ਏਐੱਨਆਈ, ਰਾਮੇਸ਼ਵਰਮ : ਲਾਕਡਾਊਨ ਦੇ ਚੌਥੇ ਚਰਣ 'ਚ ਪਹੁੰਚਣ ਦੇ ਨਾਲ ਜਿਥੇ ਕੁਝ ਰਾਜਾਂ 'ਚ ਲਾਕਡਾਊਨ ਸਬੰਧੀ ਪਾਬੰਦੀਆਂ ਨੂੰ ਘੱਟ ਕਰ ਕੇ ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ, ਉਥੇ ਹੀ ਤਾਮਿਲਨਾਡੂ 'ਚ ਆਟੋ ਰਿਕਸ਼ਾ ਚਲਾਉਣ ਵਾਲਿਆਂ ਨੂੰ ਕਮਾਈ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਪੂਰਾ ਦਿਨ ਇੰਤਜ਼ਾਰ ਕਰਕੇ ਮੁਸ਼ਕਿਲ ਨਾਲ ਇਕ ਸਵਾਰੀ ਮਿਲਦੀ ਹੈ। ਰਾਮੇਸ਼ਵਰਮ 'ਚ ਆਟੋ-ਚਾਲਕਾਂ ਨੂੰ ਹਾਲੇ ਵੀ ਆਪਣਾ ਗੁਜ਼ਾਰਾ ਕਰਨਾ ਔਖਾ ਲੱਗ ਰਿਹਾ ਹੈ। ਆਟੋ ਚਾਲਕਾਂ ਦਾ ਦਾਅਵਾ ਹੈ ਕਿ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਯਾਤਰੀ ਲੱਭਣ 'ਚ ਸਮੱਸਿਆ ਆ ਰਹੀ ਹੈ। ਇਕ ਆਟੋ ਚਾਲਕ ਰਮੇਸ਼ ਨੇ ਕਿਹਾ ਕਿ ਲਾਕਡਾਊਨ ਕਾਰਨ ਕੋਈ ਯਾਤਰੀ ਨਹੀਂ ਹੈ। ਸਥਾਨਕ ਯਾਤਰੀ ਵੀ ਨਹੀਂ ਹੈ, ਇਸ ਲਈ ਸਾਡੇ ਲਈ ਕੋਈ ਕਮਾਈ ਨਹੀਂ ਹੈ।

Posted By: Susheel Khanna