ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੁਆਰਾ ਮੰਗਲਵਾਰ ਤੜਕੇ ਸਰਹੱਦ ਪਾਰ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ। ਬੁੱਧਵਾਰ ਨੂੰ ਸਵੇਰੇ ਭਾਰਤ ਦਾ ਇਕ ਜਹਾਜ਼ ਕ੍ਰੈਸ਼ ਹੋਇਆ ਅਤੇ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਗ੍ਰਿਫ਼ਤਾਰ ਕਰ ਲਿਆ। ਦੂਸਰੇ ਪਾਸੇ ਭਾਰਤ ਨੇ ਵੀ ਪਾਕਿਸਤਾਨ ਦੇ ਐੱਫ 16 ਜਹਾਜ਼ ਨੂੰ ਸੁੱਟਿਆ ਹੈ। ਇਸ ਤਨਾਤਨੀ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫ਼ੌਜ ਨੇ ਸ਼ਾਂਤੀ ਦੀ ਗੱਲ ਕੀਤੀ। ਸ਼ਾਂਤੀ ਦੀ ਇਹ ਗੱਲ ਜ਼ਿਆਦਾ ਦੇਰ ਨਾ ਟਿਕੀ ਅਤੇ ਪਾਕਿਸਤਾਨ ਨੇ ਇਕ ਵਾਲ ਫਿਰ ਸਰਹੱਦ 'ਤੇ ਸੀਜ਼ਫਾਇਰ ਦੀ ਉਲੰਘਣਾ ਕੀਤੀ।

ਆਈਟੀ ਮੰਤਰੀ ਦਾ ਯੂਟਿਊਬ ਨੂੰ ਨਿਰਦੇਸ਼

ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਯੂਟਿਊਬ ਨੂੰ ਨਿਰਦੇਸ਼ ਦਿੱਤਾ ਕਿ ਉਹ ਕਮਾਂਡਰ ਅਭਿਨੰਦਨ ਨਾਲ ਜੁੜੀਆਂ ਸਾਰੀਆਂ 11 ਵੀਡੀਓਜ਼ ਨੂੰ ਤੁਰੰਟ ਹਟਾ ਦੇਵੇ।

ਪਾਕਿਸਤਾਨੀ ਸੰਸਦ 'ਚ ਇਮਰਾਨ ਖ਼ਾਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਕੱਲ੍ਹ ਰਿਹਾਅ ਕਰ ਦੇਣਗੇ।

10 ਦੇਸ਼ਾਂ ਦੇ ਰਾਜਦੂਤਾਂ ਨੂੰ ਦਿੱਤੀ ਤਾਜ਼ਾ ਹਾਲਾਤ ਦੀ ਜਾਣਕਾਰੀ

10 ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤ ਨੂੰ ਲੈ ਕੇ ਵੀਰਵਾਰ ਨੂੰ ਵਿਦੇਸ਼ ਵਿਭਾਗ 'ਚ ਵਿਦੇਸ਼ ਸਕੱਤਰ ਨਾਲ ਬੈਠਕ ਕੀਤੀ। ਇਸ 'ਚ ਜਰਮਨੀ, ਨਾਈਜੀਰੀਆ, ਦੱਖਣੀ ਅਫ਼ਰੀਕਾ, ਬੈਲਜ਼ੀਅਮ ਦੇ ਵੀ ਰਾਜਦੂਤ ਮੌਜੂਦ ਸਨ।


ਪਕਿਸਤਾਨ ਨੇ ਜੈਸ਼ ਬਾਰੇ ਦੁਨੀਆ ਨੂੰ ਝੂਠ ਬੋਲਿਆ

ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਬਾਰੇ ਦੁਨੀਆ ਨੂੰ ਝੂਠ ਬੋਲਿਆ ਹੈ। ਉਨ੍ਹਾਂ ਨੇ ਭਾਰਤ ਦੇ ਦੋ ਪਾਇਲਟ ਗ੍ਰਿਫ਼ਤਾਰ ਹੋਣ ਦੀ ਗੱਲ ਕਹਿ ਕੇ ਝੂਠ ਬੋਲਿਆ। ਉਨ੍ਹਾਂ ਨੇ ਸਮੁੰਦਰੀ ਜਹਾਜ਼ਾਂ ਦੇ ਅੱਗੇ ਵਧਣ ਤੇ ਮਿਸਾਇਲ ਅਟੈਕ ਬਾਰੇ ਵੀ ਝੂਠ ਬੋਲਿਆ ਹੈ।

