ਨੀਲੂ ਰੰਜਨ, ਨਵੀਂ ਦਿੱਲੀ : ਤਬਲੀਗੀ ਜਮਾਤ ਦੀਆਂ ਕਰਤੂਤਾਂ ਕਾਰਨ ਕੋਰੋਨਾ ਦਾ ਕਹਿਰ ਲੰਬਾ ਖਿੱਚ ਸਕਦਾ ਹੈ। ਭਾਰਤ 'ਚ ਇਸ ਦਾ ਅਸਰ ਹੁਣ ਅਪ੍ਰੈਲ ਦੇ ਆਖ਼ਰੀ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ 'ਚ ਦੇਖਣ ਨੂੰ ਮਿਲ ਸਕਦਾ ਹੈ। ਸਰਕਾਰ ਦੀ ਮੰਨੀਏ ਤਾਂ ਕੋਰੋਨਾ ਖ਼ਿਲਾਫ਼ ਲੜਾਈ 'ਚ ਕਾਫ਼ੀ ਹੱਦ ਤਕ ਸਫਲਤਾ ਮਿਲ ਰਹੀ ਸੀ, ਪਰ ਤਬਲੀਗੀ ਜਮਾਤ ਨੇ ਸਾਰੀਆਂ ਉਪਲੱਬਧੀਆਂ ਤੇ ਪਾਣੀ ਫੇਰ ਦਿੱਤਾ। ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ 'ਚ ਤਬਲੀਗੀ ਜਮਾਤ ਨਾਲ ਜੁੜੇ ਕੋਰੋਨਾ ਦੇ 647 ਮਰੀਜ਼ ਸਾਹਮਣੇ ਆਏ ਹਨ।

ਤਬਲੀਗੀ ਜਮਾਤ ਕਾਰਨ ਮਰੀਜ਼ਾਂ ਦੀ ਗਿਣਤੀ 'ਚ ਤੇਜ਼ ਵਾਧੇ ਦਾ ਹਵਾਲਾ ਦਿੰਦੇ ਹੋਏ ਆਈਸੀਐੱਮਆਰ ਦੇ ਇਕ ਸੀਨੀਅਰ ਵਿਗਿਆਨੀ ਨੇ ਸ਼ੱਕ ਪ੍ਰਗਟਾਇਆ ਕਿ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਹੋਰ ਤੇਜ਼ ਰਫ਼ਤਾਰ ਨਾਲ ਵੱਧ ਸਕਦੀ ਹੈ। ਇਸਦੇ ਸਿਖਰ 'ਤੇ ਪਹੁੰਚਣ ਦੇ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਅਪ੍ਰੈਲ ਦੇ ਅੰਤ ਜਾਂ ਫਿਰ ਮਈ 'ਚ ਦੇਖਣ ਨੂੰ ਮਿਲ ਸਕਦਾ ਹੈ। ਯਾਨੀ ਉਸ ਤੋਂ ਬਾਅਦ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਕਮੀ ਆਉਣੀ ਸ਼ੁਰੂ ਹੋਵੇਗੀ। ਉਨ੍ਹਾਂ ਮੁਤਾਬਕ ਅਗਲਾ ਇਕ ਹਫ਼ਤਾ ਭਾਰਤ ਲਈ ਅਹਿਮ ਸਾਬਤ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਸਥਿਤੀ ਸਾਫ਼ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਇਕ ਹਫ਼ਤੇ 'ਚ ਇਹ ਪਤਾ ਲੱਗੇਗਾ ਕਿ ਤਬਲੀਗੀ ਜਮਾਤ ਦੇ ਲੋਕ ਆਪਣੇ ਸੰਪਰਕ 'ਚ ਆਉਣ ਵਾਲੇ ਕਿੰਨੇ ਲੋਕਾਂ ਤਕ ਇਸ ਵਾਇਰਸ ਨੂੰ ਪਹੁੰਚਾ ਚੁੱਕੇ ਹਨ। ਇਸਦੇ ਆਧਾਰ 'ਤੇ ਪਤਾ ਲੱਗੇਗਾ ਕਿ ਇਹ ਚੇਨ ਅੱਗੇ ਕਿੱਥੇ ਤਕ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ 'ਚ ਸਮਾਂ ਲੱਗਦਾ ਹੈ ਤਾਂ ਇਸੇ ਆਧਾਰ 'ਤੇ ਉਸ ਦੇ ਅਪ੍ਰੈਲ ਦੇ ਅੰਤ ਤਕ ਪੜਾਅ 'ਚ ਪਹੁੰਚਣ ਦਾ ਅਨੁਮਾਨ ਹੈ। ਭਾਰਤ 'ਚ ਗਰਮੀ ਦੇ ਵਧਣ ਤੇ ਲੋਕਾਂ ਨੂੰ ਬਚਣ 'ਚ ਹੀ ਟੀਬੀ ਦੇ ਬੀਸੀਜੀ ਦਾ ਟੀਕਾ ਲੱਗੇ ਹੋਣ ਕਾਰਨ ਪੈਣ ਵਾਲੇ ਅਸਰ ਦੇ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀਆਂ ਕਈ ਥਿਊਰੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਉਨ੍ਹਾਂ ਦੀ ਵਿਗਿਆਨਕ ਰੂਪ ਨਾਲ ਪੁਸ਼ਟੀ ਨਹੀਂ ਹੋਈ। ਇਹ ਇਕ ਨਵਾਂ ਵਾਇਰਸ ਹੈ ਤੇ ਵੱਖ-ਵੱਖ ਚੀਜ਼ਾਂ 'ਤੇ ਇਹ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਇਸ 'ਤੇ ਵਿਗਿਆਨਿਕ ਖੋਜ ਹੋਣਾ ਬਾਕੀ ਹੈ।

