ਚੇਨਈ, ਏਐੱਨਆਈ : ਤਾਮਿਲਨਾਡੂ ਦੇ ਜ਼ਿਲ੍ਹਾ ਹਸਪਤਾਲ ਦੀ ਲਾਪਰਵਾਈ ਸਾਹਮਣੇ ਆਈ ਹੈ। ਦਰਅਸਲ, ਵਿੱਲੂਪੁਰਮ ਜ਼ਿਲ੍ਹਾ ਹਸਪਤਾਲ ਤੋਂ ਚਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਗਲਤੀ ਦੇ ਚੱਲਦੇ ਤਿੰਨ ਮਰੀਜ਼ਾਂ ਨੂੰ ਤਾਂ ਪੁਲਿਸ ਨੇ ਟਰੈਕ ਕਰ ਲਿਆ ਹੈ ਪਰ ਚੌਥਾ ਮਰੀਜ਼ ਅਜੇ ਲਾਪਤਾ ਹੈ। ਹਸਪਤਾਲ ਵੱਲੋਂ ਪੌਜ਼ਿਟਿਵ ਰੋਗੀਆਂ ਨੂੰ ਇਕ ਨਕਾਰਾਤਮਕ ਪ੍ਰੀਖਣ ਨਤੀਜੇ ਪੱਤਰ ਸੌਂਪ ਕੇ ਛੁੱਟੀ ਦੇ ਦਿੱਤੀ ਗਈ ਸੀ।

ਵਿੱਲੂਪੁਰਮ ਪੁਲਿਸ ਸੁਪਰਡੈਂਟ ਐੱਸ ਜੈਕੁਮਾਰ ਨੇ ਦੱਸਿਆ ਕਿ ਸ਼ਾਮ ਨੂੰ 26 ਰੋਗੀਆਂ ਦੇ ਪ੍ਰੀਖਣ ਦੇ ਨਤੀਜੇ ਆਏ ਸਨ, ਜਿਨ੍ਹਾਂ 'ਚੋਂ ਚਾਰ ਪੌਜ਼ਿਟਿਵ ਸਨ। ਬਾਅਦ 'ਚ ਗਲਤੀ ਨਾਲ ਇਨ੍ਹਾਂ ਚਾਰਾਂ ਰੋਗੀਆਂ ਨੂੰ ਨਕਾਰਾਤਮਕ ਨਤੀਜੇ ਪੱਤਰ ਦਿੱਤੇ ਗਏ। ਜੈ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਹਸਪਤਾਲ ਛੱਡਣ ਤੋਂ ਬਾਅਦ ਤਿੰਨ ਮਰੀਜ਼ਾ ਨੂੰ ਟਰੈਕ ਤੇ ਸੁਰੱਖਿਅਤ ਕਰਨ 'ਚ ਕਾਮਯਾਬੀ ਹਾਸਿਲ ਕੀਤੀ। ਉਨ੍ਹਾਂ ਨੇ ਕਿਹਾ ਕਿ ਚੌਥਾ ਮਰੀਜ਼ ਦਿੱਲੀ ਤੋਂ ਨਹੀਂ ਆਇਆ ਹੈ। ਪੁਲਿਸ ਨੇ ਦੱਸਿਆ ਕਿ ਚੌਥੇ ਮਰੀਜ਼ ਨੂੰ ਟਰੈਕ ਕਰਨ ਲਈ ਪੰਜ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ। ਇਸ ਸਮੇਂ ਦੇਸ਼ 'ਚ 21 ਦਿਨਾ ਦਾ ਲਾਕਡਾਊਨ ਲਾਇਆ ਹੋਇਆ ਹੈ। ਅਜਿਹੇ 'ਚ ਸਾਰੇ ਲੋਕ ਆਪਣੇ ਘਰਾਂ 'ਚ ਕੈਦ ਹਨ। ਦੇਸ਼ 'ਚ ਇਸ ਸਮੇਂ ਕੋਰੋਨਾ ਦੇ Activation ਨਾਲ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਪ੍ਰਭਾਵਿਤ ਲੋਕਾਂ ਦੀ ਅੰਕੜਾ 5 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ। ਆਸ਼ੰਕਾ ਜਤਾਈ ਜਾ ਰਹੀ ਹੈ ਕਿ ਕੋਵਿਡ-19 ਵੱਧ ਕੇ ਪ੍ਰਸਾਰ ਨੂੰ ਦੇਖਦੇ ਹੋਏ 21 ਦਿਨਾਂ ਦਾ ਲਾਕਡਾਊਨ ਵੱਧ ਵੀ ਸਕਦਾ ਹੈ।

Posted By: Rajnish Kaur