winter parliament session live update

ਸ਼ੁੱਕਰਵਾਰ ਨੂੰ ਸ਼ਿਵਸੇਨਾ ਅਤੇ ਐੱਨਸੀਪੀ ਦੀ ਬੈਠਕ

ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਤੌਰ-ਤਰੀਕਿਆਂ 'ਤੇ ਚਰਚਾ ਲਈ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ, ਅਹਿਮਦ ਪਟੇਲ ਅਤੇ ਮਲਿਕਾਰਜੁਨ ਖੜਗੇ ਸ਼ਿਵਸੇਨਾ ਅਤੇ ਐੱਨਸੀਪੀ ਨਾਲ ਬੈਠਕ ਲਈ ਕੱਲ੍ਹ ਮੁੰਬਈ ਜਾਣਗੇ।

ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਭਵਿੱਖ 'ਤੇ ਬੋਲੇ ਸੀਜੇਆਈ

ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਕਿਹਾ ਕਿ ਕਾਨੂੰਨ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਭਵਿੱਖ ਦੇ ਵਿਸ਼ੇ 'ਚ ਸਾਨੂੰ ਗੰਭੀਰ ਅਧਿਐਨ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਇਹ ਕਿ ਇਹ ਨਿਆਇਕ ਫ਼ੈਸਲੇ ਲੈਣ 'ਚ ਕਿਵੇਂ ਸਹਾਇਤਾ ਕਰ ਸਕਦਾ ਹੈ।

ਐੱਸਜੀਪੀ ਹਟਾਏ ਜਾਣ 'ਤੇ ਪ੍ਰਿਅੰਕਾ ਨੇ ਰਾਜਨੀਤੀ ਕਰਨ ਦੇ ਲਾਏ ਦੋਸ਼

ਗਾਂਧੀ ਪਰਿਵਾਰ ਤੋਂ ਐੱਸਪੀਜੀ ਕਵਰ ਹਟਾਉਣ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਰਾਜਨੀਤੀ ਹੈ ਅਤੇ ਅਜਿਹਾ ਹੁੰਦਾ ਰਹਿੰਦਾ ਹੈ।

ਹਿਜਬੁਲ ਮੁਜਾਹਿਦੀਨ ਨਾਲ ਜੁੜਿਆ ਇਕ ਅੱਤਵਾਦੀ ਗ੍ਰਿਫ਼ਤਾਰ

ਜੰਮੂ-ਕਸ਼ਮੀਰ : ਅਵੰਤੀਪੋਰਾ 'ਚ ਪੁਲਿਸ ਨੇ ਸਥਾਨਕ ਲੋਕਾਂ ਨੂੰ ਧਮਕਾਉਣ ਅਤੇ ਡਰਾਉਣ 'ਚ ਸ਼ਾਮਲ ਅੱਤਵਾਦੀਆਂ ਦੇ ਇਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਨਾਲ ਜੁੜਿਆ ਹੈ ਅਤੇ ਅੱਤਵਾਦੀ ਅਪਰਾਧਾਂ 'ਚ ਸ਼ਾਮਲ ਹੈ।


CAG 2.0 ਵੱਲ ਵਧਣਾ ਪਵੇਗਾ

CAGਕਨਕਲੇਵ 'ਚ ਪੀਐੱਮ ਮੋਦੀ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਸਾਲ 2022 ਤਕ ਐਵੀਡੈਂਸ ਬੇਸਡ ਪਾਲਿਸੀ ਮੇਕਿੰਗ ਨੂੰ ਗਵਰਨੈਂਸ ਦਾ ਅਨਿੱਖੜਵਾਂ ਅੰਗ ਬਣਾਇਆ ਜਾਵੇਗਾ। ਇਹ ਨਵੇਂ ਭਾਰਤ ਦੀ ਨਵੀਂ ਪਛਾਣ ਬਣਾਉਣ 'ਚ ਵੀ ਮਦਦ ਕਰੇਗਾ। ਅਜਿਹੇ 'ਚ ਆਡਿਟ ਅਤੇ ਇੰਸ਼ੋਰੈਂਸ ਸੇਕਟਰ ਦੇ ਟਰਾਂਸਫਾਰਮੇਸ਼ਨ ਲਈ ਵੀ ਇਹ ਸਹੀ ਸਮਾਂ ਹੈ। ਹੁਣ ਸੀਏਜੀ ਨੂੰ ਵੀ CAG 2.0 ਵੱਲ ਵਧਣਾ ਪਵੇਗਾ।

ਆਡਿਟ 'ਚ ਨਾ ਲੱਗੇ ਬਹੁਤਾ ਸਮਾਂ

ਕਨਕਲੇਵ 'ਚ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਸਾਰੇ ਸਟਾਕ ਹੋਲਡਰ ਸਹੀ ਆਡਿਟ ਚਾਹੁੰਦੇ ਹਨ, ਤਾਕਿ ਉਹ ਆਪਣੀਆਂ ਯੋਜਨਾਵਾਂ ਨੂੰ ਠੀਕ ਤਰ੍ਹਾਂ ਚਲਾ ਸਕਣ, ਪਰ ਉਹ ਇਹ ਨਹੀਂ ਚਾਹੁੰਦੇ ਕਿ ਆਡਿਟ ਪ੍ਰਕਿਰਿਆ ਬਹੁਤਾ ਸਮਾਂ ਲੱਗੇ।

