ਨਵੀਂ ਦਿੱਲੀ (ਪੀਟੀਆਈ) : ਆਨਲਾਈਨ ਖਾਣਾ ਆਰਡਰ ਤੇ ਡਿਲੀਵਰੀ ਸਹੂੁਲਤ ਦੇਣ ਵਾਲੀ ਕੰਪਨੀ ਸਵਿਗੀ ਆਪਣੇ ਜ਼ਿਆਦਾਤਰ ਮੁਲਾਜ਼ਮਾਂ ਨੂੰ ਕਿਸੇ ਵੀ ਥਾਂ ਤੋਂ ਸਥਾਈ ਤੌਰ ’ਤੇ ਕੰਮ ਕਰਨ ਦੀ ਇਜਾਜ਼ਤ ਦੇਵੇਗੀ। ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਵਣਜ, ਕੇਂਦਰੀ ਪ੍ਰੋਫੈਸ਼ਨਲ ਕੰਮ ਤੇ ਟੈਕਨਾਲੋਜੀ ਖੇਤਰ ਨਾਲ ਜੁਡ਼ੇ ਮੁਲਾਜ਼ਮ ਆਪਣੀ ਸਹੂਲਤ ਮੁਤਾਬਕ ਕਿਤਿਓਂ ਵੀ ਕੰਮ ਕਰ ਸਕਣਗੇ। ਹਾਲਾਂਕਿ ਮੁਲਾਜ਼ਮ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿੰਨ ਮਹੀਨੇ ’ਚ ਇਕ ਹਫ਼ਤੇ ਲਈ ਆਪਣੇ ਮੂਲ ਦਫ਼ਤਰ ਆਉਣਗੇ।

Posted By: Tejinder Thind