ਸਟਾਫ ਰਿਪੋਰਟਰ, ਨਵੀਂ ਦਿੱਲੀ : ਜਬਰ ਜਨਾਹ ਮਾਮਲੇ 'ਚ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਰਾਜਘਾਟ 'ਤੇ ਭੁੱਖ ਹੜਤਾਲ ਕਰ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਜੈਹਿੰਦ ਦੀ ਸਿਹਤ 12ਵੇਂ ਦਿਨ ਹੋਰ ਵਿਗੜ ਗਈ।

ਡਾਕਟਰਾਂ ਨੇ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਸਲਾਹ ਦਿੱਤੀ ਹੈ। ਸ਼ਨਿਚਰਵਾਰ ਨੂੰ ਡਾਕਟਰਾਂ ਨੇ ਕਿਹਾ ਕਿ ਸਵਾਤੀ ਦਾ ਵਜ਼ਨ 7-8 ਕਿਲੋ ਤਕ ਘੱਟ ਚੁੱਕਾ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਆਮ ਵਾਂਗ ਹੀ ਹੈ। ਯੂਰਿਕ ਐਸਿਡ 10.1 ਹੈ ਜੋ ਸਾਧਾਰਨ ਤੋਂ ਬਹੁਤ ਜ਼ਿਆਦਾ ਹੈ। ਇਹ ਖਤਰੇ ਦੇ ਸੰਕੇਤ ਹਨ।

ਇਸ 'ਚ ਵਾਧੇ ਕਾਰਨ ਕਿਡਨੀ ਖਰਾਬ ਹੋ ਸਕਦੀ ਹੈ। ਸਵਾਤੀ ਨੇ ਭੁੱਖ ਹੜਤਾਲ ਦੇ 12ਵੇਂ ਦਿਨ ਆਂਧਰ ਸਰਕਾਰ ਨੂੰ ਵਧਾਈ ਦਿੰਦੇ ਹੋਏ 'ਦਿਸ਼ਾ ਬਿੱਲ' ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿੱਲ ਜਦੋਂ ਇਕ ਸੂਬੇ 'ਚ ਪਾਸ ਹੋ ਸਕਦਾ ਹੈ ਤਾਂ ਪੂਰੇ ਦੇਸ਼ 'ਚ ਕਿਉਂ ਨਹੀਂ ਲਾਗੂ ਕੀਤਾ ਜਾ ਸਕਦਾ। ਇਸ ਬਿੱਲ ਦੀ ਸਾਰੇ ਦੇਸ਼ 'ਚ ਲੋੜ ਹੈ।