ਮਹਾਤਮਾ ਗਾਂਧੀ ਦੀ ਮੂਰਤੀ ਨੂੰ ਕੀਤਾ ਲੋਕ ਅਰਪਣ

ਪੀਐੱਮ ਨਰਿੰਦਰ ਮੋਦੀ ਨੇ ਅੱਜ Comptroller and Auditor General (CAG) ਦਫ਼ਤਰ ਕੰਪਲੈਕਸ 'ਚ ਮਹਾਤਮਾ ਗਾਂਧੀ ਦੀ ਇਕ ਮੂਰਤੀ ਨੂੰ ਲੋਕ ਅਰਪਣ ਕੀਤਾ ਹੈ।

ਭਾਰਤ 5 ਟ੍ਰਿਲੀਅਨ ਡਾਲਰ ਵੱਲ ਵਧਿਆ

ਪੀਐੱਮ ਮੋਦੀ ਨੇ ਕਿਹਾ ਕਿ ਅੱਜ ਜਦੋਂ ਭਾਰਤ 5 ਟ੍ਰਿਲੀਅਨ ਡਾਲਰ ਦੀ ਆਰਥਿਕ ਤਾਕਤ ਬਣਾਉਣ ਵੱਲ ਵਧ ਰਿਹਾ ਹੈ, ਉਸ 'ਚ ਵੀ ਤੁਹਾਡੀ ਸਾਰਿਆਂ ਦੀ ਭੂਮਿਕਾ ਅਹਿਮ ਹੈ ਕਿਉਂਕਿ ਤੁਸੀਂ ਜੋ ਕਰੋਗੇ, ਉਸ ਦਾ ਸਿੱਧਾ ਅਸਰ ਸਰਕਾਰ ਦੀ Efficiency 'ਤੇ ਪਵੇਗਾ, ਸਰਕਾਰ ਦੀ Decision Making ਅਤੇ Policy Making 'ਤੇ ਪਵੇਗਾ।

ਸਮਾਜ ਦੇ ਆਰਥਿਕ ਆਚਰਣ ਨੂੰ ਪਵਿੱਤਰ ਰੱਖਣ 'ਚ ਅਹਿਮ ਭੂਮਿਕਾ

ਪੀਐੱਮ ਮੋਦੀ ਨੇ ਕਿਹਾ ਕਿ CAG ਦੀ ਜ਼ਿੰਮੇਵਾਰੀ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਤੁਸੀਂ ਦੇਸ਼ ਅਤੇ ਸਮਾਜ ਦੇ ਆਰਥਿਕ ਆਚਰਨ ਨੂੰ ਪਵਿੱਤਰ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹੋ ਅਤੇ ਇਸ ਲਈ ਤੁਹਾਡੇ ਤੋਂ ਉਮੀਦਾਂ ਵੀ ਜ਼ਿਆਦਾ ਰਹਿੰਦੀਆਂ ਹਨ।

ਅੰਕੜਿਆਂ ਅਤੇ ਪ੍ਰਕਿਰਿਆ ਤਕ ਹੀ ਇਸ ਸੰਗਠਨ ਨੇ ਸੀਮਤ ਨਹੀਂ ਰਹਿਣਾ

ਪੀਐੱਮ ਮੋਦੀ ਨੇ ਕਿਹਾ ਕਿ ਸਿਰਫ਼ ਅੰਕੜਿਆਂ ਅਤੇ ਪ੍ਰਕਿਰਿਆ ਤਕ ਹੀ ਇਸ ਸੰਗਠਨ ਨੂੰ ਸੀਮਤ ਨਹੀਂ ਰੱਖਣਾ ਹੈ, ਸਗੋਂ ਅਸਲ 'ਚ ਗੁੱਡ ਗਵਰਨੈਂਸ ਦੇ ਇਕ Catalyst ਦੇ ਰੂਪ 'ਚ ਅੱਗੇ ਆਉਣਾ ਹੈ। CAG ਨੂੰ CAG Plus ਬਣਾਉਣ ਦੇ ਸੁਝਾਅ 'ਤੇ ਤੁਸੀਂ ਗੰਭੀਰਤਾ ਨਾਲ ਅਮਲ ਕਰ ਰਹੇ ਹੋ, ਇਹ ਖ਼ੁਸ਼ੀ ਦੀ ਗੱਲ ਹੈ।

ਐੱਨਆਰਸੀ 'ਤੇ ਸਾਬਕਾ ਪੀਐੱਮ ਦੇਵਗੌੜਾ, ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਹੋਣਗੇ ਖ਼ਰਾਬ

ਪੂਰੇ ਦੇਸ਼ 'ਚ ਐੱਨਆਰਸੀ ਲਾਗੂ ਕਰਵਾਉਣ 'ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਨਤੀਜੇ ਨੂੰ ਧਿਆਨ 'ਚ ਨਹੀਂ ਰੱਖਿਆ, ਇਸ ਦੇ ਬਾਵਜੂਦ ਪੂਰੇ ਦੇਸ਼ 'ਚ ਐੱਨਆਰਸੀ ਨੂੰ ਲਾਗੂ ਕਰਨਾ ਚਾਹੁੰਦੇ ਹਨ। ਜੇਕਰ ਇਸ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਗੁਆਂਢੀ ਦੇਸ਼ਾਂ ਨਾਲ ਸਾਡੇ ਰਿਸਤਿਆਂ ਨੂੰ ਪ੍ਰਭਾਵਿਤ ਕਰੇਗਾ। ਅਸਾਮ ਨੂੰ ਵੇਖੋ, ਉੱਥੇ ਕੀ ਹੋਇਆ ਹੈ, ਕੌੜੇ ਤਜ਼ਰਬਿਆਂ ਤੋਂ ਸਿੱਖਣ ਦੀ ਲੋੜ ਹੈ।