ਕਰਤਾਰਪੁਰ ਕਾਰੀਡੋਰ 'ਤੇ ਗੱਲਬਾਤ ਨੂੰ ਤਿਆਰ

ਭਾਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਹਵਾਈ ਰਾਸਤਾ ਅਤੇ ਸਮਝੌਤਾ ਐਕਸਪ੍ਰੈਸ ਵੀ ਰੋਕ ਲਗਾ ਦਿੱਤੀ ਹੈ। ਅਸੀਂ ਤਾਂ ਕਰਤਾਰਪੁਰ ਕਾਰੀਡੋਰ 'ਤੇ ਵੀ ਗੱਲਬਾਤ ਕਰਨ ਨੂੰ ਤਿਆਰ ਹਾਂ।

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਇਰ ਦੀ ਉਲੰਘਣਾ

ਪਾਕਿਸਤਾਨ ਨੇ ਦੁਪਹਿਰ ਕਰੀਬ 2.15 ਵਜੇ ਇਕ ਵਾਰ ਫਿਰ ਜੰਮੂ-ਕਸ਼ਮੀਰ 'ਚ ਰਜੌਰੀ ਦੇ ਨੌਸ਼ੇਰਾ 'ਚ ਸੀਜ਼ਫਾਇਰ ਦੀ ਉਲੰਘਣਾ ਕੀਤੀ। ਭਾਰਤੀ ਫ਼ੌਜ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਰਹੀ ਹੈ।

ਪਾਕਿਸਤਾਨ ਅੱਤਵਾਦ ਖ਼ਿਲਾਫ਼ ਕਦਮ ਉਠਾਏ, ਹੁਣ ਹੋਵੇਗੀ ਗੱਲਬਾਤ

ਸਰਕਾਰੀ ਸੂਤਰਾਂ ਅਨੁਸਾਰ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਹਿਲਾਂ ਉਹ ਅੱਤਵਾਦ ਖ਼ਿਲਾਫ਼ ਸਖ਼ਤ ਕਦਮ ਉਠਾਏ, ਫਿਰ ਹੀ ਕੋਈ ਗੱਲਬਾਤ ਹੋਵੇਗੀ।

ਭਾਰਤ ਦੀ ਪਾਕਿਸਤਾਨ ਨੂੰ ਦੋ ਟੁੱਕ, ਸਾਡੇ ਪਾਇਲਟ ਨੂੰ ਕੁਝ ਹੋਇਆ ਤਾਂ ਕਰਾਂਗੇ ਕਾਰਵਾਈ

ਸੂਤਰਾਂ ਅਨੁਸਾਰ ਭਾਰਤ ਨੇ ਪਾਕਿਸਤਾਨ ਨੂੰ ਦੋ ਟੁੱਕ ਜਵਾਬ ਦਿੱਤਾ ਹੈ ਕਿ ਉਹ ਜਲਦ ਹੀ ਸਾਡੇ ਪਾਇਲਟ ਨੂੰ ਛੱਡ ਦੇਵੇ ਅਤੇ ਉਨ੍ਹਾਂ ਨਾਲ ਮਨੁੱਖੀ ਵਿਵਹਾਰ ਹੋਵੇ। ਭਾਰਤ ਨੇ ਕਿਹਾ ਹੈ ਜੇਕਰ ਸਾਡੇ ਵਿੰਗ ਕਮਾਂਡਰ ਅਭਿਨੰਦਨ ਨੂੰ ਕੁਝ ਕਿਹਾ ਤਾਂ ਅਸੀਂ ਕਾਰਵਾਈ ਕਰਾਂਗੇ।

