

ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ

ਇਸ ਪੂਰੇ ਮਾਮਲੇ 'ਤੇ ਡੀਸੀਪੀ ਸੈਂਟਰਲ ਜ਼ੋਨ ਐੱਮਆਰ ਚੰਦਰਾ ਦਾ ਕਹਿਣਾ ਹੈ, 'ਖੈਰਤਾਬਾਦ 'ਚ ਇਕ ਪੰਡਾਲ 'ਚ ਦੇਵੀ ਦੁਰਗਾ ਦੀ ਮੂਰਤੀ ਦੇ ਹਿੱਸੇ ਨੂੰ ਤੋੜਨ ਦੇ ਦੋਸ਼ 'ਚ ਮੁਸਲਿਮ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਔਰਤ ਨੂੰ ਵੀ ਸਪੈਨਰ ਲੈ ਕੇ ਦੇਖਿਆ ਗਿਆ। ਉਸ ਨੇ ਇਕ ਸਥਾਨਕ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।

ਮਾਨਸਿਕ ਤੌਰ 'ਤੇ ਬਿਮਾਰ ਔਰਤਾਂ

ਡੀਸੀਪੀ ਸੈਂਟਰਲ ਜ਼ੋਨ ਦਾ ਕਹਿਣਾ ਹੈ, 'ਚਾਰ ਲੋਕ - ਮਾਂ, ਪਿਤਾ ਅਤੇ 2 ਲੜਕੀਆਂ - ਇਕੱਠੇ ਰਹਿੰਦੇ ਹਨ। ਉਹ ਮਾਨਸਿਕ ਤੌਰ 'ਤੇ ਬਿਮਾਰ ਹਨ।

ਭਰਾ ਨੇ ਮਾਫ਼ੀ ਮੰਗੀ

ਆਸਿਮੁਦੀਨ ਨੇ ਕਿਹਾ, 'ਮੈਂ ਅਜੇ ਤੱਕ ਆਪਣੀਆਂ ਭੈਣਾਂ ਨੂੰ ਨਹੀਂ ਮਿਲਿਆ, ਪਰ ਮੈਂ ਸੁਣਿਆ ਹੈ, ਜੋ ਹੋਇਆ ਹੈ। ਇਸੇ ਲਈ ਮੈਂ ਇੱਥੇ ਆਇਆ ਹਾਂ। ਮੇਰੀ ਮਾਂ ਅਤੇ ਭੈਣਾਂ ਨੂੰ ਸਿਜ਼ੋਫਰੀਨੀਆ ਹੈ ਅਤੇ ਮੇਰੇ ਭਰਾ ਨੂੰ ਪੈਰਾਨੋਇਡ ਸਿਜ਼ੋਫਰੀਨੀਆ ਹੈ। ਉਨ੍ਹਾਂ ਪਹਿਲਾਂ ਕਦੇ ਅਜਿਹਾ ਨਹੀਂ ਕੀਤਾ। ਇਸ ਲਈ ਮੈਂ ਮਾਫ਼ੀ ਮੰਗਦਾ ਹਾਂ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।

ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਡੀਸੀਪੀ ਸੈਂਟਰਲ ਜ਼ੋਨ, ਹੈਦਰਾਬਾਦ ਨੇ ਕਿਹਾ, 'ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਸੀਂ ਸਾਰੇ ਬਿਆਨ ਦਰਜ ਕਰਾਂਗੇ। ਕਿਉਂਕਿ ਉਸ (ਦੋਸ਼ੀ ਦੇ ਭਰਾ ਆਸਿਮੁਦੀਨ) ਨੂੰ ਮਾਨਸਿਕ ਸਮੱਸਿਆ ਹੈ, ਅਸੀਂ ਉਸ ਨੂੰ ਸਰਕਾਰੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਹ ਮੈਜਿਸਟ੍ਰੇਟ 'ਤੇ ਨਿਰਭਰ ਕਰਦਾ ਹੈ, ਉਹ ਫੈਸਲਾ ਕਰਨਗੇ।

Posted By: Jaswinder Duhra