ਕਰਤਾਰਪੁਰ ਲਾਂਘੇ 'ਤੇ ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਰਤਾਰਪੁਰ ਲਾਂਘੇ 'ਤੇ ਕਿਹਾ ਕਿ ਇਕ ਮੁੱਦਾ ਸੀ ਕਿ ਲੋਕਾਂ ਨੂੰ ਪਾਸਪੋਰਟ ਹਾਸਲ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਸੀਂ ਪਾਸਪੋਰਟ ਦਫ਼ਤਰ ਅਤੇ 5 ਪਾਸਪੋਰਟ ਸੇਵਾ ਕੇਂਦਰਾਂ ਅਤੇ ਪੰਜਾਬ ਵਿਚ 6 ਪਾਸਪੋਰਟ ਸੇਵਾ ਕੇਂਦਰ ਖੋਲ ਰਹੇ ਹਾਂ। ਅਸੀਂ ਡੇਰਾ ਬਾਬਾ ਨਾਨਕ ਵਿਚ POPSK ਖੋਲਿਆ ਅਤੇ 6 ਪਾਸਪੋਰਟ ਕੈਂਪ ਲਗਵਾਏ।

ਭਾਰਤ ਨੇ ਮੰਗਿਆ ਕੌਂਸਲਰ ਅਕਸੈਸ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਇਨ੍ਹਾਂ ਦੋ ਭਾਰਤੀ ਨਾਗਰਿਕਾਂ (ਪ੍ਰਸ਼ਾਂਤ ਅਤੇ ਬਾਰੀ ਲਾਲ) ਪਾਕਿਸਤਾਨੀ ਪ੍ਰੋਪਗੰਡਾ ਦਾ ਸ਼ਿਕਾਰ ਨਹੀਂ ਹੋਣਗੇ। ਅਸੀਂ ਪਾਕਿਸਤਾਨ ਸਰਕਾਰ ਤੋਂ ਸੰਪਰਕ ਕੀਤਾ ਹੈ ਅਤੇ ਤਤਕਾਲ ਕੌਂਸਲਰ ਅਕਸੈਸ ਲਈ ਅਪੀਲ ਕੀਤੀ ਹੈ।


ਪਾਕਿਸਤਾਨ ਗਏ ਭਾਰਤੀ ਨਾਗਰਿਕਾਂ 'ਤੇ ਵਿਦੇਸ਼ ਮੰਤਰਾਲਾ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਰਿਪੋਰਟਾਂ ਹਨ ਕਿ ਦੋ ਭਾਰਤੀ ਨਾਗਰਿਕ ਸਨ ਜੋ ਅਣਜਾਣੇ ਵਿਚ ਸਰਹੱਦ ਪਾਰ ਕਰਕੇ 2016-17 ਵਿਚ ਪਾਕਿਸਤਾਨ ਚਲੇ ਗਏ ਸਨ। ਅਸੀਂ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਇਸ ਤੋਂ ਬਾਅਦ ਸਾਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ। ਗ੍ਰਿਫਤਾਰੀ ਦਾ ਅਚਾਨਕ ਐਲਾਨ ਸਾਡੇ ਲਈ ਹੈਰਾਨੀ ਦਾ ਵਿਸ਼ਾ ਹੈ।

ਅਯੁੱਧਿਆ ਮਾਮਲੇ ਵਿਚ ਸਮੀਖਿਆ ਪਟੀਸ਼ਨ

ਜ਼ਮੀਅਤ ਉਲਮਾ­-ਏ-ਹਿੰਦ ਅਜ਼ੀਮਮੁੱਲ੍ਹਾ ਸਦੀਕੀ ਨੇ ਕਿਹਾ ਕਿ ਅਯੁੱਧਿਆ ਮਾਮਲੇ ਵਿਚ ਜਮੀਅਤ ਉਲਮਾ-ਏ-ਹਿੰਦ ਦੀ ਰਾਸ਼ਟਰੀ ਕਾਰਜਕਾਰਨੀ ਸਮੀਖਿਆ ਪਟੀਸ਼ਨ ਦਾਇਰ ਕਰਨ ਲਈ ਪ੍ਰਸਤਾਵ ਪਾਸ ਕੀਤਾ ਹੈ।


ਕੇਜਰੀਵਾਲ ਦੇ ਦੋਸ਼ਾਂ 'ਤੇ ਪਾਸਵਾਨ

ਦਿੱਲੀ ਦੇ ਸੀਐਮ ਕੇਜਰੀਵਾਲ ਦੇ ਦੋਸ਼ਾਂ 'ਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਪਾਸਵਾਨ ਦਿੱਲੀ ਦੇ ਪਾਣੀ ਦੀ ਗੁਣਵੱਤਾ 'ਤੇ ਝੁਠ ਫੈਲਾ ਰਹੇ ਹਨ। ਮੈਂ ਗੁਣਵੱਤਾ ਦੀ ਜਾਂਚ ਨਹੀਂ ਕੀਤੀ, ਇਹ ਦੇਸ਼ ਦੀ ਉਚ ਮਿਆਰੀ ਸੰਸਥਾ-ਬਿਊਰੋ ਆਫ ਇੰਡੀਅਨ ਸਟੈਂਡਰਡਸ ਨੇ ਕੀਤੀ ਹੈ। ਇਸ ਵਿਚ ਅਜਿਹੇ ਮਾਪਦੰਡ ਤੈਅ ਕੀਤੇ ਗਏ ਹਨ ਜੋ ਦਿੱਲੀ ਦੇ ਪਾਣੀ ਨਾਲ ਨਹੀਂ ਮੇਲ ਖਾਂਦੇ।

