ਪਟਨਾ : ਬਿਹਾਰ ਦੇ ਪਟਨਾ ਵਿਚ ਈਕੋ ਪਾਰਕ ਕੋਲ ਸ਼ੁੱਕਰਵਾਰ ਦੁਪਹਿਰ ਨੂੰ ਸਾਬਕਾ ਸਿਹਤ ਮੰਤਰੀ ਤੇ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਦੀ ਮਾਰੂਤੀ ਬ੍ਰੇਜ਼ਾ ਗੱਡੀ ਸਾਹਮਣੇ ਤੋਂ ਆ ਰਹੀ ਹੁੰਡਈ ਵਰਨਾ ਕਾਰ ਨਾਲ ਟਕਰਾਅ ਗਈ। ਆਹਮੋ-ਸਾਹਮਣੇ ਦੀ ਟੱਕਰ ਨਾਲ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਹਾਲਾਂਕਿ ਤੇਜਪ੍ਰਤਾਪ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਹਨ। ਉਨ੍ਹਾਂ ਦੇ ਪੈਰ 'ਚ ਸੱਟ ਲੱਗੀ ਹੈ। ਤੇਜਪ੍ਰਤਾਪ ਨਾਲ ਕਾਰ ਵਿਚ ਉਨ੍ਹਾਂ ਦੇ ਤਿੰਨ ਦੋਸਤ ਮਨੀਸ਼, ਸ੍ਜਨ ਸਵਰਾਜ ਤੇ ਧਨੰਜੈ ਵੀ ਸਵਾਰ ਸਨ। ਨਿੱਜੀ ਹਸਪਤਾਲ ਵਿਚ ਮੁੱਢਲੇ ਇਲਾਜ ਤੋਂ ਬਾਅਦ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ।

ਦੂਜੀ ਕਾਰ ਵਿਚ ਵੀ ਚਾਰ ਲੋਕ ਸਵਾਰ ਸਨ ਜਿਹੜੇ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ। ਚਸ਼ਮਦੀਦਾਂ ਦੀ ਮੰਨੀਏ ਤਾਂ ਦੋਵੇਂ ਗੱਡੀਆਂ ਤੇਜ਼ ਰਫ਼ਤਾਰ ਵਿਚ ਸਨ। ਟੱਕਰ ਏਨੀ ਜ਼ਬਰਦਸਤ ਸੀ ਕਿ ਘਟਨਾ ਤੋਂ ਬਾਅਦ ਤੇਜਪ੍ਰਤਾਪ ਦੀ ਗੱਡੀ ਡਿਵਾਈਡਰ 'ਤੇ ਚੜ੍ਹ ਗਈ।