ਕੰਧਾਰ ਹਾਈਜੈਕ ਤਰ੍ਹਾਂ ਵਿੰਗ ਕਮਾਂਡਰ ਦਾ ਇਸਤੇਮਾਲ ਕਰਨਾ ਚਹੁੰਦਾ ਹੈ ਪਾਕਿ

ਸੂਤਰਾਂ ਅਨੁਸਾਰ ਖ਼ਬਰ ਹੈ ਕਿ ਪਾਕਿਸਤਾਨ ਵਿੰਗ ਕਮਾਂਡਰ ਅਭਿਨੰਦਨ ਨੂੰ ਕੰਧਾਰ ਹਾਈਜੈਕ ਦੀ ਤਰ੍ਹਾਂ ਇਸਤੇਮਾਲ ਕਰਨਾ ਚਹੁੰਦਾ ਹੈ। ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਨਹੀਂ ਕਰੇਗਾ। ਭਾਰਤ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਨੂੰ ਲਗਦਾ ਹੈ ਕਿ ਉਹ ਅਭਿਨੰਦਨ ਨੂੰ ਲੈ ਕੇ ਭਾਰਤ ਨੂੰ ਬਦਨਾਮ ਕਰ ਸਕਦਾ ਹੈ ਤਾਂ ਇਹ ਗ਼ਲਤ ਹੈ। ਭਾਰਤ ਚਹੁੰਦਾ ਹੈ ਕਿ ਵਿੰਗ ਕਮਾਂਡਰ ਨੂੰ ਜਲਦ ਤੋਂ ਜਲਦ ਛੱਡ ਦਿੱਤਾ ਜਾਵੇ ਅਤੇ ਉਨ੍ਹਾਂ ਨਾਲ ਮਨੁੱਖੀ ਵਿਹਾਰ ਕੀਤਾ ਜਾਵੇ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਦੋ-ਚਾਰ ਦਿਨਾਂ 'ਚ ਭਾਰਤੀ ਪਾਇਲਟ ਦੀ ਰਿਹਾਈ ਨੂੰ ਲੈ ਕੋਈ ਫ਼ੈਸਲਾ ਕਰੇਗਾ। ਇਹੀ ਨਹੀਂ ਪਾਕਿਸਤਾਨ ਇਮਰਾਨ ਖ਼ਾਨ ਅੱਤਵਾਦ ਸਮੇਤ ਸਾਰੇ ਮੁੱਦਿਆਂ 'ਤੇ ਪੀਐੱਮ ਮੋਦੀ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ।

ਭਾਰਤ-ਪਾਕਿਸਤਾਨ ਤੋਂ ਚੰਗੀਆਂ ਖ਼ਬਰਾਂ ਆਉਣ ਤੋਂ ਬਾਅਦ ਸੁਣੋ ਟਰੰਪ ਨੇ ਕੀ ਕਿਹਾਪਾਕਿਸਤਾਨ ਦੀ ਫ਼ੌਜ ਜੈਸ਼ ਦਾ ਸਮੱਰਥਨ ਕਰ ਰਹੀ ਹੈ-ਰੱਖਿਆ ਵਿਭਾਗ

ਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਫ਼ੌਜ ਜੈਸ਼-ਏ-ਮੁਹੰਮਦ ਦਾ ਸਮਰਥਨ ਕਰ ਰਹੀ ਹੈ ਅਤੇ ਮਸੂਦ ਅਜ਼ਹਰ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੀ ਹੈ। ਪਾਕਿਸਤਾਨ ਦੀ ਹਵਾਈ ਘੁਸਪੈਠ ਮਿਲਟਰੀ ਦੇ ਟਿਕਾਣਿਆ 'ਤੇ ਹਮਲਾ ਸੀ। ਸਾਡੇ ਪਾਇਲਟ ਦੇ ਨਾਲ ਵੀ ਉੱਥੇ ਬੁਰਾ ਵਿਵਹਾਰ ਜੋ ਕਿ ਜੇਨੇਵਾ ਸੰਧੀ ਦੀ ਉਲੰਘਣਾ ਹੈ। ਪਾਕਿਸਤਾਨ ਦੀ ਹਵਾਈ ਘੁਸਪੈਠ ਮਿਲਟਰੀ ਦੇ ਟਿਕਾਣਿਆ 'ਤੇ ਹਮਲਾ ਸੀ। ਸਾਡੇ ਪਾਇਲਟ ਨਾਲ ਵੀ ਉੱਥੇ ਬੁਰਾ ਵਿਹਾਰ ਕੀਤਾ ਗਿਆ ਜੋ ਜੇਨੇਵਾ ਸੰਧੀ ਦੀ ਸ਼ਰੇਆਮ ਉਲੰਘਣਾ ਹੈ।