-ਸ਼ਿਵਸੈਨਾ ਅਬਦੁਲ ਸਤਾਰ ਨੇ ਕਿਹਾ ਕਿ ਕੋਈ ਵੀ ਸਾਡੇ ਐੱਮਐਲਏ ਨੂੰ ਤੋੜਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇਗਾ। ਉਸ ਦੇ ਨਾਲ ਹੀ ਉਸ ਦਾ ਫੋਨ ਵੀ ਤੋੜ ਦੇਣਗੇ ਪਰ ਦਵਾਖਾਨੇ ਦੇ ਇੰਤਜ਼ਾਮ ਵੀ ਸ਼ਿਵਸੈਨਾ ਕਰੇਗੀ।


ਰਾਜ ਸਭਾ ਦੇ ਉਪ ਸਭਾਪਤੀ ਨੇ ਪ੍ਰਗਟਾਇਆ ਮਾਸਕ ਤੇ ਮਿਨਰਲ ਵਾਟਰ 'ਤੇ ਵਿਰੋਧ

ਭਾਜਪਾ ਸੰਸਦ ਮੈਂਬਰ ਵਿਜੈ ਗੋਇਲ ਨੇ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਬਹਿਸ ਦੌਰਾਨ ਮਾਸਕ, ਮਿਨਰਲ ਵਾਟਰ ਦੀਆਂ ਬੋਤਲਾਂ, ਏਅਰ ਪਿਊਰੀਫਾਇਰ ਦੀਆਂ ਤਸਵੀਰਾਂ ਅਤੇ ਦਿੱਲੀ ਸਰਕਾਰ ਦੇ ਇਸ਼ਤਿਹਾਰਾਂ ਦੀ ਵਰਤੋਂ ਕੀਤੀ। ਇਸ 'ਤੇ ਰਾਜ ਸਭਾ ਦੇ ਉਪ ਸਭਾਪਤੀ ਹਰਿਵੰਸ਼ ਨਾਰਾਇਣ ਸਿੰਘ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਤੁਸੀਂ ਇਹ ਸਭ ਇਥੇ ਨਹੀਂ ਦਿਖਾ ਸਕਦੇ।

ਰਾਜ ਸਭਾ ਵਿਚ ਪ੍ਰਕਾਸ਼ ਜਾਵੇਡਕਰ

ਰਾਜ ਸਭਾ ਵਿਚ ਪ੍ਰਕਾਸ਼ ਜਾਵੇਡਕਰ : ਦਿੱਲੀ ਐਨਸੀਆਰ ਲਈ ਇਕ ਵਿਆਪਕ ਹਵਾਈ ਯੋਜਨਾ ਵਿਕਸਿਤ ਕੀਤੀ ਗਈ ਹੈ, ਜਿਸ ਵਿਚ ਦੇਰੀ ਨਾਲ ਕੀਤੀ ਗਈ ਕਾਰਵਾਈ ਲਈ ਸਮਾਂ ਹੱਦ ਅਤੇ ਕਾਰਜ ਪ੍ਰਣਾਲੀ ਏਜੰਸੀਆਂ ਦੀ ਪਛਾਣ ਕੀਤੀ ਗਈ ਹੈ। ਕੇਂਦਰ ਨੇ ਪ੍ਰਦੂਸ਼ਣ ਦੇ ਵੱਖ ਵੱਖ ਪੱਧਰਾਂ ਲਈ ਦਿੱਲੀ ਐਨਸੀਆਰ ਲਈ ਇਕ ਯੋਜਨਾਬੱਧ ਪ੍ਰਤੀਕਿਰਿਆ ਕਾਰਜ ਯੋਜਨਾ ਜਾਰੀ ਕੀਤੀ ਹੈ।

ਰਾਜ ਸਭਾ ਵਿਚ ਵਾਤਾਵਰਣ 'ਤੇ ਚਰਚਾ

ਰਾਜ ਸਭਾ ਵਿਚ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਦਿੱਲੀ ਐਨਸੀਆਰ ਵਿਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਕੰਟਰੋਲ ਕਰਨ ਲਈ , ਅਸੀਂ ਕਈ ਪਹਿਲਤਾਵਾਂ ਕੀਤੀਆਂ ਹਨ। ਪ੍ਰਧਾਨਮੰਤਰੀ ਨੇ ਚੀਫ਼ ਸੈਕਟਰੀ ਦੀ ਪ੍ਰਧਾਨਗੀ ਵਿਚ ਇਕ ਉਚ ਪੱਧਰੀ ਟਾਸਕ ਫੋਰਸ ਦਾ ਗਠਨ ਕੀਤਾ ਸੀ। ਰੈਗੂਲਰ ਸਮੀਖਿਆ ਮੀਟਿੰਗਾਂ ਹੋਈਆਂ ਹਨ।


ਮਹਾਰਾਸ਼ਟਰ ਵਿਚ ਸਰਕਾਰ ਗਠਨ

ਮਹਾਰਾਸ਼ਟਰ ਵਿਚ ਕਾਂਗਰਸ, ਸ਼ਿਵਸੈਨਾ ਅਤੇ ਐਨਸੀਪੀ ਅਤੇ ਤਿੰਨ ਹੋਰ ਪਾਰਟੀਆਂ ਵਿਚਕਾਰ ਸਰਕਾਰ ਦੇ ਗਠਨ 'ਤੇ ਤੌਰ ਤਰੀਕਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਸਿਧਾਂਤਕ ਰੂਪ ਵਿਚ ਵਿਧਾਨ ਸਭਾ ਵਿਚ ਆਪਣੀ ਤਾਕਤ ਮੁਤਾਬਕ ਮੰਤਰੀ ਦੇ ਅਹੁਦੇ 'ਤੇ ਸਹਿਮਤੀ ਪ੍ਰਗਟਾਈ ਹੈ।