ਉੱਥੇ, ਲਵ ਅਗਰਵਾਲ ਨੇ ਕਿਹਾ ਕਿ ਤਬਲੀਗੀ ਜਮਾਤ ਦੇ ਮਰੀਜ਼ਾਂ ਨੂੰ ਛੱਡ ਦਈਏ ਤਾਂ ਲਾਕਡਾਊਨ ਦੇ ਕਾਰਨ ਕੋਰੋਨਾ ਦੇ ਵਾਇਰਸ ਦੇ ਫੈਲਣ ਤੋਂ ਰੋਕਣ 'ਚ ਕਾਫ਼ੀ ਹੱਦ ਤਕ ਸਫਲਤਾ ਮਿਲੀ ਹੈ ਤੇ ਇਸਦੇ ਸਿੱਟੇ ਵਜੋਂ ਨਵੇਂ ਮਰੀਜ਼ਾਂ ਦਾ ਵਾਧਾ 50 ਫ਼ੀਸਦੀ ਤੋਂ ਜ਼ਿਆਦਾ ਤਕ ਘੱਟ ਰਿਹਾ ਹੈ। ਆਈਸੀਐੱਮਆਰ ਨੇ ਆਪਣੇ ਗਣਿਤ ਦੀ ਮਾਡਲਿੰਗ 'ਚ ਵੀ ਇਹੀ ਅਨੁਮਾਨ ਲਗਾਇਆ ਹੈ। ਸਮੱਸਿਆ ਇਹ ਹੈ ਕਿ ਤਬਲੀਗੀ ਜਮਾਤ ਦੇ ਕੋਰੋਨਾ ਨਾਲ ਪੀੜਤ ਲੋਕ ਸਿਰਫ਼ ਕੁਝ ਥਾਵਾਂ ਤਕ ਸੀਮਤ ਹਨ, ਬਲਕਿ 14 ਸੂਬਿਆਂ ਅੰਡੇਮਾਨ ਨਿਕੋਬਾਰ, ਦਿੱਲੀ, ਅਸਾਮ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ 'ਚ ਤਬਲੀਗੀ ਜਮਾਤ ਨਾਲ ਸਬੰਧਤ ਕੋਰੋਨਾ ਦੇ ਮਰੀਜ਼ ਮਿਲੇ ਹਨ। ਆਉਣ ਵਾਲੇ ਸਮੇਂ 'ਚ ਤਬਲੀਗੀ ਜਮਾਤ ਦੇ ਕੋਰੋਨਾ ਪੀੜਤ ਲੋਕਾਂ ਦੇ ਸੰਪਰਕ 'ਚ ਆਉਣ ਵਾਲਿਆਂ ਤੇ ਫਿਰ ਉਨ੍ਹਾਂ ਨਾਲ ਸੰਪਰਕ 'ਚ ਆਉਣ ਵਾਲਿਆਂ 'ਚ ਵੀ ਬਹੁਤ ਸਾਰੇ ਇਸ ਨਾਲ ਪੀੜਤ ਮਿਲ ਸਕਦੇ ਹਨ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਿਆਂ ਨਾਲ ਮਿਲ ਕੇ ਤਬਲੀਗੀ ਜਮਾਤ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਪਛਾਣ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਹਾਲੇ ਤਕ ਉਨ੍ਹਾਂ ਨਾਲ ਸਬੰਧਤ 9000 ਤੋਂ ਜ਼ਿਆਦਾ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

Posted By: Jagjit Singh