ਵਾਰਾਨਸੀ : ਕੋਰੋਨਾ ਦੀ ਦੂਜੀ ਲਹਿਰ ’ਚ ਦੁਰਲੱਭ ਬਿਮਾਰੀ ਬਲੈਕ ਫੰਗਸ ਦਾ ਖ਼ਤਰਾ ਵਧਦਾ ਹੀ ਜਾ ਰਿਹਾ ਹੈ। ਬੀਐੱਚਯੂ ’ਚ ਬੁੱਧਵਾਰ ਨੂੰ ਗੰਭੀਰ ਰੂਪ ਨਾਲ ਬਲੈਕ ਫੰਗਸ ਯਾਨੀ ਮਿਊਕਰਮਾਈਕੋਸਿਸ ਨਾਲ ਪੀੜਤ ਔਰਤ ਦਾ ਆਪ੍ਰੇਸ਼ਨ ਕੀਤਾ ਗਿਆ। ਬਨਾਰਸ ਦੀ ਰਹਿਣ ਵਾਲੀ 52 ਸਾਲ ਦੀ ਔਰਤ ਕੋਰੋਨਾ ਇਨਫੈਕਟਿਡ ਵੀ ਹੈ। ਆਮ ਤੌਰ ’ਤੇ ਬਲੈਗ ਫੰਗਸ ਕੋਰੋਨਾ ਤੋਂ ਉਭਰ ਚੁੱਕੇ ਲੋਕਾਂ ’ਚ ਪਾਇਆ ਜਾ ਰਿਹਾ ਹੈ। ਇਹ ਪਹਿਲਾ ਮਾਮਲਾ ਹੈ ਜਿਸ ਵਿਚ ਕੋਵਿਡ ਮਰੀਜ਼ ਇਸ ਬਿਮਾਰੀ ਤੋਂ ਪੀੜਤ ਪਾਈ ਗਈ। ਬੀਐੱਚਯੂ ’ਚ ਈਐੱਨਟੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਸ਼ੀਲ ਕੁਮਾਰ ਅਗਰਵਾਲ ਨੇ ਆਪਣੀ ਟੀਮ ਡਾ. ਸ਼ਿਲਕੀ, ਡਾ. ਅਕਸ਼ਿਤ, ਡਾ. ਰਾਮਰਾਜ ਅਤੇ ਡਾ. ਰਜਤ ਨਾਲ ਸਫ਼ਲ ਆਪ੍ਰੇਸ਼ਨ ਕੀਤਾ।

Posted By: Sunil Thapa