ਲੋਕ ਸਭਾ ਵਿਚ ਕੇਂਦਰੀ ਜਲ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ

ਲੋਕ ਸਭਾ ਵਿਚ ਕੇਂਦਰੀ ਜਲ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਗੰਗਾ ਸਾਫ਼ ਕਰਨ ਲਈ ਮਨਜ਼ੂਰ 305 ਯੋਜਨਾਵਾਂ ਵਿਚੋਂ 100 ਤੋਂ ਜ਼ਿਆਦਾ ਯੋਜਨਾਵਾਂ ਪੂਰੀਆਂ ਹੋ ਗਈਆਂ ਹਨ। ਉਸ ਯੋਜਨਾ ਲਈ 20000 ਕਰੋੜ ਰੁਪਏ ਦੀ ਵੰਡ ਕੀਤੀ ਗਈ ਸੀ।

ਕੇਜਰੀਵਾਲ ਦੀ ਰਿਹਾਇਸ਼ ਕੋਲ ਪ੍ਰਦਰਸ਼ਨ

ਪਾਣੀ ਦੇ ਨਮੂਨਿਆਂ ਦੇ ਨਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਕੋਲ ਭਾਜਪਾ ਵਰਕਰਾਂ ਅਤੇ ਨੇਤਾਵਾਂ ਨੇ ਪ੍ਰਦਰਸ਼ਨ ਕੀਤਾ। ਟੂਟੀਆਂ ਦੇ ਪਾਣੀ ਦੀ ਗੁਣਵੱਤਾ 'ਤੇ ਭਾਰਤੀ ਮਾਪਦੰਡ ਬਿਊਰੋ ਵੱਲੋਂ ਜਾਰੀ ਰੈਂਕਿੰਗ ਵਿਚ ਦਿੱਲੀ ਸਭ ਤੋਂ ਹੇਠਾਂ ਸੀ।


ਅਮਿਤ ਸ਼ਾਹ ਦਾ ਕਾਂਗਰਸ 'ਤੇ ਹਮਲਾ

ਅਮਿਤ ਸ਼ਾਹ : ਤੁਸੀਂ ਲੋਕ ਮੈਨੂੰ ਦੱਸੋ, ਅਯੁੱਧਿਆ ਵਿਚ ਰਾਮ ਮੰਦਰ ਬਣਨਾ ਚਾਹੀਦਾ ਜਾਂ ਨਹੀਂ ਪਰ ਕਾਂਗਰਸ ਪਾਰਟੀ ਮਾਮਲੇ ਨੂੰ ਅੱਗੇ ਨਹੀਂ ਵੱਧਣ ਦੇ ਰਹੀ ਸੀ। ਹੁਣ ਸੁਪਰੀਮ ਕੋਰਟ ਨੇ ਉਥੇ ਇਕ ਮੰਦਰ ਲਈ ਇਤਿਹਾਸਕ ਫੈਸਲਾ ਦਿੱਤਾ ਹੈ।

ਝਾਰਖੰਡ ਵਿਚ ਅਮਿਤ ਸ਼ਾਹ

ਅਮਿਤ ਸ਼ਾਹ : ਮੈਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪਿਛਲੇ 70 ਸਾਲਾਂ ਵਿਚ ਆਦਿਵਾਸੀਆਂ ਲਈ ਕੀ ਕੀਤਾ, ਕੀ ਤੁਹਾਡੇ ਕੋਈ ਇਸ 'ਤੇ ਕੋਈ ਤੱਥ ਹੈ? ਅਸੀਂ ਹਰ ਆਦਿਵਾਸੀ ਬਲਾਕ ਵਿਚ ਇਕ ਏਕਲਵਯ ਸਕੂਲ ਖੋਲਿਆ ਹੈ, ਮੋਦੀ ਜੀ ਵੱਲਂ ਇਕ ਜ਼ਿਲ੍ਹਾ ਖਣਿਜ ਨਿਧੀ ਵੀ ਸਥਾਪਤ ਕੀਤੀ ਗਈ ਹੈ।

-ਰਾਜ ਸਭਾ ਦੇ ਸਭਾਪਤੀ ਐੱਮ.ਵੈਂਕਈਆ ਨਾਇਡੂ ਨੇ ਕਿਹਾ ਕਿ ਪ੍ਰਸ਼ਨਕਾਲ ਸਮਾਪਤ ਹੋ ਗਿਆ ਹੈ। ਰਾਜ ਸਭਾ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ। ਅਸੀਂ ਹਵਾ ਪ੍ਰਦੂਸ਼ਣ 'ਤੇ ਚਰਚਾ ਕਰਾਂਗੇ। ਲੋਕ ਸਭਾ ਵਿਚ ਇਲੈਕਟ੍ਰੋਲ ਬਾਂਡ ਦੇ ਮੁੱਦੇ 'ਤੇ ਹੰਗਾਮਾ ਹੋਇਆ। ਕਾਂਗਰਸ ਨੇ ਇਹ ਮੁੱਦਾ ਚੁੱਕਿਆ ਹੈ। ਵਿਰੋਧੀ ਧਿਰਾਂ ਨੇ ਪ੍ਰਸ਼ਨ ਕਾਲ ਦੌਰਾਨ ਸਦਨ ਵਿਚ ਨਾਅਰੇ ਲਗਾਏ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਸਦਨ ਦੀ ਗਰਿਮਾ ਨੂੰ ਬਣਾ ਕੇ ਰੱਖਣਾ ਸਾਡਾ ਕਰੱਤਵ ਹੈ। ਐਨਆਰਸੀ ਨੂੰ ਲੈ ਕੇ ਭਾਜਪਾ 'ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਿਸ਼ਾਨਾ ਸਾਧਿਆ ਹੈ।

