26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ 'ਚ ਸਥਿਤ ਜੈਸ਼-ਏ-ਮੁਹੰਮਦ ਦੇ ਬੇਸਕੈਂਪ 'ਤੇ ਏਅਰ ਸਟ੍ਰਾਈਕ ਕੀਤੀ ਸੀ। ਜਿੱਥੇ ਇਹ ਬੰਬ ਵਿਸਫੋਟ ਹੋਇਆ ਉੱਥੇ ਮੌਜੂਦ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਏਅਰ ਸਟ੍ਰਾਈਕ ਦੇ ਕਈ ਘੰਟੇ ਬਾਅਦ ਐਂਬੂਲੈਂਸ 'ਚ 35 ਲਾਸ਼ਾਂ ਨੂੰ ਉੱਤੋਂ ਬਾਹਰ ਲਿਜਾਂਦਾ ਗਿਆ। ਉਨ੍ਹਾਂ ਮੁਤਾਬਕ, ਹਮਲੇ 'ਚ ਦਰਜਨ ਭਰ ਅੱਤਵਾਦੀਆਂ ਸਮੇਤ ਸਾਬਕਾ ਆਈਐੱਸਆਈ ਏਜੰਟ ਵੀ ਮਾਰੇ ਗਏ। ਰੋਮ ਦੇ ਇਕ ਪੱਤਰਕਾਰ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਸੀ। ਉਸ ਨੇ ਚਸ਼ਮਦੀਦਾਂ ਤੋਂ ਐਨਕ੍ਰਿਪਟਿਡ ਕਮਿਊਨਿਕੇਸ਼ਨ ਸਿਸਟਮ ਨਾਲ ਸੰਪਰਕ ਕੀਤਾ ਸੀ।

ਰਿਪੋਰਟ 'ਚ ਕਿਹਾ ਹੈ ਕਿ ਇਕ ਚਸ਼ਮਦੀਦ ਮੁਤਾਬਕ, ਬੰਬਾਰੀ ਦੇ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਘਟਨਾ ਵਾਲੀ ਥਾਂ 'ਤੇ ਆ ਗਿਆ ਸੀ,ਪਰ ਉਸ ਇਲਾਕੇ ਨੂੰ ਫੌਜ ਨੇ ਪਹਿਲਾਂ ਹੀ ਕਬਜ਼ੇ ਵਿਚ ਲੈ ਲਿਆ ਸੀ। ਪੁਲਿਸ ਨੂੰ ਵੀ ਇਲਾਕੇ 'ਚ ਨਹੀਂ ਜਾਣ ਦਿੱਤਾ ਗਿਆ। ਐਂਬੂਲੈਂਸ 'ਤੇ ਮੌਜੂਦ ਮੈਡੀਕਲ ਸਟਾਫ ਤੋਂ ਫੌਜ ਨੇ ਫੋਨ ਵੀ ਲੈ ਲਏ ਸਨ।

ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਸ ਇਲਾਕੇ 'ਚ ਬੰਬਾਰੀ ਨਾਲ ਕਰਨਲ ਸਲੀਮ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਸਾਬਕਾ ਆਈਐੱਸਆਈ ਅਧਿਕਾਰੀ ਦੀ ਵੀ ਮੌਤ ਹੋਈ ਸੀ। ਇਕ ਹੋਰ ਸਾਬਕਾ ਆਈਐੱਸਆਈ ਅਧਿਕਾਰੀ ਕਰਨਲ ਜਫਰ ਜਾਕਰੀ ਜ਼ਖਮੀ ਹੋ ਗਏ ਸਨ।

ਚਸ਼ਮਦੀਦਾਂ ਨੇ ਇਹ ਵੀ ਕਿਹਾ ਕਿ ਇਕ ਆਰਜ਼ੀ ਲੱਕੜ ਦੇ ਬਣੇ ਘਰ ਵਿਚ ਰਹਿ ਰਹੇ 12 ਅੱਤਵਾਦੀਆਂ ਦੀ ਮੌਤ ਹੋਈ। ਇਹ ਸਾਰੇ ਜੈਸ਼-ਏ-ਮੁਹੰਮਦ 'ਚ ਭਰਤੀ ਹੋਏ ਸਨ ਅਤੇ ਫਿਦਾਈਨ ਟ੍ਰੇਨਿੰਗ ਲੈ ਰਹੇ ਸਨ। ਬੰਬਾਰੀ 'ਚ ਇਹ ਤਬਾਹ ਹੋ ਗਿਆ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ ਦੇ ਨੈਥਨ ਰੂਸਰ ਨੇ ਇਸ ਹਮਲੇ ਦਾ ਸੈਟਲਾਈਟ ਐਨਲਸਿਸ ਕੀਤਾ। ਉਨ੍ਹਾਂ ਪਾਇਆ ਕਿ ਹਮਲੇ ਦੀ ਥਾਂ 'ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦੇ ਨਿਸ਼ਾਨ ਨਹੀਂ ਮਿਲੇ। ਇਹ ਹਵਾਈ ਫ਼ੌਜ ਦੇ ਹਮਲੇ ਵਿਚ ਹੋਏ ਨੁਕਸਾਨ ਦੇ ਭਾਰਤੀ ਦਾਅਵੇ ਨੂੰ ਸਾਬਿਤ ਨਹੀਂ ਕਰਦੇ।

Posted By: Seema Anand