ਜੇਐੱਨਐੱਨ, ਗੰਗਥ : ਜ਼ਿਲ੍ਹਾ ਕਾਂਗੜਾ ਦੇ ਨੂਰਪੁਰ ਉਪਮੰਲ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਵਿਦਿਆਰਥਣਾਂ ਦਾ ਸਰੀਰਕ ਸ਼ੋਸ਼ਣ ਕੀਤਾ। ਦੋਸ਼ ਹੈ ਕਿ ਕਰੀਬ ਤਿੰਨ ਮਹੀਨਿਆਂ ਤੋਂ ਇਹ ਕ੍ਰਮ ਜਾਰੀ ਸੀ। ਹੁਣ ਹਿੰਮਤ ਜੁਟਾ ਕੇ ਵਿਦਿਆਰਥਣਾਂ ਨੇ ਹੋਰ ਵਿਦਿਆਰਥੀਆਂ ਨੂੰ ਇਸ ਬਾਰੇ ਦੱਸਿਆ। ਬੁੱਧਵਾਰ ਸਵੇਰੇ ਸਾਰੇ ਵਿਦਿਆਰਥੀਆਂ ਨੇ ਸਕੂਲ ਕੰਪਲੈਕਸ 'ਚ ਅਧਿਆਪਕ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਧਿਆਪਕ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਹੈ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਵਿਦਿਆਰਥਣਾਂ ਦਾ ਦੋਸ਼ ਹੈ ਕਿ ਅਧਿਆਪਕ ਲੈਬ 'ਚ ਬੁਲਾ ਕੇ ਅਸ਼ਲੀਲ ਹਰਕਤਾਂ ਕਰਨ ਦਾ ਦਬਾਅ ਬਣਾਉਂਦਾ ਹੈ। ਅਜਿਹਾ ਕਰਨ 'ਤੇ ਅਸੈੱਸਮੈਂਟ ਦੇ ਜ਼ਿਆਦਾ ਨੰਬਰ ਲਾਉਣ ਦੀ ਗੱਲ ਕਰਦਾ ਹੈ ਤੇ ਅਜਿਹਾ ਨਾ ਕਰਨ 'ਤੇ ਨੰਬਰ ਘਟਾਉਣ ਦੀ ਧਮਕੀ ਵੀ ਦਿੰਦਾ ਹੈ। ਪੁਲਿਸ ਨੇ ਸਕੂਲ ਸਟਾਫ ਨਾ ਵੀ ਗੱਲ ਕੀਤੀ ਹੈ। ਸਕੂਲ 'ਚ ਮਾਹੌਲ ਕਾਫ਼ੀ ਤਣਾਅਪੂਰਨ ਹੈ ਤੇ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਸਕੂਲ ਪਹੁੰਚ ਗਏ।

ਵਿਦਿਆਰਥੀਆਂ ਦੇ ਹੰਗਾਮੇ ਤੋਂ ਬਾਅਦ ਗੰਗਥ ਪੁਲਿਸ ਚੌਕੀ ਦੀ ਟੀਮ ਨੇ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ, ਸਕੂਲ ਪ੍ਰਿੰਸੀਪਲ ਨੇ ਵੀ ਮੁਲਜ਼ਮ ਬੁਲਾਰੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਿੱਖਿਆ ਵਿਭਾਗ ਦੇ ਡਿਪਟੀ ਸੁਪਡੈਂਟ ਨੇ ਸਾਰੇ ਮਾਮਲੇ ਦਾ ਨੋਟਿਸ ਲਿਆ ਹੈ। ਡਿਪਟੀ ਸੁਪਰਡੈਂਟ ਦਫ਼ਤਰ ਧਰਮਸਾਲਾ ਤੋਂ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਸਿੱਖਿਆ ਵਿਭਾਗ ਨੇ ਸਦਵਾਂ ਸਕੂਲ ਦੇ ਪ੍ਰਿੰਸੀਪਲ ਅਨਿਲ ਕੁੰਦਰਾ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਹੈ। ਡੀਐੱਸਪੀ ਸਾਹਿਲ ਅਰੋੜਾ ਮੌਕੇ 'ਤੇ ਪਹੁੰਚੇ ਹਨ ਤੇ ਵਿਦਿਆਰਥਣਾਂ ਦੇ ਬਿਆਨ ਦਰਜ ਕਰ ਰਹੇ ਹਨ।

Posted By: Seema Anand