-ਲੋਕ ਸਭਾ ਵਿਚ ਕਾਂਗਰਸ ਦੇ ਐੱਮਪੀ ਮਨੀਸ਼ ਤਿਵਾੜੀ ਨੇ ਕਿਹਾ, ਮੈਂ ਸਦਨ ਦਾ ਧਿਆਨ ਚੁਣਾਵੀ ਬਾਂਡ ਵੱਡ ਲਿਜਾਣਾ ਚਾਹੁੰਦਾ ਹਾਂ। ਇਲੈਕਟ੍ਰੋਲ ਬਾਂਡ ਯੋਜਨਾ ਚੋਣਾਂ ਤਕ ਹੀ ਸੀਮਤ ਸੀ। 2018 ਵਿਚ ਇਕ ਆਰਟੀਆਈ ਤੋਂ ਖੁਲਾਸਾ ਹੋਇਆ ਸੀ ਕਿ ਸਰਕਾਰ ਦੇ ਇਲੈਕਟ੍ਰੋਲ ਬਾਂਡ ਵਿਚ ਭਾਰਤੀ ਰਿਜ਼ਰਵ ਬੈਂਕ ਦੇ ਵਿਰੋਧ ਨੂੰ ਰੱਦ ਕਰ ਦਿੱਤਾ ਗਿਆ।

-ਲੋਕ ਸਭਾ ਵਿਚ ਇਲੈਕਟ੍ਰੋਲ ਬਾਂਡ ਦੇ ਮੁੱਦੇ 'ਤੇ ਹੰਗਾਮਾ ਹੋਇਆ। ਕਾਂਗਰਸ ਨੇ ਇਹ ਮੁੱਦਾ ਚੁੱਕਿਆ। ਵਿਰੋਧੀ ਸੰਸਦੀ ਮੈਂਬਰਾਂ ਨੇ ਪ੍ਰਸ਼ਨਕਾਲ ਦੌਰਾਨ ਸਦਨ ਵਿਚ ਨਾਅਰੇ ਲਗਾਏ। ਇਸ ਤੋਂ ਬਾਅਦ ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਸਦਨ ਦੀ ਗਰਿਮਾ ਨੂੰ ਬਣਾ ਕੇ ਰੱਖਣਾ ਸਾਡਾ ਕਰੱਤਵ ਹੈ। ਐਨਆਰਸੀ ਨੂੰ ਲੈ ਕੇ ਭਾਜਪਾ 'ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਿਸ਼ਾਨਾ ਸਾਧਿਆ ਹੈ।

ਦਿੱਲੀ : ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਅੱਜ ਕਲ਼ਸ਼ ਵਿਚ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਲੈ ਕੇ ਸੰਸਦ ਵਿਚ ਪਹੁੰਚੇ। ਉਹ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਕਲ਼ਸ਼ ਸੌਂਪਿਆ। ਰਾਜ ਸਭਾ ਵਿਚ 19 ਨਵੰਬਰ ਨੂੰ ਜਲ੍ਹਿਆਂ ਵਾਲਾ ਬਾਗ ਰਾਸ਼ਟਰੀ ਸਮਾਰਕ ( ਸੋਧ) ਪਾਸ ਹੋਇਆ ਸੀ।


ਭੁਵਨੇਸ਼ਵਰ : ਕਾਂਗਰਸ ਵਿਧਾਇਕਾਂ ਵੱਲੋਂ ਕਾਨੂੰਨ ਅਤੇ ਵਿਵਸਥਾ, ਰੇਤ ਮਾਫੀਆ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਵੇਲ ਵਿਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਓਡੀਸ਼ਾ ਰਾਜ ਵਿਧਾਨ ਸਭਾ ਮੁਲਤਵੀ ਕਰ ਦਿੱਤੀ ਗਈ ਹੈ।


ਚੁਣਾਵੀ ਬਾਂਡ 'ਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜਦੋਂ ਚੁਣਾਵੀ ਬਾਂਡ ਪੇਸ਼ ਕੀਤਾ ਗਿਆ ਸੀ ਤਾਂ ਸਾਡੇ ਵਿਚੋਂ ਕਈ ਲੋਕਾਂ ਨੇ ਗੰਭੀਰ ਇਤਰਾਜ਼ ਪ੍ਰਗਟਾਇਆ ਸੀ।


ਜੇ ਸਕਰਾਰ ਚੁਣਾਵੀ ਬਾਂਡ ਦੇ ਮੁੱਦੇ 'ਤੇ ਚਰਚਾ ਨਹੀਂ ਕਰਦੀ ਤਾਂ ਕਾਂਗਰਸ ਵਾਕਆਊਟ ਕਰ ਸਕਦੀ ਹੈ। ਕਾਂਗਰਸ ਗਾਂਧੀ ਦੀ ਮੂਰਤੀ ਸਾਹਮਣੇ ਧਰਨਾ ਵੀ ਦੇ ਸਕਦੀ ਹੈ।