ਆਸਟ੍ਰੇਲੀਆ ਨੇ ਭਾਰਤ-ਪਾਕਿ ਨੂੰ ਕੀਤੀ ਸ਼ਾਂਤੀ ਦੀ ਅਪੀਲ

ਆਸਟ੍ਰੇਲੀਆ ਨੇ ਭਾਰਤ ਅਤੇ ਪਾਕਿ ਨੂੰ ਸਰਹੱਦ 'ਤੇ ਸ਼ਾਂਤੀ ਕਾਇਮ ਕਰਨ ਦੀ ਅਪੀਲ ਕੀਤੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਦੋਵੇ ਦੇਸ਼ ਕਿਸੇ ਵੀ ਤਰ੍ਹਾਂ ਦੀ ਫ਼ੌਜੀ ਕਾਰਵਾਈ ਤੋਂ ਦੂਰ ਰਹਿਣ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੋ ਸਕਦਾ ਹੈ।

ਇਹ ਹੈ ਭਾਰਤੀ ਹਵਾਈ ਫ਼ੌਜ ਦੁਆਰਾ ਸੁੱਟਿਆ ਗਿਆ F16 ਦਾ ਹਿੱਸਾ

ਭਾਰਤੀ ਹਵਾਈ ਫ਼ੌਜ ਦੁਆਰਾ ਬੁੱਧਵਾਰ ਨੂੰ ਸੁੱਟਿਆ ਗਿਆ ਪਾਕਿਸਤਾਨ ਦਾ ਜਹਾਜ਼ F16 ਦੇ ਇੰਜਨ ਦਾ ਕੁਝ ਹਿੱਸਾ ਮਿਲ ਗਿਆ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਇਸ ਦੀ ਤਸਵੀਰ ਨੂੰ ਦੇਖ ਕੇ ਦੱਸਿਆ ਸੀ ਕਿ ਇਹ ਭਾਰਤੀ ਫਾਈਟਰ ਜੈੱਟ MIG 21 ਦਾ ਮਲਬਾ ਹੈ।

ਇਸ ਲੜਾਕੂ ਜਹਾਜ਼ ਦਾ ਮਲਵਾ ਮਕਬੂਜ਼ਾ 'ਚ ਡਿੱਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤਸਵੀਰ 'ਚ ਦਿਖਆਇਆ ਗਿਆ ਮਲਵਾ ਉਸੇ ਜਹਾਜ਼ ਦਾ ਹੋ ਸਕਦਾ ਹੈ। ਮਲਵੇ ਕੋਲ ਪਾਕਿਸਤਾਨੀ ਫ਼ੌਜ ਦੇ ਕਮਾਂਡਿੰਗ ਅਫ਼ਸਰ ਵੀ ਦੇਖੇ ਜਾ ਸਕਦੇ ਹਨ।


ਕਸ਼ਮੀਰ ਦੇ ਹਾਲਾਤ 'ਤੇ ਜਾਪਾਨ ਵੀ ਚਿੰਤਤ

ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨੇ ਵੀ ਕਸ਼ਮੀਰ ਦੇ ਹਾਲਾਤ 'ਤੇ ਚਿੰਤਾ ਜਤਾਈ ਹੈ। ਜਾਪਾਨ ਨੇ 14 ਫਰਵਰੀ ਨੂੰ ਕਸ਼ਮੀਰ 'ਚ CRPF ਦੇ ਕਾਫ਼ਿਲੇ 'ਤੇ ਹਮਲੇ ਦੀ ਨਿੰਦਿਆ ਕੀਤੀ ਹੈ। ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਜਾਪਾਨ ਨੇ ਪਾਕਿਸਤਾਨ ਨੂੰ ਅੱਤਵਾਦ ਖ਼ਿਲਾਫ਼ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।

ਵਿੰਗ ਕਮਾਂਡਰ ਅਭਿਨੰਦਨ ਦੀ ਸੁਰੱਖਿਅਤ ਵਾਪਸੀ ਦੀ ਮੰਗ

ਪਾਕਿਸਾਤਨ 'ਚ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਦੇ ਵਿਦੇਸ਼ ਵਿਭਾਗ ਤੋਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਾਰ ਅਬਿਨੰਦਨ ਵਰਤਾਮਾਨ ਦੀ ਸੁਰੱਖਿਅਤ ਵਾਪਸੀ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ 7 ਲੋਕ ਕਲਿਆਣ ਮਾਰਗ 'ਤੇ ਅੱਜ ਫਿਰ ਕੇਂਦਰੀ ਕੈਬਨਿਟ ਦੀ ਬੈਠਕ ਕਰਨਗੇ।

