ਜੇਐੱਨਐੱਨ, ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਹਰ ਦਿਨ ਨਵੀਂ-ਨਵੀਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਘਟਨਾ ਨੂੰ ਦੋ ਮਹੀਨੇ ਹੋ ਗਏ ਹਨ ਪਰ ਮਾਮਲੇ ਦੀ ਗੁੱਥੀ ਅਜੇ ਤਕ ਸੁਲਝ ਨਹੀਂ ਪਾਈ ਹੈ। ਹੁਣ ਇਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸ਼ਿਵਸੈਨਾ ਸੰਸਦ ਮੈਂਬਰ ਸੰਜੈ ਰਾਊਤ ਦਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਅਦਾਕਾਰ ਦੇ ਪਰਿਵਾਰ ਨੂੰ ਨਿਆਂ ਮਿਲੇ ਤੇ ਸਾਡੀ ਪੂਰੀ ਸੰਵਦੇਨਾ ਉਨ੍ਹਾਂ ਨਾਲ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਕਈ ਵਾਰ ਆਗੂ ਦਾ ਬਿਆਨ ਸਾਹਮਣੇ ਆ ਚੁੱਕੇ ਹਨ।

ਉਨ੍ਹਾਂ ਕਿਹਾ, 'ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਪ੍ਰਤੀ ਸਾਡੀ ਪੂਰੀ ਹਮਦਰਦੀ ਹੈ। ਕੱਲ੍ਹ ਹੀ ਮੈਂ ਕਿਹਾ ਸੀ ਉਨ੍ਹਾਂ ਨੂੰ ਹੌਂਸਲਾ ਰੱਖਣਾ ਚਾਹੀਦਾ ਪਰ ਇਹ ਇੰਝ ਦਿਖਾਇਆ ਗਿਆ ਜਿਵੇਂ ਮੈਂ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਕੀ ਇਹ ਧਮਕੀ ਸੀ? ਮੁੰਬਈ ਪੁਲਿਸ 'ਤੇ ਭਰੋਸਾ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਚੰਗਾ ਕੰਮ ਨਹੀਂ ਕਰ ਰਹੇ ਹਨ ਤਾਂ CBI ਕੋਲ ਜ਼ਰੂਰ ਜਾਓ।'

ਉਨ੍ਹਾਂ ਅੱਗੇ ਕਿਹਾ, 'ਅਸੀਂ ਵੀ ਚਾਹੁੰਦੇ ਹਾਂ ਅਦਾਕਾਰ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਨਾਲ ਨਿਆਂ ਮਿਲੇ ਪਰ ਉੱਥੇ ਬੈਠ ਕੇ ਤੁਸੀਂ ਸਾਡੇ 'ਤੇ ਹਮਲੇ ਕਰੋਗੇ, ਸਰਕਾਰ ਨੂੰ ਕੰਮ ਨਹੀਂ ਕਰਨ ਦੇਓਗੇ ਇਸ ਲਈ ਇਹ ਸਭ ਬਖੇੜਾ ਖੜ੍ਹਾ ਹੋਇਆ ਹੈ। ਸਾਡੀ ਪੂਰੀ ਹਮਦਰਦੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਹੈ।'

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੁੰਬਈ ਪੁਲਿਸ 'ਤੇ ਵਿਸ਼ਵਾਸ ਰੱਖੋ, ਜੇ ਤੁਹਾਨੂੰ ਲੱਗਦਾ ਹੈ ਕਿ ਠੀਕ ਨਹੀਂ ਹੋ ਰਿਹਾ ਹੈ ਤਾਂ ਤੁਸੀਂ CBI, CIA 'ਚ ਜਾਓ। ਸੁਸ਼ਾਂਤ ਸਿੰਘ ਰਾਜਪੂਤ ਸਾਡਾ ਮੁੰਡਾ ਸੀ, ਇਕ ਅਦਾਕਾਰ ਸੀ, ਬਾਲੀਵੁੱਡ ਦਾ ਇਕ ਹੀਰੋ ਸੀ ਤੇ ਬਾਲੀਵੁੱਡ ਤੇ ਮੁੰਬਈ ਦਾ ਪਰਿਵਾਰ ਹੈ। ਸਾਡੀ ਉਸ ਨਾਲ ਕੀ ਦੁਸ਼ਮਣੀ ਹੈ?

Posted By: Amita Verma