-ਬੀਐਚਯੂ ਵਿਚ ਸੰਸਕ੍ਰਿਤ ਵਿਭਾਗ ਦੇ ਪ੍ਰੋਫੈਸਰ ਫਿਰੋਜ਼ ਖਾਨ ਦੀ ਨਿਯੁਕਤੀ ਦੇ ਵਿਰੋਧ ਵਿਚ ਮਨੁੱਖੀ ਸੰਸਥਾਨ ਰਾਜ ਮੰਤਰੀ ਸੰਜੇ ਧੋਤਰੇ ਨੇ ਕਿਹਾ, 'ਮੈਂ ਵਾਈਸ ਚਾਂਸਲਰ ਤੋਂ ਜਾਣਕਾਰੀ ਮੰਗੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਗਲਤ ਹਨ, ਜੇ ਸਿਸਟਮ ਵਿਚ ਕੁਝ ਗੜਬੜੀ ਹੈ ਤਾਂ ਇਸ ਨੂੰ ਚੁੱਕਣ ਦੇ ਹੋਰ ਕਈ ਰਾਹ ਹਨ ਪਰ ਇਹ ਵਿਰੋਧ ਗਲਤ ਹੈ।

-ਕਾਂਗਰਸ ਦੇ ਸੰਸਦੀ ਰਣਨੀਤੀ ਦੀ ਬੈਠਕ ਦੇ ਸੈਸ਼ਨ ਨੇ ਕਿਹਾ ਕਿ ਅਸੀਂ ਚੁਣਾਵੀ ਬਾਂਡ ਦੇ ਮੁੱਦੇ ਨੂੰ ਖ਼ਤਮ ਨਹੀਂ ਹੋਣ ਦਿਆਂਗੇ। ਅਸੀਂ ਸਰਕਾਰ ਤੋਂ ਜਵਾਬ ਚਾਹੁੰਦੇ ਹਾਂ। ਅਸੀ ਇਸ 'ਤੇ ਵਿਸਥਾਰ ਨਾਲ ਚਰਚਾ ਚਾਹੁੰਦੇ ਹਾਂ।


-ਵਿਰੋਧੀ ਐੱਮਪੀ ਨੇ ਪ੍ਰਸ਼ਨਕਾਲ ਦੌਰਾਨ ਸਦਨ ਵਿਚ ਨਾਅਰੇ ਲਗਾਏ। ਇਸ ਤੋਂ ਬਾਅਦ ਲੋਕ ਸਭ ਪ੍ਰਧਾਨ ਓਮ ਬਿਰਲਾ ਨੇ ਕਿਹਾ ਕਿ ਸਦਨ ਦਾ ਮਾਣ ਬਣਾਈ ਰੱਖਣਾ ਸਾਡਾ ਕਰਤੱਵ ਹੈ। ਕ੍ਰਿਪਾ ਵੇਲ ਵਿਚ ਨਾ ਆਓ। ਮੈਂ ਹਮੇਸ਼ਾ ਬਹਿਸ ਅਤੇ ਚਰਚਾ ਲਈ ਸਾਰਿਆਂ ਨੂੰ ਮੌਕਾ ਦਿੱਤਾ ਹੈ।


-ਕੱਲ੍ਹ ਕੋਲਕਾਤਾ ਦੇ ਈਡਨ ਗਾਰਡਨ ਵਿਚ ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਮੈਚ 'ਤੇ ਵਿਰਾਟ ਕੋਹਲੀ ਨੇ ਕਿਹਾ ਕਿ ਇਹ ਟੈਸਟ ਮੈਚ ਸਾਡੇ ਲਈ ਚੁਣੌਤੀ ਹੈ। ਇਹ ਇਕ ਇਤਿਹਾਸਕ ਮੌਕਾ ਹੈ।

-ਮਹਾਰਾਸ਼ਟਰ ਕਾਂਗਰਸ ਦੇ ਮੁਖੀ ਬਾਲਾ ਸਾਹਿਬ ਥੋਰਾਟ ਮਹਾਰਾਸ਼ਟਰ ਸਰਕਾਰ ਦੇ ਗਠਨ 'ਤੇ ਕਿਹਾ ਕਿ ਅਜਿਹੇ ਕਈ ਬਿੰਦੂ ਹਨ ਜਿਨ੍ਹਾਂ 'ਤੇ ਸਾਨੂੰ ਸਪਸ਼ਟੀਕਰਨ ਦੀ ਲੋੜ ਹੈ, ਜੇ ਅਸੀਂ 5 ਸਾਲਾਂ ਤਕ ਇਕੱਠੇ ਸਰਕਾਰ ਚਲਾਉਣੀ ਹੈ। ਚਰਚਾਵਾਂ ਅੱਗੇ ਵੱਧ ਰਹੀਆਂ ਹਨ। ਅਸੀਂ ਅੱਜ ਮੁੰਬਈ ਜਾਵਾਂਗੇ।

-ਹਰੇਨ ਪਾਂਡਿਆ ਹੱਤਿਆ ਮਾਮਲਾ : ਸੁਪਰੀਮ ਕੋਰਟ ਨੇ ਆਪਦੇ 5 ਜੁਲਾਈ ਦੇ ਫੈਸਲੇ ਦੇ ਖ਼ਿਲਾਫ਼ ਦਾਇਰ ਸਮੀਖਿਆ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਕੋਰਟ ਨੇ ਆਪਣੇ ਫੈਸਲੇ ਵਿਚ 2003 ਵਿਚ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਹਰੇਨ ਪਾਂਡਿਆ ਹੱਤਿਆ ਮਾਮਲੇ ਵਿਚ ਇਕ ਦੋਸ਼ੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ।

