ਜੇਐੱਨਐੱਨ, ਨਵੀਂ ਦਿੱਲੀ : ਨਿਰਭੈਆ ਮਾਮਲੇ 'ਚ ਫਾਂਸੀ ਦੀ ਸਜ਼ਾ ਪਾਏ ਚਾਰਾਂ ਦੋਸ਼ੀਆਂ 'ਚੋਂ ਇਕ ਪਵਨ ਕੁਮਾਰ ਗੁਪਤਾ ਦੀ ਸਪੈਸ਼ਲ ਲੀਵ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਵਕੀਲ ਏਪੀ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁਵਕਿੱਲ ਨਾਬਾਲਗ ਹੈ। ਅਜਿਹੇ 'ਚ ਉਸ ਨੂੰ ਨਾਬਾਲਗ ਦੇ ਤੌਰ 'ਤੇ ਦੇਖਿਆ ਜਾਵੇ। ਏਪੀ ਸਿੰਘ ਨੇ ਦੋਸ਼ੀ ਪਵਨ ਵੱਲੋਂ ਪੱਖ ਰੱਖਦੇ ਹੋਏ ਦਾਅਵਾ ਕੀਤਾ ਕਿ 16 ਦਸੰਬਰ, 2012 ਨੂੰ ਪਵਨ ਕੁਮਾਰ ਗੁਪਤਾ ਦੀ ਉਮਰ 17 ਸਾਲ ਇਕ ਮਹੀਨੇ ਤੇ 20 ਦਿਨ ਸੀ। ਨਾਲ ਹੀ ਇਹ ਵੀ ਤਰਕ ਦਿੱਤਾ ਕਿ ਜਦੋਂ ਇਹ ਅਪਰਾਧ ਹੋਇਆ ਤਾਂ ਉਦੋਂ ਉਹ ਨਾਬਾਲਗ ਸੀ। ਇਸ ਨਾਲ ਇਹ ਵੀ ਕਿਹਾ ਗਿਆ ਕਿ ਅਪਰਾਧ ਦੇ ਸਮੇਂ ਉਹ ਇਕ ਕਿਸ਼ੋਰ ਸੀ। ਦਿੱਲੀ ਹਾਈ ਕੋਰਟ ਨੇ ਇਸ ਤੱਥ ਦੀ ਅਣਦੇਖੀ ਕੀਤੀ।

ਦੱਸ ਦੇਈਏ ਕਿ ਸੋਮਵਾਰ ਨੂੰ ਪਵਨ ਵੱਲੋਂ ਪੇਸ਼ ਵਕੀਲ ਏਪੀ ਸਿੰਘ ਨੇ ਤਿੰਨਾਂ ਜੱਜਾਂ ਦੀ ਬੈਚ ਆਰ.ਭਾਨੂਮਤੀ, ਅਸ਼ੋਕ ਭੂਸ਼ਣ ਤੇ ਬੋਪਨਾ ਸਾਹਮਣੇ ਆਪਣਾ ਪੱਖ ਰੱਖਿਆ। ਹੁਣ ਸੁਪਰੀਮ ਕੋਰਟ ਪਵਨ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਆਪਣਾ ਇਹ ਫ਼ੈਸਲਾ ਸੁਣਾ ਦਿੱਤਾ ਹੈ।

Posted By: Amita Verma