ਏਪੀ, ਨਿਊਯਾਰਕ : ਸੰਯੁਕਤ ਰਾਸ਼ਟਰ (ਯੂਐੱਨ) ਦੀ ਇਕ ਰਿਪੋਰਟ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਦੁਨੀਆ ਭਰ ’ਚ ਹਰ ਸਾਲ 17 ਫ਼ੀਸਦੀ ਖ਼ਾਦ ਉਤਪਾਦਨ ਬਰਬਾਦ ਹੋ ਜਾਂਦਾ ਹੈ। ਇਹ ਕਰੀਬ 1.03 ਅਰਬ ਟਨ ਹੁੰਦਾ ਹੈ। ਇਹ ਬਰਬਾਦੀ ਪਿਛਲੀਆਂ ਰਿਪੋਰਟਾਂ ਤੋਂ ਕਿਤੇ ਵੱਧ ਹੈ। ਹਾਲਾਂਕਿ ਇਸਦੀ ਸਿੱਧੀ ਤੁਲਨਾ ਮੁਸ਼ਕਿਲ ਹੈ ਕਿਉਂਕਿ ਇਸਦੇ ਮੁਲਾਂਕਣ ਦੇ ਅਲੱਗ-ਅਲੱਗ ਤਰੀਕੇ ਹਨ ਅਤੇ ਕਈ ਦੇਸ਼ਾਂ ’ਚ ਅੰਕੜਿਆਂ ਦਾ ਅਭਾਵ ਹੈ।

ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਬ੍ਰਾਯਨ ਰੋ ਨੇ ਕਿਹਾ ਕਿ ਮੁਲਾਂਕਣ ’ਚ ਸੁਧਾਰ ਤੋਂ ਪ੍ਰਬੰਧਨ ’ਚ ਸੁਧਾਰ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਬਰਬਾਦੀ ਜਾਂ ਉਸਦਾ 61 ਫ਼ੀਸਦ ਘਰਾਂ ’ਚ ਹੁੰਦਾ ਹੈ ਜਦਕਿ ਖ਼ਾਦ ਸੇਵਾਵਾਂ ’ਚ ਇਹ ਬਰਬਾਦੀ 26 ਫ਼ੀਸਦ ਅਤੇ ਫੁੱਟਕਰ ’ਚ 13 ਫ਼ੀਸਦ ਹੈ। ਸੰਯੁਕਤ ਰਾਸ਼ਟਰ ਵਿਸ਼ਵਭਰ ’ਚ ਖ਼ਾਦ ਬਰਬਾਦੀ ਘੱਟ ਕਰਨ ਦੇ ਯਤਨਾਂ ’ਚ ਜੁਟਿਆ ਹੈ ਤੇ ਖੋਜਕਰਤਾ ਵੀ ਬਰਬਾਦੀ ਦਾ ਮੁਲਾਂਕਣ ਕਰਨ ਦੇ ਕੰਮ ’ਚ ਲੱਗੇ ਹਨ, ਇਸ ’ਚ ਉਪਭੋਗਤਾਵਾਂ ਤਕ ਪਹੁੰਚਣ ਤੋਂ ਪਹਿਲਾਂ ਬਰਬਾਦ ਹੋਣ ਵਾਲੇ ਖ਼ਾਦ ਪਦਾਰਥ ਸ਼ਾਮਿਲ ਹਨ।

ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ 2019 ’ਚ 930 ਕਰੋੜ ਟਨ ਖਾਣਾ ਕਚਰੇ ’ਚ ਬਰਬਾਦ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਨੇ ਸਾਲ 2030 ਤਕ ਖਾਣੇ ਦੀ ਬਰਬਾਦੀ ਨੂੰ ਘੱਟ ਕਰਨ ਦਾ ਸੰਕਲਪ ਲਿਆ ਹੈ। ਯੂਐੱਨ ਇਨਵਾਇਰਮੈਂਟ ਪ੍ਰੋਗਰਾਮ ਅਤੇ ਪਾਰਟਨਰ ਆਰਗੇਨਾਈਜੇਸ਼ਨ ਡਬਲਯੂਆਰਏਪੀ ਦੇ ਸਹਿਯੋਗ ਨਾਲ ਫੂਡ ਵੇਸਟ ਇੰਡੈਕਸ ਰਿਪੋਰਟ 2021 ’ਚ ਇਹ ਗੱਲਾਂ ਕਹੀਆਂ ਗਈਆਂ ਹਨ। ਇਸ ’ਚ ਦੁਨੀਆ ਨੂੰ ਇਸ ਖ਼ਤਰੇ ਤੋਂ ਆਗਾਹ ਵੀ ਕੀਤਾ ਗਿਆ ਹੈ।

ਯੂਐੱਨ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਖ਼ਰਾਬ ਕੀਤਾ ਗਿਆ ਇਹ ਭੋਜਨ ਵੀ ਖੇਤਾਂ ’ਚ ਹੀ ਉੱਗਦਾ ਹੈ ਅਤੇ ਸਪਲਾਈ ਚੇਨ ਦੇ ਮਾਧਿਅਮ ਨਾਲ ਬਾਜ਼ਾਰਾਂ ਅਤੇ ਫਿਰ ਗਾਹਕਾਂ ਤਕ ਪਹੁੰਚਦਾ ਹੈ। ਇਸਤੋਂ ਬਾਅਦ ਇਸਨੂੰ ਖਾਇਆ ਨਹੀਂ ਜਾਂਦਾ ਅਤੇ ਇਸਨੂੰ ਕਚਰੇ ਦੇ ਡਿੱਬੇ ’ਚ ਸੁੱਟ ਦਿੱਤਾ ਜਾਂਦਾ ਹੈ। ਜਦਕਿ ਇਸ ਭੋਜਨ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ ਜਾ ਸਕਦਾ ਹੈ। ਇਹ ਰਿਪੋਰਟ ਬਣਾਉਂਦੇ ਸਮੇਂ ਯੂਐੱਨ ਨੇ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਤਕਨੀਕਾਂ ਬਾਰੇ ਵੀ ਦੱਸਿਆ ਜੋ ਆਪਣੇ ਇਥੇ ਖ਼ਰਾਬ ਹੁੰਦੇ ਖਾਣੇ ਦਾ ਸਟੀਕ ਅਨੁਮਾਨ ਲਗਾ ਸਕਦੇ ਹਨ।

ਯੂਐੱਨਈਪੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਇੰਗਰ ਐਂਡਰਸਨ ਦਾ ਕਹਿਣਾ ਹੈ ਕਿ ਜੇਕਰ ਅਸੀਂ ਕਲਾਈਮੇਟ ਚੇਂਟ ਅਤੇ ਕੁਦਰਤੀ ਸਾਧਨਾਂ ਦੇ ਨੁਕਸਾਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਜਾਣਾਂਗੇ ਤਾਂ ਇਸਦਾ ਖ਼ਾਮਿਆਜ਼ਾ ਵੀ ਇਕ ਦਿਨ ਸਾਨੂੰ ਵੀ ਭੁਗਤਣਾ ਪਵੇਗਾ। ਦੁਨੀਆ ਦੇ ਹਰ ਦੇਸ਼ ਅਤੇ ਹਰ ਦੇਸ਼ਵਾਸੀ ਨੂੰ ਇਸ ਪਾਸੇ ਧਿਆਨ ਦੇਣਾ ਹੋਵੇਗਾ ਕਿ ਅੰਨ ਦਾ ਇਕ ਦਾਣਾ ਵੀ ਖ਼ਰਾਬ ਨਾ ਹੋਣ ਦਿਓ। ਖ਼ਾਦ ਉਤਪਾਦਨ ਨੂੰ ਬੇਕਾਰ ਕਰਨ ’ਚ ਸਭ ਤੋਂ ਅੱਗੇ ਅਮੀਰ ਦੇਸ਼ ਹਨ।

Posted By: Ramanjit Kaur