-ਕੇਰਲ : ਵਿਰੋਧੀ ਪਾਰਟੀ ਦੇ ਵਿਧਾਇਕਾਂ ਨੇ ਰਾਜ ਵਿਧਾਨ ਸਭਾ ਵਿਚ ਪ੍ਰਸ਼ਨਕਾਲ ਦਾ ਬਾਈਕਾਟ ਕੀਤਾ। ਵਾਲਯਾਰ ਮਾਮਲੇ ਦੀ ਸੀਬੀਆਈ ਜਾਂਚ ਕਰ ਰਹੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਕੇਰਲ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਵਿਚ ਝੜਪ ਹੋਈ। ਇਸ ਨੂੰ ਲੈ ਕੇ ਪ੍ਰਸ਼ਨ ਕਾਲ ਦਾ ਬਾਈਕਾਟ ਕੀਤਾ ਗਿਆ।

-ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਈਐਸਐਸਐਫ ਵਿਸ਼ਵ ਕੱਪ ਫਾਈਨਲ ਵਿਚ 244.7 ਦੇ ਨਵੇਂ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਔਰਤਾਂ ਦੀ 10 ਮੀਟਰ ਏਅਰ ਪਿਸਟਲ ਵਿਚ ਗੋਲਡ ਮੈਡਲ ਜਿੱਤਿਆ ਹੈ।

-ਟੀਐੱਮਸੀ ਨੇ ਲੋਕ ਸਭਾ ਵਿਚ ਪੂਰੇ ਦੇਸ਼ ਵਿਚ ਐਨਆਰਸੀ ਦੀ ਕਾਰਜ ਪ੍ਰਣਾਲੀ 'ਤੇ ਮੁਲਤਵੀ ਨੋਟਿਸ ਦਿੱਤਾ ਹੈ।

-ਡੀਐਮਕੇ ਨੇ ਲੋਕ ਸਭਾ ਵਿਚ ਆਲ ਇੰਡੀਆ ਕੋਟਾ ਤੋਂ ਓਬੀਸੀ ਤਹਿਤ ਮੈਡੀਕਲ ਦਾਖ਼ਲਾ ਵਿਚ 27 ਫੀਸਦ ਰਾਖਵੇਂ ਤੋਂ ਇਨਕਾਰ ਕਰ ਮੁਲਤਵੀ ਨੋਟਿਸ ਦਿੱਤਾ ਹੈ।

-ਕਾਂਗਰਸ ਪਾਰਟੀ ਨੇ ਇਲੈਕਟ੍ਰੋਰਲ ਬਾਂਡ ਦੀ ਪੂਰੀ ਯੋਜਨਾ ਵਿਚ ਪਾਰਦਰਸ਼ਤਾ ਦੀ ਕਮੀ ਨੂੰ ਲੈ ਕੇ ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਲੋਕ ਸਭਾ ਵਿਚ ਇਹ ਮੁੱਦਾ ਚੁੱਕ ਸਕਦੇ ਹਨ।

ਅਮਰਾਵਤੀ, ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਬਣਾਉਣ ਵਿਚ ਦੇਰੀ ਨੂੰ ਲੈ ਕੇ ਟੀਡੀਪੀ ਐਮਪੀ ਰਵਿੰਦਰ ਕੁਮਾਰ ਨੇ ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਨੋਟਿਸ ਦਿੱਤਾ ਹੈ।

-ਐਡੀਐਮਕੇ ਦੇ ਸੰਸਦ ਮੈਂਬਰ ਵਾਇਕੋ ਨੇ ਰਾਜ ਸਭ ਵਿਚ ਖੇਤਰੀ ਭਾਸ਼ਾ ਵਿਚ ਹਵਾਈ ਅੱਡਿਆਂ 'ਤੇ ਅਨਾਉਂਸਮੈਂਟ ਨੂੰ ਲੈ ਕੇ ਸਿਫਰ ਕਾਲ ਵਿਚ ਨੋਟਿਸ ਦਿੱਤਾ ਹੈ।

-ਏਐਨਆਈ ਮੁਤਾਬਕ ਭਾਜਪਾ ਦੇ ਸੰਸਦ ਮੈਂਬਰ ਸਕਲਦੀਪ ਰਾਜਭਰ ਨੇ ਰਾਜ ਸਭਾ ਵਿਚ ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਮਜ਼ਦੂਰਾਂ ਲਈ ਰੋਜ਼ਗਾਰ ਦੇ ਮੌਕਿਆਂ 'ਤੇ ਸਿਫਰ ਕਾਲ ਵਿਚ ਨੋਟਿਸ ਦਿੱਤਾ ਹੈ।

-ਐਨਸੀਪੀ ਦੀ ਐਮਪੀ ਵੰਦਨਾ ਚਵਹਾਣ ਨੇ ਜੇਐਨਯੂ ਵਿਚ ਫੀਸ ਦੇ ਵਾਧੇ ਦੇ ਮਾਮਲੇ ਨੂੰ ਲੈ ਕੇ ਰਾਜ ਸਭਾ ਦੇ ਸਿਫਰ ਕਾਲ ਨੋਟਿਸ ਦਿੱਤਾ ਹੈ।

-ਜੰਮੂ ਕਸ਼ਮੀਰ : ਅਨੰਤਨਾਗ ਦੇ ਵਾਨਪੋਹ ਵਿਚ ਰਾਸ਼ਟਰੀ ਰਾਜਮਾਰਗ 'ਤੇ ਇਕ ਸ਼ੱਕੀ ਸਮਾਨ ਦਾ ਪਤਾ ਲੱਗਿਆ ਹੈ।

Posted By: Tejinder Thind