ਜੇਐਨਐਨ, ਨਵੀਂ ਦਿੱਲੀ : 16 ਦਸੰਬਰ 2012 ਨੂੰ ਦਿੱਲੀ ਵਿਚ ਹੋਏ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਕਾਂਡ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਿਚ ਸੁਣਵਾਈ ਪੂਰੀ ਹੋ ਚੁੱਕੀ ਹੈ। ਕੋਰਟ ਬੁੱਧਵਾਰ ਨੂੰ ਇਸ 'ਤੇ ਆਪਣਾ ਫੈਸਲਾ ਸੁਣਾਏਗਾ। ਇਸ ਪਟੀਸ਼ਨ ਵਿਚ ਰਾਸ਼ਟਰਪਤੀ ਨੇ ਰਹਿਮ ਪਟੀਸ਼ਨ ਰੱਦ ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਨਾਲ ਹੀ ਡੈਥ ਵਾਰੰਟ ਇਕ ਫਰਵਰੀ ਨੂੰ ਡੈਥ ਵਾਰੰਟ 'ਤੇ ਵੀ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਦੋਵੇਂ ਹੀ ਮਾਮਲਿਆਂ ਵਿਚ ਬੁੱਧਵਾਰ ਨੂੰ ਫੈਸਲਾ ਹੋਵੇਗਾ।

ਵਕੀਲ ਦਾ ਸਨਸਨੀਖੇਜ਼ ਦਾਅਵਾ-ਮੁਕੇਸ਼ ਦੇ ਨਾਲ ਤਿਹਾੜ ਵਿਚ ਹੋਇਆ ਸਰੀਰਕ ਸੋਸ਼ਣ

ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਫਾਂਸੀ ਦੀ ਸਜ਼ਾ ਪਾਏ ਦੋਸ਼ੀ ਮੁਕੇਸ਼ ਵੱਲੋਂ ਪੇਸ਼ ਵਕੀਲ ਨੇ ਸਨਸਨੀਖੇਜ਼ ਖੁਲਾਸਾ ਕੀਤਾ ਕਿ ਉਸ ਦੇ ਨਾਲ ਤਿਹਾੜ ਜੇਲ੍ਹ ਵਿਚ ਸਰੀਰਕ ਸੋਸ਼ਣ ਹੋਇਆ ਹੈ। ਉਥੇ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਜੇਲ੍ਹ ਵਿਚ ਮੁਕੇਸ਼ ਦੀ ਪਿਟਾਈ ਵੀ ਕੀ ਗਈ। ਕੋਰਟ ਵਿਚ ਮੁਕੇਸ਼ ਲਈ ਰਾਹਤ ਦੀ ਗੁਜ਼ਾਰਿਸ਼ ਕਰਦੇ ਹੋਏ ਇਹ ਵੀ ਕਿਹਾ ਕਿ ਗੁਨਾਹ ਨਾਲ ਨਫ਼ਰਤ ਕਰੋ, ਗੁਨਾਹਗਾਰ ਨਾਲ ਨਹੀਂ।

ਉਧਰ ਸੁਣਵਾਈ ਦੌਰਾਨ ਸੌਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕਦੇ ਕਦੇ ਫਾਂਸੀ ਦੀ ਸਜ਼ਾ ਯਾਫ਼ਤਾ ਦੋਸ਼ੀ ਦੀ ਮਾਨਸਿਕ ਸਥਿਤੀ ਖਰਾਬ ਹੋ ਜਾਂਦੀ ਹੈ ਅਜਿਹੇ ਵਿਚ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਂਦੀ ਪਰ ਮੁਕੇਸ਼ ਦੀ ਮਾਨਸਿਕ ਸਥਿਤੀ ਠੀਕ ਹੈ।

Posted By: Tejinder Thind