ਨਵੀਂ ਦਿੱਲੀ: ਵਿਵਾਦਤ ਬੰਗਲਾਦੇਸ਼ੀ ਲੇਖਕ ਤਸਲੀਮਾ ਤਸਰੀਨ ਦੀ ਰੈਜ਼ੀਡੈਂਸ ਪਰਮਿਟ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਹੁਣ ਉਹ ਭਾਰਤ 'ਚ ਇਕ ਸਾਲ ਹੋਰ ਰਹਿ ਸਕਦੀ ਹੈ। ਸਵੀਡਨ ਦੀ ਨਾਗਰਿਕ ਤਸਲੀਮਾ ਨੂੰ 2004 ਤੋਂ ਲਗਾਤਾਰ ਆਧਾਰ ਸਹਾਏ ਰਿਹਾਇਸ਼ ਦੀ ਇਜਾਜ਼ਤ ਮਿਲ ਰਹੀ ਹੈ।

ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੁਲਾਈ 2020 ਤਕ ਉਸ ਦੀ ਰਿਹਾਇਸ਼ ਪਰਮਿਟ ਨੂੰ ਇਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। 56 ਸਾਲਾ ਲੇਖਕ ਨੂੰ ਪਿਛਲੇ ਹਫ਼ਤੇ ਤਿੰਨ ਮਹੀਨੇ ਦੀ ਰੈਜ਼ੀਡੈਂਟ ਪਰਮਿਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੇ ਟਵੀਟ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਇਸ ਸਾਲ ਹੋਰ ਵਧਾ ਦੇਣ।

ਮੁੰਬਈ ਦੇ ਤਾਜ ਹੋਟਲ ਨੇੜੇ ਹਾਦਸਾ, ਬਿਲਡਿੰਗ 'ਚ ਲੱਗੀ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਤਸਲੀਮਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟਵੀਟ ਕਰਦੇ ਹੋਏ ਕਿਹਾ, 'ਉਸ ਨੇ ਵੀਜ਼ਾ ਪਰਮਿਟ 'ਚ ਐਕਸਟੈਂਸ਼ਨ ਲਈ 5 ਸਾਲ ਦੇ ਲਈ ਬੇਨਤੀ ਕੀਤੀ ਸੀ ਪਰ ਮੈਨੂੰ ਇਕ ਸਾਲ ਦਾ ਹੀ ਐਕਟੈਂਸ਼ਨ ਮਿਲ ਰਿਹਾ ਹੈ। ਰਾਜਨਾਥ ਜੀ ਨੇ ਮੈਨੂੰ ਭਰੋਸਾ ਦਿੱਤਾ ਕਿ ਉਹ ਵੀਜ਼ਾ ਪਰਮਿਟ 50 ਸਾਲ ਤਕ ਵਧਾ ਦੇਣਗੇ। ਭਾਰਤ ਹੀ ਮੇਰਾ ਇਕਲੌਤਾ ਘਰ ਹੈ।' ਦੱਸ ਦੇਈਏ ਕਿ ਤਸਲੀਮਾ ਨੇ 17 ਜੁਲਾਈ ਨੂੰ ਇਹ ਟਵੀਟ ਕੀਤਾ ਸੀ।

ਤਸਲੀਮਾ ਨੇ ਆਪਣੇ ਕਥਿਤ ਇਸਲਾਮ ਵਿਰੋਧੀ ਵਿਚਾਰਾਂ ਲਈ ਕੱਟੜਪੰਥੀ ਸੰਗਠਨਾਂ ਵੱਲੋਂ ਮੌਤ ਦੇ ਖ਼ਤਰੇ ਦੇ ਮੱਦੇਨਜ਼ਰ 1994 'ਚ ਬੰਗਲਾਦੇਸ਼ ਛੱਡਣਾ ਪਿਆ ਸੀ। ਉਦੋਂ ਤੋਂ ਉਹ ਬੰਗਲਾਦੇਸ਼ 'ਚੋਂ ਬਾਹਰ ਰਹਿ ਰਹੀ ਹੈ। ਉਹ ਪਿਛਲੇ ਦੋ ਦਹਾਕਿਆਂ ਦੌਰਾਨ ਅਮਰੀਕਾ ਤੇ ਯੂਰਪ 'ਚ ਵੀ ਰਹੀ। ਹਾਲਾਂਕਿ ਕਈ ਮੌਕਿਆਂ 'ਤੇ ਉਸ ਨੇ ਭਾਰਤ 'ਚ ਸਥਾਈ ਤੌਰ 'ਤੇ ਰਹਿਣ ਦੀ ਇੱਛਾ ਜਤਾਈ ਸੀ ਖ਼ਾਸਕਰ ਕੋਲਕਾਤਾ 'ਚ। ਤਸਲੀਮਾ ਨੇ ਭਾਰਤ 'ਚ ਸਥਾਈ ਨਿਵਾਸ ਲਈ ਵੀ ਬੇਨਤੀ ਕੀਤੀ ਸੀ ਪਰ ਗ੍ਰਹਿ ਮੰਤਰਾਲੇ ਨੇ ਇਸ ਤੇ ਕੋਈ ਫ਼ੈਸਲਾ ਨਹੀਂ ਲਿਆ।

Posted By: Akash Deep