ਨਵੀਂ ਦਿੱਲੀ, ਏਐੱਨਆਈ : ਆਰਥਿਕ ਵਿਭਾਗ ਦੇ ਨਵੇਂ ਸੈਕਟਰੀ ਦੇ ਤੌਰ 'ਤੇ ਸ਼ੁੱਕਰਵਾਰ ਨੂੰ ਤਰੁਣ ਬਜਾਜ ਨੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਅਤਾਨੁ ਚੱਕਰਵਰਤੀ ਸਨ। 30 ਅਪ੍ਰੈਲ ਅਤਾਨੂ ਆਪਣੇ ਅਹੁਦੇ ਤੋਂ ਰਿਟਾਇਰ ਹੋ ਗਏ। ਤਰੁਣ ਬਜਾਜ ਹਰਿਆਣਾ ਕੈਡਰ ਦੇ ਆਈਏਐੱਸ ਹਨ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ 'ਚ ਸੈਕਟਰੀ ਦੇ ਅਹੁਦੇ 'ਤੇ ਸਨ।


ਇਸ ਤੋਂ ਇਲਾਵਾ ਗੁਜਰਾਤ ਕੇਡਰ ਦੇ 1988 ਬੈਚ ਦੇ IAS ਤੇ PMO 'ਚ ਵਧੀਕ ਸਕੱਤਰ ਵਜੋਂ ਕੰਮ ਕਰ ਰਹੇ ਏਕੇ ਸ਼ਰਮਾ ਨੂੰ ਸੂਖਮ, ਛੋਟੇ ਤੇ ਮੱਧਮ ਮੰਤਰਾਲਾ 'ਚ ਸਕੱਤਰ ਨਿਯੁਕਤ ਕੀਤਾ ਗਿਆ। ਇਹ ਅਹੁਦਾ ਪਹਿਲਾਂ ਅਰੁਣ ਕੁਮਾਰ ਪਾਂਡਾ ਦੇ ਕੋਲ ਸੀ। ਦੱਸ ਦੇਈਏ ਕਿ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਨੇ ਲਏ ਹਨ।

ਇਸ ਨਾਲ ਹੀ ਸੁਧਾਂਸ਼ੂ ਪਾਂਡੇ ਨੂੰ ਨਵਾਂ ਕੇਂਦਰੀ ਖੁਰਾਕ ਸਕੱਤਰ, ਪ੍ਰਦੀਪ ਕੁਮਾਰ ਤ੍ਰਿਪਾਠੀ ਨਵੇਂ ਸਟੀਲ ਸਕੱਤਰ, ਦਿੱਲੀ ਵਿਕਾਸ ਅਥਾਰਟੀ (ਡੀਡੀਏ) ਦੇ ਉਪ ਪ੍ਰਧਾਨ ਤਰੁਣ ਕਪੂਰ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਦਾ ਨਵਾਂ ਸਕੱਤਰ ਬਣਾਇਆ ਗਿਆ ਹੈ। ਉਥੇ ਹੀ ਸੀਬੀਐੱਸਈ ਦੀ ਚੇਅਰਮੈਨ ਅਨੀਤਾ ਕਰਵਲ ਨੂੰ ਹੁਣ ਸਿੱਖਿਆ ਤੇ ਸਾਖਰਤਾ ਦਾ ਨਵਾਂ ਸਕੱਤਰ ਬਣਾਇਆ ਗਿਆ ਹੈ ਤੇ ਰਾਜੇਸ਼ ਭੂਸ਼ਣ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਵਿਸ਼ੇਸ਼ ਡਿਊਟੀ ਅਫਸਰ ਦਾ ਅਹੁਦਾ ਸੰਭਾਲਿਆ ਹੈ। ਇਸ ਨਾਲ ਹੀ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੁਦਨ ਨੂੰ ਤਿੰਨ ਮਹੀਨਿਆਂ ਦਾ ਵਾਧਾ ਦਿੱਤਾ ਗਿਆ ਹੈ।

Posted By: Sarabjeet Kaur