ਸਟੇਟ ਬਿਊਰੋ, ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਹਾਈ ਪ੍ਰਰੋਫਾਈਲ ਨੰਦੀਗ੍ਰਾਮ ਸੀਟ 'ਤੇ ਸੂਬੇ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵੇਂਦੁ ਅਧਿਕਾਰੀ ਨੇ ਸੂਬੇ 'ਚ ਜਾਰੀ ਹਿੰਸਾ ਨੂੰ ਲੈ ਕੇ ਬੁੱਧਵਾਰ ਨੂੰ ਮਮਤਾ 'ਤੇ ਸ਼ਬਦੀ ਹਮਲਾ ਕੀਤਾ। ਨਾਲ ਹੀ, ਨੰਦੀਗ੍ਰਾਮ 'ਚ ਹਾਰ ਦੇ ਬਾਵਜੂਦ ਮਮਤਾ ਬੈਨਰਜੀ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲੈਣ 'ਤੇ ਵਿਅੰਗ ਕੱਸਿਆ।

ਉਨ੍ਹਾਂ ਨੇ ਕਿਹਾ ਕਿ ਚੋਣਾਂ ਹਾਰਨ ਤੋਂ ਬਾਅਦ ਮਮਤਾ ਬੈਨਰਜੀ ਸੀਐੱਮ ਬਣੀ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਜਦੋਂ ਚੋਣ ਹਾਰਨ ਤੋਂ ਬਾਅਦ ਵੀ ਕੋਈ ਸੀਐੱਮ ਬਣਿਆ ਹੋਵੇ। ਸੁਵੇਂਦੁ ਨੇ ਕਿਹਾ, ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ 213 ਵਿਧਾਇਕ ਚੁਣੇ ਹੋਏ ਹਨ। ਉਨ੍ਹਾਂ ਵਿਧਾਇਕਾਂ 'ਚੋਂ ਤਿ੍ਣਮੂਲ ਕਿਸੇ ਨੂੰ ਨੇਤਾ ਨਹੀਂ ਚੁਣ ਸਕੀ। ਇਸ ਲਈ ਉਹ ਟੀਐੱਮਸੀ ਨੂੰ ਪ੍ਰਰਾਈਵੇਟ ਲਿਮਟਿਡ ਕੰਪਨੀ ਕਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਸਰਕਾਰ ਯੋਜਨਾਬੱਧ ਹਿੰਸਾ ਹੋ ਰਹੀ ਹੈ। ਚੋਣ ਨਤੀਜਿਆਂ ਤੋਂ ਬਾਅਦ 48 ਘੰਟਿਆਂ 'ਚ 20 ਲੋਕਾਂ ਦੀ ਮੌਤ ਹੋਈ ਹੈ। ਅੌਰਤਾਂ 'ਤੇ ਅੱਤਿਆਚਾਰ ਹੋ ਰਿਹਾ ਹੈ। ਅਨੁਸੂਚਿਤ ਜਾਤੀ ਤੇ ਜਨਜਾਤੀ ਦੀਆਂ ਅੌਰਤਾਂ ਵੀ ਨਹੀਂ ਬਖਸ਼ੀਆਂ ਗਈਆਂ। ਵਿਧਾਨ ਸਭਾ ਸ਼ੁਰੂ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਹਿੰਸਾ ਖ਼ਿਲਾਫ਼ ਅੰਦੋਲਨ ਕੀਤਾ ਜਾਵੇਗਾ।