ਜੇਐੱਨਐੱਨ, ਗੋਪਾਲਗੰਜ : ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਨੇ ਆਪਣੀ ਭਾਬੀ ਅਤੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਦੀ ਪਤਨੀ ਐਸ਼ਵਰਿਆ ਰਾਏ ਦੇ ਮਾਮਲੇ ’ਚ ਪਹਿਲੀ ਵਾਰ ਕੋਈ ਪ੍ਰਤੀਕਿਰਿਆ ਦਿੱਤੀ ਹੈ। ਗੋਪਾਲਗੰਜ ਪਹੁੰਚੇ ਤੇਜਸਵੀ ਯਾਦਵ ਨੂੰ ਜਦੋਂ ਪੱਤਰਕਾਰਾਂ ਨੇ ਕੁਝ ਦਿਨ ਪਹਿਲਾਂ ਦੇ ਉਸ ਵੀਡੀਓ ਬਾਰੇ ਪੁੱਛਿਆ, ਜਿਸ ’ਚ ਰਾਬੜੀ ਦੇਵੀ ਰਿਹਾਇਸ਼ ਤੋਂ ਨਿਕਲਣ ਦੌਰਾਨ ਐਸ਼ਵਰਿਆ ਰੋ ਰਹੀ ਸੀ, ਤਾਂ ਉਨ੍ਹਾਂ ਨੇ ਇਯ ਨੂੰ ਪੂਰੀ ਤਰ੍ਹਾਂ ਪਰਿਵਾਰਿਕ ਮੈਂਬਰ ਦੱਸਿਆ। ਕਿਹਾ ਕਿ ਇਸ ’ਚ ਕਿਸੇ ਨੂੰ ਦਖਲ ਨਹੀਂ ਦੇਣਾ ਚਾਹੀਦਾ।

ਤੇਜਸਵੀ ਯਾਦਵ ਨੇ ਕਿਹਾ ਕਿ ਉਹ ਕੁਝ ਨਹੀਂ ਕਹਿਣਗੇ, ਕਿਉਂਕਿ ਇਹ ਪੂਰੀ ਤਰ੍ਹਾਂ ਪਰਿਵਾਰਿਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਐਸ਼ਵਰਿਆ ਰਾਏ ਦੇ ਰੋਣ ਦੀ ਕੋਈ ਗੱਲ ਹੀ ਨਹੀਂ ਹੈ। ਜਿੱਥੋਂ ਤਕ ਵੀਡੀਓ ਦੀ ਗੱਲ ਹੈ, ਤਾਂ ਜੇਕਰ ਘਰਦੇ ਗੇਟ ਤੋਂ ਵੀ ਅਚਾਨਕ ਕੋਈ ਬਾਹਰ ਨਿਕਲਦਾ ਹੈ ਤਾਂ ਮੀਡੀਆ ਨੂੰ ਵੇਖ ਦੇ ਮੂੰਹ ਢਕ ਹੀ ਲੈਂਦਾ ਹੈ। ਘਰ ਦੀਆਂ ਲੜਕੀਆਂ ਵੀ ਬਾਹਰ ਨਿਕਲਦੇ ਸਮੇਂ ਆਪਣਾ ਚਿਹਰਾ ਢਕ ਲੈਂਦੀਆਂ ਹਨ।

ਆਪਣੀ ਭਾਬੀ ਐਸ਼ਵਰਿਆ ਨੂੰ ਲੈ ਕੇ ਤੇਜਸਵੀ ਨੇ ਕਿਹਾ ਕਿ ਉਨ੍ਹਾਂ ਦਾ ਘਰੋਂ ਰੋਜ਼ ਦਾ ਆਉਣਾ-ਜਾਣਾ ਹੈ। ਉਹ ਜਿੱਥੇ ਚਾਹੇ ਜਾਂਦੀ ਹੈ, ਉਸ ਨੂੰ ਪੂਰੀ ਆਜ਼ਾਦੀ ਹੈ। ਕਦੇ ਤਾਂ ਉਹ ਸਵੇਰੇ ਆਉਂਦੀ ਹੈ ਅਤੇ ਸ਼ਾਮ ਨੂੰ ਵਾਪਸ ਚਲੀ ਜਾਂਦੀ ਹੈ। ਫਿਰ ਸ਼ਾਮ ਨੂੰ ਆਉਂਦੀ ਹੈ, ਸਵੇਰੇ ਜਾਂਦੀ ਹੈ, ਇਸ ਲਈ ਉਸ ਨੂੰ ਪੂਰੀ ਤਰ੍ਹਾਂ ਆਜ਼ਾਦੀ ਮਿਲੀ ਹੋਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਐਸ਼ਵਰਿਆ ਰਾਏ ਨੂੰ ਆਪਣੇ ਸਹੁਰੇ ਘਰੋਂ ਭਾਵ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ਤੋਂ ਰੋਂਦੇ ਹੋਏ ਬਹਾਰ ਨਿਕਲ ਕੇ ਜਾਂਦੇ ਦੇਖਿਆ ਗਿਆ ਸੀ ਅਤੇ ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਐਸ਼ਵਰਿਆ ਆਪਣੇ ਹੱਥ ’ਚ ਬੈਗ ਲੈ ਕੇ ਇਕੱਲੀ ਰਾਬੜੀ ਦੇਵੀ ਦੀ ਰਿਹਾਇਸ਼ ਤੋਂ ਨਿਕਲੀ ਅਤੇ ਰੋਂਦੇ ਹੋਏ ਆਪਣੇ ਪਿਤਾ ਚੰਦਰਿਕਾ ਰਾਏ ਦੀ ਗੱਡੀ ’ਚ ਬੈਠ ਕੇ ਉੱਥੋਂ ਚਲੀ ਗਈ ਸੀ।

Posted By: Jagjit Singh