ਐੱਨਐੱਸਏ ਅਜੀਤ ਡੋਭਾਲ ਨੇ ਕੀਤੀ ਅਮਰੀਕੀ ਵਿਦੇਸ਼ ਮੰਤਰੀ ਨਾਲ ਗੱਲਬਾਤ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨਾਲ ਦੇਰ ਰਾਤ ਫੋਨ 'ਤੇ ਗੱਲਬਾਤ ਕੀਤੀ। ਅਮਰੀਕਾ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਧਰਤੀ 'ਤੇ ਜੈਸ਼-ਏ-ਮੁਹੰਮਦ ਦੇ ਕੈਂਪਾਂ 'ਤੇ ਭਾਰਤ ਦੇ ਹਮਲੇ ਦਾ ਸਮਰਥਨ ਕਰਦਾ ਹੈ।

ਅਮਰੀਕਾ ਨੇ ਪਾਕਿਸਾਤਨ ਨੂੰ ਦਿੱਤੀ ਸਲਾਹ

ਅਮਰੀਕਾ ਦਾ ਕਹਿਣਾ ਹੈ ਕਿ ਸਰਹੱਦ ਪਾਰ ਅੱਤਵਾਦ ਜਿਵੇਂ ਕਿ ਕੁਝ ਸਮਾਂ ਪਹਿਲਾਂ ਹੀ ਭਾਰਤੀ ਸਰਹੱਦ ਅੰਦਰ ਸੀਆਰਪੀਐੱਫ ਦੇ ਕਾਫ਼ਿਲੇ 'ਤੇ ਕੀਤਾ ਗਿਆ, ਉਹ ਖੇਤਰ ਦੀ ਸੁਰੱਖਿਆ ਲਈ ਬੇਹੱਦ ਖ਼ਤਰਨਾਕ ਹੈ। ਅਸੀਂ ਪਾਕਿਸਤਾਨ ਨੂੰ ਇਸ ਵਾਰ ਫਿਰ ਕਹਿਣਾ ਚਹੁੰਦੇ ਹਾਂ ਕਿ ਉਹ ਸੰਯੁਕਤ ਰਾਸ਼ਟਰ ਕੌਂਸਲ ਦੇ ਨਿਯਮਾਂ ਨੂੰ ਮੰਨੇ ਅਤੇ ਅੱਤਵਾਦੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਤੇ ਫੰਡ ਮੁਹੱਇਆ ਨਾ ਕਰਵਾਏ।

ਅਮਰੀਕਾ ਨੇ ਕੀਤੀ ਸ਼ਾਂਤੀ ਦੀ ਅਪੀਲ

ਅਮਰੀਕਾ ਨੇ ਪਾਕਿਸਤਾਨ ਅਤੇ ਭਾਰਤ ਦੋਵਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਨੂੰ ਸਰਹੱਦ ਪਾਰ ਆਪਣੀਆਂ ਕਾਰਾਵਈਆਂ ਨੂੰ ਤੁਰੰਤ ਰੋਕ ਕੇ ਸ਼ਾਂਤੀ ਕਾਇਮ ਕਰਨੀ ਚਾਹੀਦੀ ਹੈ। ਅਮਰੀਕਾ ਚਹੁੰਦਾ ਹੈ ਕਿ ਦੋਵੇ ਦੇਸ਼ ਯੁੱਧ ਜਿਹੇ ਹਾਲਾਤ ਤੋਂ ਜਲਦ ਬਾਹਰ ਨਿਕਲਣ।

ਪਾਕਿਸਤਾਨ ਨੇ ਕੀਤੀ ਸੀਜ਼ਫਾਇਰ ਦੀ ਉਲੰਘਣਾ

ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੀ ਕ੍ਰਿਸ਼ਣਾ ਘਾਟੀ 'ਚ ਐੱਲਓਸੀ ਦੇ ਨਜ਼ਦੀਕ ਵੀਰਵਾਰ ਸਵੇਰੇ ਛੇ ਵਜੇ ਇਕ ਵਾਰ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ। ਭਾਰਤੀ ਫ਼ੌਜ ਨੇ ਪਾਕਿਸਤਾਨੀ ਫਾਇਰ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਇਸ ਤੋਂ ਬਾਅਦ ਸਵੇਰੇ ਕਰੀਬ ਸੱਤ ਵਜੇ ਦੋਵਾਂ ਪਾਸਿਆ ਤੋਂ ਫਾਇਰਿੰਗ ਰੁਕ ਗਈ।

Posted By: Akash Deep