ਜੇਐੱਨਐੱਨ, ਨਵੀਂ ਦਿੱਲੀ : Tablighi Jamaat case ਮਾਰਚ ਮਹੀਨੇ ਦੇ ਅਖੀਰ 'ਚ ਦੇਸ਼ ਭਰ 'ਚ ਕੋਰੋਨਾ ਦਾ ਸੰਕਟ ਪੈਦਾ ਕਰਨ ਵਾਲੇ ਜਮਾਤੀਆਂ 'ਤੇ ਦਿੱਲੀ ਪੁਲਿਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਅਨੁਸਾਰ, ਇਸ ਸਮੇਂ ਦਿੱਲੀ ਦੀ ਸਾਕੇਤ ਕੋਰਟ 'ਚ 83 ਵਿਦੇਸ਼ੀ ਨਾਗਰਿਕਾਂ ਨੂੰ ਦੋਸ਼ੀ ਠਹਿਰਾਉਂਦਿਆਂ 20 ਚਾਰਜਸ਼ੀਟ ਦਾਖ਼ਲ ਕੀਤੀਆਂ ਗਈਆਂ ਹਨ, ਜਿਸ ਵਿਚ ਇਨ੍ਹਾਂ 'ਤੇ ਕਈ ਦੋਸ਼ ਲਗਾਏ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਹਵਾਲੇ ਤੋਂ ਖ਼ਬਰ ਆਈ ਸੀ ਕਿ ਕ੍ਰਾਈਮ ਬ੍ਰਾਂਚ ਕੋਰੋਨਾ ਵਾਇਰਸ ਪ੍ਰਭਾਵ ਫੈਲਣ ਸਮੇਤ ਕਈ ਹੋਰ ਮਾਮਲਿਆਂ 'ਚ 950 ਵਿਦੇਸ਼ੀ ਜਮਾਤੀਆਂ ਨੂੰ ਦੋਸ਼ੀ ਬਣਾਏਗੀ।

ਇਨ੍ਹਾਂ ਸਾਰੇ 950 ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ 14 ਵਿਦੇਸ਼ੀ ਐਕਟ, ਡਿਜਾਸਟਰ ਮੈਨੇਜਰ ਐਕਟ ਤੇ ਮਹਾਮਾਰੀ ਐਕਟ ਤਹਿਤ ਕੇਸ ਦਰਜ ਹੈ। ਕ੍ਰਾਈਮ ਬ੍ਰਾਂਚ ਦੇ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਲੋਕ ਟੂਰਿਸਟ ਵੀਜ਼ਾ 'ਤੇ ਭਾਰਤ ਆਏ ਸੀ। ਇਨ੍ਹਾਂ ਨੂੰ ਪਤਾ ਸੀ ਕਿ ਵਿਸ਼ਵ ਦੇ ਕਈ ਦੇਸ਼ਾਂ 'ਚ ਕੋਰੋਨਾ ਦਾ ਪ੍ਰਭਾਵ ਫੈਲਿਆ ਹੋਇਆ ਹੈ। ਕੋਰੋਨਾ ਮਹਾਮਾਰੀ ਦਾ ਐਲਾਨ ਹੋ ਚੁੱਕਾ ਹੈ। ਭਾਰਤ 'ਚ ਕਿਸੇ ਵੀ ਤਰ੍ਹਾਂ ਦੇ ਸਮਾਗਮਾਂ 'ਤੇ ਸਰਕਾਰ ਵੱਲੋਂ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਇਹ ਲੋਕ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਭਾਰਤ ਆਏ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਹ ਸੋਚ ਕੇ ਆਏ ਸੀ ਕਿ ਭਾਰਤ 'ਚ ਕੋਰੋਨਾ ਫੈਲਾਉਣਾ ਹੈ। ਦਿੱਲੀ ਪੁਲਿਸ ਇਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਵੀ ਦੇਸ਼ ਦੀ ਪੁਲਿਸ ਮਿਸ਼ਨਰੀ ਕੰਮ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ। ਇਹ ਲੋਕ ਵੀਜ਼ਾ ਐਕਟ ਦੀ ਉਲੰਘਣਾ ਕਰ ਨਾਜਾਇਜ਼ ਰੂਪ ਨਾਲ ਤਬਲੀਗੀ ਜਮਾਤ 'ਚ ਸ਼ਾਮਲ ਹੋਏ ਸੀ। ਜਿੱਥੋ ਤਕ ਮਕਰਜ਼ ਦੇ ਮੁਖੀ ਮੌਲਾਨਾ ਸਾਧ ਦੀ ਗ੍ਰਿਫ਼ਤਾਰੀ ਦਾ ਸਾਵਲ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕ੍ਰਾਈਮ ਬ੍ਰਾਂਚ ਤੇ ਈਡੀ ਮੌਲਾਨਾ ਸਾਧ ਦੇ ਤਮਾਮ ਕਰੀਬੀਆਂ, ਮੁਲਾਜ਼ਮਾਂ, ਰਿਸ਼ਤੇਦਾਰਾਂ ਆਦਿ ਤੋਂ ਪੁੱਛਗਿੱਛ ਕਰ ਕੇ ਕਾਫ਼ੀ ਸਬੂਤ ਇਕੱਠੇ ਕੀਤੇ ਹਨ। ਦੱਸ ਦਈਏ ਕਿ ਤਬਲੀਗੀ ਮਕਰਜ਼ ਦੇ ਮੁਖੀਆਂ ਮੌਲਾਨਾ ਸਾਧ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲੱਗੇ ਹਨ।

Posted By: Sarabjeet Kaur